ਵੀਂ ਦਿੱਲੀ: ਸੋਮਵਾਰ ਨੂੰ ਮਸ਼ਹੂਰ ਸੋਸ਼ਲ ਮੀਡੀਆ ਪਲੇਟਫਾਰਮ Facebook,Whatsapp ਅਤੇ Instagram ਦੀਆਂ ਸੇਵਾਵਾਂ ਠੱਪ ਹੋ ਗਈਆਂ, ਜਿਸ ਕਾਰਨ ਦੁਨੀਆ ਭਰ ਵਿੱਚ ਹਾਹਾਕਾਰ ਮੱਚ ਗਈ। ਇਸਦੇ ਕਾਰਨ ਫੇਸਬੁੱਕ ਦੇ ਸ਼ੇਅਰਾਂ ਵਿੱਚ ਤੇਜ਼ੀ ਨਾਲ ਗਿਰਾਵਟ ਆਈ ਅਤੇ ਕੰਪਨੀ ਦੇ ਸੀਈਓ ਮਾਰਕ ਜ਼ੁਕਰਬਰਗ ਦੀ ਸੰਪਤੀ ਇੱਕ ਦਿਨ ਵਿੱਚ 6.11 ਅਰਬ ਡਾਲਰ ਯਾਨੀ ਕਰੀਬ 45,555 ਕਰੋੜ ਰੁਪਏ ਘੱਟ ਗਈ। ਇਸ ਦੇ ਨਾਲ ਹੀ ਉਹ ਦੁਨੀਆ ਦੇ ਅਮੀਰਾਂ ਦੀ ਸੂਚੀ ਵਿੱਚ ਇੱਕ ਸਥਾਨ ਖਿਸਕ ਕੇ ਪੰਜਵੇਂ ਨੰਬਰ 'ਤੇ ਆ ਗਏ ਹਨ।


ਸੋਮਵਾਰ ਨੂੰ ਫੇਸਬੁੱਕ ਦੇ ਸ਼ੇਅਰ 4.9 ਫੀਸਦੀ ਡਿੱਗੇ। ਇਸ ਦੇ ਨਾਲ ਹੀ ਸਤੰਬਰ ਦੇ ਅੱਧ ਤੋਂ ਕੰਪਨੀ ਦਾ ਸਟਾਕ ਲਗਪਗ 15 ਪ੍ਰਤੀਸ਼ਤ ਡਿੱਗ ਗਿਆ। ਬਲੂਮਬਰਗ ਬਿਲੀਅਨੇਅਰਸ ਇੰਡੈਕਸ ਮੁਤਾਬਕ, ਫੇਸਬੁੱਕ ਦੇ ਸ਼ੇਅਰਾਂ ਵਿੱਚ ਗਿਰਾਵਟ ਦੇ ਕਾਰਨ ਜ਼ੁਕਰਬਰਗ ਦੀ ਸੰਪਤੀ 6.11 ਅਰਬ ਡਾਲਰ ਘੱਟ ਕੇ 122 ਅਰਬ ਡਾਲਰ ਰਹਿ ਗਈ ਹੈ। ਕੁਝ ਦਿਨ ਪਹਿਲਾਂ, ਉਹ 140 ਅਰਬ ਡਾਲਰ ਦੀ ਜਾਇਦਾਦ ਦੇ ਨਾਲ ਅਮੀਰਾਂ ਦੀ ਸੂਚੀ ਵਿੱਚ ਚੌਥੇ ਨੰਬਰ 'ਤੇ ਸੀ। ਪਰ ਹੁਣ ਉਹ ਬਿਲ ਗੇਟਸ ਤੋਂ ਪਿੱਛੇ ਹੋ ਗਏ ਹਨ। ਦੱਸ ਦਈਏ ਕਿ ਗੇਟਸ 124 ਅਰਬ ਡਾਲਰ ਦੀ ਸੰਪਤੀ ਦੇ ਨਾਲ ਇਸ ਸੂਚੀ ਵਿੱਚ ਚੌਥੇ ਨੰਬਰ 'ਤੇ ਹਨ।


