ਕੋਚੀ: ਕਿਹਾ ਜਾਂਦਾ ਹੈ ਕਿ ਜਦੋਂ ਜ਼ਿੰਦਗੀ ਇੱਕ ਮੋੜ ਲੈਂਦੀ ਹੈ, ਤਾਂ ਹਰ ਚੀਜ਼ ਇੱਕ ਛਿਣ ਵਿੱਚ ਬਦਲ ਜਾਂਦੀ ਹੈ। ਕਿਸ ਨੂੰ ਪਤਾ ਸੀ ਕਿ ਇੱਕ ਦਿਨ 3,500 ਸ਼ੇਅਰ ਖਰੀਦਣ ਵਾਲਾ ਵਿਅਕਤੀ ਰਾਤੋ-ਰਾਤ ਅਰਬਪਤੀ ਬਣ ਜਾਵੇਗਾ। ਮਾਮਲਾ ਦੱਖਣੀ ਰਾਜ ਕੇਰਲ ਦੇ ਕੋਚੀ ਦਾ ਹੈ। ਇੱਥੇ ਬਾਬੂ ਜਾਰਜ ਵਾਲਾਵੀ ਨਾਂਅ ਦੇ ਵਿਅਕਤੀ ਨੇ 43 ਸਾਲ ਪਹਿਲਾਂ 3,500 ਸ਼ੇਅਰ ਖਰੀਦੇ ਅਤੇ ਫਿਰ ਉਹ ਉਨ੍ਹਾਂ ਭੁੱਲ ਗਏ। ਅੱਜ ਇਨ੍ਹਾਂ ਸ਼ੇਅਰਾਂ ਦੀ ਕੀਮਤ 1,448 ਕਰੋੜ ਰੁਪਏ ਹੋ ਗਈ ਹੈ। ਸ਼ੇਅਰ ਖਰੀਦਣ ਵਾਲੇ ਬਾਬੂ ਨੇ ਕਹਾਣੀ ਸੁਣਾਈਸ਼ੇਅਰ ਖਰੀਦਣ ਵਾਲੇ 74 ਸਾਲਾ ਬਾਬੂ ਜਾਰਜ ਵਾਲਵੀ ਨੇ ਦਾਅਵਾ ਕੀਤਾ ਹੈ, “ਸਾਲ 1978 ਵਿੱਚ ਮੈਂ ਮੇਵਾੜ ਤੇਲ ਅਤੇ ਜਨਰਲ ਮਿਲਜ਼ ਲਿਮਟਿਡ ਦੇ 3,500 ਸ਼ੇਅਰ ਖਰੀਦੇ ਸਨ। ਉਸ ਸਮੇਂ ਇਹ ਕੰਪਨੀ ਰਾਜਸਥਾਨ ਦੇ ਉਦੈਪੁਰ ਵਿੱਚ ਇੱਕ ਗੈਰ-ਸੂਚੀਬੱਧ ਕੰਪਨੀ ਸੀ। ਸ਼ੇਅਰ ਖਰੀਦਣ ਤੋਂ ਬਾਅਦ, ਬਾਬੂ ਕੰਪਨੀ ਵਿੱਚ 2.8 ਪ੍ਰਤੀਸ਼ਤ ਦੇ ਹਿੱਸੇਦਾਰ ਬਣ ਗਏ। ਬਾਬੂ ਨੇ ਕਿਹਾ, “ਕੰਪਨੀ ਦੇ ਬਾਨੀ ਚੇਅਰਮੈਨ ਪੀਪੀ ਸਿੰਘਲ ਅਤੇ ਮੈਂ ਉਸ ਸਮੇਂ ਦੋਸਤ ਸਾਂ। ਬਾਬੂ ਨੇ ਕਿਹਾ ਕਿ ਕਿਉਂਕਿ ਕੰਪਨੀ ਸ਼ੇਅਰ ਖਰੀਦਣ ਵੇਲੇ ਗੈਰ-ਸੂਚੀਬੱਧ ਸੀ ਅਤੇ ਕੋਈ ਲਾਭ–ਅੰਸ਼ ਨਹੀਂ ਦੇ ਰਹੀ ਸੀ, ਇਸ ਲਈ ਮੇਰਾ ਪਰਿਵਾਰ ਤੇ ਮੈਂ ਇਸ ਨਿਵੇਸ਼ ਨੂੰ ਭੁੱਲ ਗਏ। ਪਰ ਜਦੋਂ ਸਾਨੂੰ ਸਾਲ 2015 ਵਿੱਚ ਇਸ ਨਿਵੇਸ਼ ਬਾਰੇ ਪਤਾ ਲੱਗਾ, ਅਸੀਂ ਆਪਣੀ ਜਾਂਚ ਸ਼ੁਰੂ ਕੀਤੀ। ਉਸ ਤੋਂ ਬਾਅਦ ਕੀ ਹੋਇਆ?