How to make Pan Card: ਪੈਨ ਕਾਰਡ (Pan Card) ਦੀ ਵਰਤੋਂ ਹੁਣ 18 ਸਾਲ ਤੋਂ ਵੱਧ ਉਮਰ ਦੇ ਲੋਕਾਂ ਲਈ ਸਭ ਤੋਂ ਮਹੱਤਵਪੂਰਨ ਦਸਤਾਵੇਜ਼ਾਂ ਵਿੱਚੋਂ ਇੱਕ ਹੈ। ਇਹ ਸਿਰਫ਼ ਇੱਕ ਆਈਡੀ ਪਰੂਫ਼ ਨਹੀਂ, ਸਗੋਂ ਹੁਣ ਇਹ ਬੈਂਕਿੰਗ ਤੋਂ ਲੈ ਕੇ ਤੁਹਾਡੇ ਜ਼ਿਆਦਾਤਰ ਵਿੱਤੀ ਲੈਣ-ਦੇਣ ਲਈ ਜ਼ਰੂਰੀ ਹੈ। ਪਹਿਲਾਂ ਪੈਨ ਕਾਰਡ ਲੈਣਾ ਥੋੜ੍ਹਾ ਚੁਣੌਤੀਪੂਰਨ ਸੀ, ਪਰ ਹੁਣ ਅਜਿਹਾ ਨਹੀਂ। ਹੁਣ ਤੁਸੀਂ ਬਗੈਰ ਕਿਸੇ ਕਾਗਜ਼ੀ ਪ੍ਰੇਸ਼ਾਨੀ ਆਨਲਾਈਨ ਆਪਣਾ ਤੁਰੰਤ ਪੈਨ ਕਾਰਡ ਬਣਾ ਸਕਦੇ ਹੋ। ਇਸ ਲਈ ਤੁਹਾਨੂੰ ਕਿਸੇ ਕਾਗਜ਼ ਦੀ ਵੀ ਲੋੜ ਨਹੀਂ ਪਵੇਗੀ। ਤੁਹਾਡੇ ਕੋਲ ਸਿਰਫ਼ ਆਧਾਰ ਕਾਰਡ ਹੋਣਾ ਜ਼ਰੂਰੀ ਹੈ।
ਇਸ ਤਰ੍ਹਾਂ ਬਣਾਓ ਪੈਨ ਕਾਰਡ
ਜੇਕਰ ਤੁਸੀਂ ਤੁਰੰਤ ਪੈਨ ਕਾਰਡ ਬਣਾਉਣਾ ਚਾਹੁੰਦੇ ਹੋ ਤਾਂ ਤੁਹਾਨੂੰ ਆਪਣਾ ਆਧਾਰ ਨੰਬਰ ਪਤਾ ਹੋਣਾ ਚਾਹੀਦਾ ਹੈ ਤੇ ਤੁਹਾਡੇ ਕੋਲ ਆਧਾਰ ਲਿੰਕਡ ਨੰਬਰ ਹੋਣਾ ਚਾਹੀਦਾ ਹੈ। ਤੁਸੀਂ ਹੇਠਾਂ ਦਿੱਤੇ ਤਰੀਕੇ ਨਾਲ ਪੈਨ ਕਾਰਡ ਬਣਵਾ ਸਕਦੇ ਹੋ।
ਇਨਕਮ ਟੈਕਸ ਵਿਭਾਗ ਦੇ ਈ-ਫਾਈਲਿੰਗ ਪੋਰਟਲ 'ਤੇ ਜਾਓ।
ਹੁਣ 'Instant PAN through Aadhaar' 'ਤੇ ਕਲਿੱਕ ਕਰੋ।
ਹੁਣ 'Get New PAN' 'ਤੇ ਕਲਿੱਕ ਕਰੋ। ਇਸ ਤੋਂ ਬਾਅਦ ਤੁਹਾਨੂੰ ਆਧਾਰ ਨੰਬਰ ਦਰਜ ਕਰਨ ਲਈ ਕਿਹਾ ਜਾਵੇਗਾ।