ਸੇਵਾਵਾਂ ਕਈ ਘੰਟਿਆਂ ਲਈ ਬੰਦ ਰਹੀਆਂ


ਫੇਸਬੁੱਕ ਅਤੇ ਇਸ ਨਾਲ ਜੁੜੇ ਇੰਸਟਾਗ੍ਰਾਮ ਅਤੇ ਵ੍ਹੱਟਸਐਪ ਦੀ ਸੇਵਾ ਸੋਮਵਾਰ ਨੂੰ ਕਈ ਘੰਟਿਆਂ ਲਈ ਬੰਦ ਰਹੀ। ਤਿੰਨੋਂ ਸੋਸ਼ਲ ਨੈੱਟਵਰਕਿੰਗ ਸਾਈਟਾਂ ਸੋਮਵਾਰ ਰਾਤ ਕਰੀਬ 9.15 ਵਜੇ ਰੁਕ ਗਈਆਂ। ਫੇਸਬੁੱਕ, ਵ੍ਹੱਟਸਐਪ ਅਤੇ ਇੰਸਟਾਗ੍ਰਾਮ ਨੇ ਮੰਗਲਵਾਰ ਸਵੇਰੇ 4 ਵਜੇ ਫਿਰ ਤੋਂ ਕੰਮ ਕਰਨਾ ਸ਼ੁਰੂ ਕਰ ਦਿੱਤਾ ਪਰ ਇਸ ਦੀ ਗਤੀ ਬਹੁਤ ਹੌਲੀ ਹੈ। ਸੇਵਾ ਬਹਾਲ ਹੋਣ ਤੋਂ ਬਾਅਦ, ਫੇਸਬੁੱਕ ਨੇ ਟਵਿੱਟਰ 'ਤੇ ਕਿਹਾ, "ਸਾਨੂੰ ਦੁਨੀਆ ਭਰ ਦੇ ਉਨ੍ਹਾਂ ਲੋਕਾਂ ਅਤੇ ਕਾਰੋਬਾਰਾਂ ਲਈ ਅਫਸੋਸ ਹੈ ਜੋ ਸਾਡੇ 'ਤੇ ਨਿਰਭਰ ਹਨ। ਅਸੀਂ ਆਪਣੇ ਐਪਸ ਅਤੇ ਸੇਵਾਵਾਂ ਨੂੰ ਪੂਰੀ ਤਰ੍ਹਾਂ ਬਹਾਲ ਕਰਨ ਲਈ ਸਖ਼ਤ ਮਿਹਨਤ ਕਰ ਰਹੇ ਹਾਂ। ਸਾਨੂੰ ਇਹ ਦੱਸਦੇ ਹੋਏ ਖੁਸ਼ੀ ਹੋ ਰਹੀ ਹੈ ਕਿ ਉਹ ਦੁਬਾਰਾ ਆਨਲਾਈਨ ਹੋ ਗਏ ਹਨ। ਸਾਡੇ ਨਾਲ ਰਹਿਣ ਲਈ ਤੁਹਾਡਾ ਧੰਨਵਾਦ।"


ਇਸ ਦੌਰਾਨ ਜ਼ੁਕਰਬਰਗ ਨੇ ਫੇਸਬੁੱਕ, ਇੰਸਟਾਗ੍ਰਾਮ ਅਤੇ ਵ੍ਹੱਟਸਐਪ ਦੀਆਂ ਸੇਵਾਵਾਂ ਦੇ ਵਿਘਨ ਕਾਰਨ ਲੱਖਾਂ ਉਪਭੋਗਤਾਵਾਂ ਨੂੰ ਹੋਈ ਅਸੁਵਿਧਾ ਲਈ ਮੁਆਫੀ ਮੰਗੀ ਹੈ। ਉਨ੍ਹਾਂ ਨੇ ਇੱਕ ਫੇਸਬੁੱਕ ਪੋਸਟ ਵਿੱਚ ਕਿਹਾ, 'ਫੇਸਬੁੱਕ, ਇੰਸਟਾਗ੍ਰਾਮ, ਵ੍ਹੱਟਸਐਪ ਅਤੇ ਮੈਸੇਂਜਰ ਦੀਆਂ ਸੇਵਾਵਾਂ ਬਹਾਲ ਕਰ ਦਿੱਤੀਆਂ ਗਈਆਂ ਹਨ। ਮੈਂ ਅੱਜ ਉਨ੍ਹਾਂ ਦੀਆਂ ਸੇਵਾਵਾਂ ਵਿੱਚ ਰੁਕਾਵਟ ਲਈ ਮੁਆਫੀ ਮੰਗਦਾ ਹਾਂ। ਮੈਂ ਜਾਣਦਾ ਹਾਂ ਕਿ ਤੁਸੀਂ ਆਪਣੇ ਲੋਕਾਂ ਨਾਲ ਜੁੜੇ ਰਹਿਣ ਲਈ ਸਾਡੀਆਂ ਸੇਵਾਵਾਂ 'ਤੇ ਕਿੰਨਾ ਨਿਰਭਰ ਕਰਦੇ ਹੋ।


ਇਹ ਵੀ ਪੜ੍ਹੋ: Paddy Procurement: ਕਰਨਾਲ 'ਚ ਅਜੇ ਵੀ ਸ਼ੁਰੂ ਨਹੀਂ ਹੋਈ ਝੋਨੇ ਦੀ ਖਰੀਦ, ਕਿਸਾਨ ਹੋ ਰਿਹਾ ਖੱਜਲ


ਪੰਜਾਬੀ ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/


https://apps.apple.com/in/app/811114904