ਬਾਬੂ ਦਾ ਦਾਅਵਾ ਹੈ,"ਜਾਂਚ ਦੌਰਾਨ ਸਾਨੂੰ ਪਤਾ ਲੱਗਾ ਕਿ ਕੰਪਨੀ ਦਾ ਨਾਮ ਹੁਣ ਬਦਲ ਕੇ ਪੀਆਈ ਇੰਡਸਟਰੀਜ਼ ਕਰ ਦਿੱਤਾ ਗਿਆ ਹੈ, ਜੋ ਕਿ ਇੱਕ ਸੂਚੀਬੱਧ ਕੰਪਨੀ ਹੈ।" ਬਾਬੂ ਨੇ ਕੰਪਨੀ ਉੱਤੇ ਦੋਸ਼ ਲਾਇਆ ਕਿ ਕੰਪਨੀ ਨੇ 1989 ਵਿੱਚ ਗੈਰ–ਕਨੂੰਨੀ ਤੌਰ 'ਤੇ ਜਾਅਲੀ ਦਸਤਾਵੇਜ਼ਾਂ ਦੀ ਵਰਤੋਂ ਕਰ ਕੇ ਉਨ੍ਹਾਂ ਦੇ ਸ਼ੇਅਰ ਕਿਸੇ ਹੋਰ ਨੂੰ ਵੇਚ ਦਿੱਤੇ ਸਨ। ਜਾਂਚ ਦੌਰਾਨ, ਕੰਪਨੀ ਨੇ ਕਿਹਾ ਕਿ ਬਾਬੂ ਹੁਣ ਕੰਪਨੀ ਦਾ ਸ਼ੇਅਰ–ਧਾਰਕ ਨਹੀਂ ਹੈ ਅਤੇ ਕਿਉਂਕਿ ਇਹ ਸ਼ੇਅਰ ਸਾਲ 1989 ਵਿੱਚ ਕਿਸੇ ਹੋਰ ਨੂੰ ਵੇਚ ਦਿੱਤੇ ਗਏ ਸਨ। ਬਾਬੂ ਨੇ ਖੜਕਾਇਆ ‘ਸੇਬੀ’ ਦਾ ਦਰਵਾਜ਼ਾਕੰਪਨੀ ਨੇ ਬਾਬੂ ਦੇ ਦਾਅਵਿਆਂ ਦੀ ਵੀ ਜਾਂਚ ਕੀਤੀ। ਇਸ ਤੋਂ ਬਾਅਦ ਸਾਲ 2016 ਵਿੱਚ ਪੀਆਈ ਇੰਡਸਟ੍ਰੀਜ਼ ਨੇ ਬਾਬੂ ਨੂੰ ਵਿਚੋਲਗੀ ਲਈ ਦਿੱਲੀ ਸੱਦਿਆ ਪਰ ਬਾਬੂ ਨੇ ਵਿਚੋਲਗੀ ਕਰਨ ਤੋਂ ਇਨਕਾਰ ਕਰ ਦਿੱਤਾ। ਬਾਬੂ ਦੇ ਦਸਤਾਵੇਜ਼ਾਂ ਦੀ ਜਾਂਚ ਲਈ ਕੰਪਨੀ ਨੇ ਦੋ ਸੀਨੀਅਰ ਅਧਿਕਾਰੀਆਂ ਨੂੰ ਵੀ ਕੇਰਲ ਭੇਜਿਆ ਸੀ। ਕੰਪਨੀ ਨੇ ਮੰਨਿਆ ਕਿ ਬਾਬੂ ਕੋਲ ਮੌਜੂਦ ਦਸਤਾਵੇਜ਼ ਸੱਚੇ ਹਨ। ਇਸ ਦੇ ਬਾਵਜੂਦ, ਕੰਪਨੀ ਹੁਣ ਉਨ੍ਹਾਂ ਨੂੰ ਪੈਸੇ ਦੇਣ ਤੋਂ ਟਾਲ–ਮਟੋਲ ਕਰ ਰਹੀ ਹੈ। ਇਸੇ ਲਈ ਬਾਬੂ ਨੇ ਹੁਣ ਸੇਬੀ ਦਾ ਦਰਵਾਜ਼ਾ ਖੜਕਾਇਆ ਹੈ।