Mark Zuckerberg Share a Good News : ਫੇਸਬੁੱਕ (Facebook) ਦੇ ਸਹਿ-ਸੰਸਥਾਪਕ ਮਾਰਕ ਜ਼ੁਕਰਬਰਗ (Mark Zuckerberg) ਨੇ ਇਕ ਚੰਗੀ ਖ਼ਬਰ ਸਾਂਝੀ ਕੀਤੀ ਹੈ। ਮਾਰਕ ਜ਼ੁਕਰਬਰਗ (Mark Zuckerberg) ਤੀਜੀ ਵਾਰ ਪਿਤਾ ਬਣਨ ਜਾ ਰਹੇ ਹਨ। ਇਸ ਦੀ ਜਾਣਕਾਰੀ ਉਨ੍ਹਾਂ ਨੇ ਇਕ ਇੰਸਟਾਗ੍ਰਾਮ ਪੋਸਟ ਰਾਹੀਂ ਦਿੱਤੀ ਹੈ। ਦੱਸ ਦੇਈਏ ਕਿ ਜ਼ੁਕਰਬਰਗ ਦੀ ਪਤਨੀ ਪ੍ਰਿਸਿਲਾ ਚੈਨ (Priscilla Chan) ਪਹਿਲਾਂ ਹੀ ਦੋ ਬੇਟੀਆਂ ਨੂੰ ਜਨਮ ਦੇ ਚੁੱਕੀ ਹੈ।
ਜ਼ਕਰਬਰਗ ਨੇ ਇੰਸਟਾਗ੍ਰਾਮ 'ਤੇ ਸਾਂਝੀ ਕੀਤੀ ਇਹ ਪੋਸਟ
38 ਸਾਲਾ ਮਾਰਕ ਜ਼ੁਕਰਬਰਗ ਨੇ ਆਪਣੀ ਇੰਸਟਾਗ੍ਰਾਮ ਪੋਸਟ 'ਚ ਲਿਖਿਆ, "ਇੰਨਾ ਪਿਆਰ, ਸ਼ੇਅਰ ਕਰਦੇ ਹੋਏ ਖੁਸ਼ੀ ਹੋਈ ਕਿ ਮੈਕਸ ਅਤੇ ਔਗਸਟ ਅਗਲੇ ਸਾਲ ਨਵੀਂ ਭੈਣ ਮਿਲਣ ਵਾਲੀ ਹੈ!" ਇਸ ਇੰਸਟਾਗ੍ਰਾਮ ਪੋਸਟ ਦੀ ਤਸਵੀਰ 'ਚ ਮਾਰਕ ਜ਼ੁਕਰਬਰਗ ਅਤੇ ਉਨ੍ਹਾਂ ਦੀ ਪਤਨੀ ਕਾਫੀ ਖੁਸ਼ ਨਜ਼ਰ ਆ ਰਹੇ ਹਨ। ਦੱਸ ਦੇਈਏ ਕਿ ਮਾਰਕ ਜ਼ੁਕਰਬਰਗ ਦੀ ਵੱਡੀ ਬੇਟੀ ਦਾ ਨਾਂ ਮੈਕਸਿਮਾ (6) ਅਤੇ ਛੋਟੀ ਬੇਟੀ ਦਾ ਨਾਂ ਔਗਸਟ (5) ਹੈ।
9 ਸਾਲ ਡੇਟ ਕਰਨ ਤੋਂ ਬਾਅਦ 2012 ਚ ਕਰਵਾਇਆ ਵਿਆਹ
55.9 ਬਿਲੀਅਨ ਡਾਲਰ ਦੀ ਜਾਇਦਾਦ ਦੇ ਮਾਲਕ ਮਾਰਕ ਜ਼ੁਕਰਬਰਗ ਨੇ ਪਹਿਲੀ ਵਾਰ ਇੱਕ ਪਾਰਟੀ ਵਿੱਚ ਆਪਣੀ ਪਤਨੀ ਪ੍ਰੈਸੀਲਾ ਚੈਨ ਨਾਲ ਮੁਲਾਕਾਤ ਕੀਤੀ। ਦੋਵੇਂ 2003 ਤੋਂ ਇੱਕ ਦੂਜੇ ਨੂੰ ਡੇਟ ਕਰ ਰਹੇ ਸਨ। ਇਸ ਤੋਂ ਕਰੀਬ 9 ਸਾਲ ਬਾਅਦ ਉਨ੍ਹਾਂ ਨੇ 2012 'ਚ ਵਿਆਹ ਕਰਵਾ ਲਿਆ। ਹਾਲ ਹੀ 'ਚ ਇਸ ਜੋੜੇ ਨੇ ਵਿਆਹ ਦੀ ਦਸਵੀਂ ਵਰ੍ਹੇਗੰਢ ਧੂਮਧਾਮ ਨਾਲ ਮਨਾਈ।
2015 ਵਿੱਚ, ਜੋੜੇ ਨੇ ਚੈਨ ਜ਼ੁਕਰਬਰਗ ਸੰਸਥਾ ਦੀ ਸ਼ੁਰੂਆਤ ਕੀਤੀ। ਜ਼ੁਕਰਬਰਗ ਜੋੜਾ ਫੇਸਬੁੱਕ ਦੇ ਸ਼ੇਅਰਾਂ ਦੀ 99 ਫੀਸਦੀ ਦੌਲਤ ਇਸ ਸੰਸਥਾ ਨੂੰ ਦਾਨ ਕਰੇਗਾ। ਇਸ ਸੰਸਥਾ ਦਾ ਉਦੇਸ਼ ਸਿਹਤਮੰਦ ਭਵਿੱਖ ਦਾ ਨਿਰਮਾਣ ਕਰਨਾ ਹੈ। 'ਚੈਨ ਜ਼ਕਰਬਰਗ' ਸੰਸਥਾ ਦਾ ਧਿਆਨ ਵਿਗਿਆਨ, ਸਿੱਖਿਆ, ਨਿਆਂ ਵਰਗੇ ਵਿਸ਼ਿਆਂ 'ਤੇ ਹੈ।