ਜਿਵੇਂ ਹੀ ਤੁਸੀਂ ਆਧਾਰ ਦਰਜ ਕਰਦੇ ਹੋ ਤੁਹਾਡੇ ਆਧਾਰ ਲਿੰਕਡ ਮੋਬਾਈਲ ਨੰਬਰ 'ਤੇ ਇੱਕ OTP ਆਵੇਗਾ।
OTP ਦਾਖਲ ਕਰਨ ਤੋਂ ਬਾਅਦ ਤੁਹਾਡਾ ਈ-ਪੈਨ ਜੈਨਰੇਟ ਹੋ ਜਾਵੇਗਾ। ਤੁਸੀਂ ਇਸ ਨੂੰ ਡਾਊਨਲੋਡ ਕਰ ਸਕਦੇ ਹੋ।
ਇੰਸਟੈਂਟ ਪੈਨ ਕਾਰਡ ਬਣਾਉਂਦੇ ਸਮੇਂ ਤੁਹਾਨੂੰ ਕੋਈ ਫਾਰਮ ਭਰਨ ਦੀ ਲੋੜ ਨਹੀਂ ਹੈ। ਤੁਹਾਨੂੰ ਕਿਸੇ ਕਿਸਮ ਦੀ ਜਾਣਕਾਰੀ ਦੇਣ ਦੀ ਲੋੜ ਨਹੀਂ ਹੈ। ਸਾਰੇ ਵੇਰਵੇ ਤੁਹਾਡੇ ਆਧਾਰ ਤੋਂ ਹੀ ਲੈ ਲਏ ਜਾਣਗੇ।
ਤੁਸੀਂ ਜੋ ਪੈਨ ਕਾਰਡ ਇੰਸਟੈਂਟ ਬਣਾਇਆ ਹੈ, ਉਹ ਈ-ਪੈਨ ਕਾਰਡ ਰਹਿੰਦਾ ਹੈ ਪਰ ਜੇਕਰ ਤੁਸੀਂ ਚਾਹੋ ਤਾਂ ਬਾਅਦ 'ਚ ਇਸ ਈ-ਪੈਨ ਕਾਰਡ ਨੂੰ ਫ਼ਿਜ਼ੀਕਲ ਕਾਰਡ 'ਚ ਵੀ ਬਦਲ ਸਕਦੇ ਹੋ।
ਫਿਜ਼ੀਕਲ ਕਾਰਡ ਲਈ ਤੁਹਾਨੂੰ ਕੁਝ ਪੈਸੇ ਦੇਣੇ ਪੈਣਗੇ।
ਇਹ ਵੀ ਪੜ੍ਹੋ: YouTube ਵੀਡੀਓ ਵੇਖ ਕਰਵਾਉਣ ਲੱਗਾ ਪਤਨੀ ਦੀ ਡਿਲੀਵਰੀ, ਬੱਚੇ ਦੀ ਮੌਤ, ਪਤਨੀ ਗੰਭੀਰ
ਇਹ ਵੀ ਪੜ੍ਹੋ: ਮੌਤ ਦਾ ਖਤਰਾ 70 ਫੀਸਦੀ ਘਟਾਓ, ਰੋਜ਼ਾਨਾ ਕਰੋ ਸਿਰਫ ਇਹ ਕੰਮ, ਨਵੇਂ ਅਧਿਐਨ 'ਚ ਖ਼ੁਲਾਸਾ
ਇਹ ਵੀ ਪੜ੍ਹੋ: ਬਹੁਤੇ ਲੋਕ ਨਹੀਂ ਜਾਣਦੇ ਗੁੜ ਖਾਣ ਦੇ ਫਾਇਦੇ, ਸਿਹਤਮੰਦ ਦੇ ਨਾਲ ਹੀ ਖੂਬਸੂਰਤੀ ਵੀ ਵਧਾਉਂਦਾ
ਇਹ ਵੀ ਪੜ੍ਹੋ: ਸੰਤਰਾ, ਕੇਲਾ ਅਤੇ ਸੇਬ ਖਾਂਦੇ ਸਮੇਂ ਨਾ ਕਰੋ ਇਹ ਵੱਡੀ ਗਲਤੀ, ਜਾਣੋ ਇਨ੍ਹਾਂ ਨੂੰ ਖਾਣ ਦਾ ਸਹੀ ਤਰੀਕਾ