Stock Market Crash: ਸ਼ੇਅਰ ਬਾਜ਼ਾਰ ਦੀ ਹਾਲਤ ਅੱਜ ਖ਼ਰਾਬ ਨਜ਼ਰ ਆ ਰਹੀ ਹੈ। ਕੱਲ੍ਹ ਵੀ ਸੁਸਤੀ ਹੀ ਵੇਖਣ ਨੂੰ ਮਿਲੀ ਸੀ। ਜੇਕਰ ਅੱਜ ਤੇ ਕੱਲ੍ਹ ਦੋਵਾਂ ਦਿਨਾਂ ਦੀ ਗਿਰਾਵਟ 'ਤੇ ਨਜ਼ਰ ਮਾਰੀਏ ਤਾਂ ਸੈਂਸੈਕਸ 1000 ਤੋਂ ਵੱਧ ਅੰਕ ਟੁੱਟ ਗਿਆ ਹੈ। ਇਸ ਸਮੇਂ ਸੈਂਸੈਕਸ 60,000 ਦੇ ਨਾਜ਼ੁਕ ਪੱਧਰ ਤੋਂ ਹੇਠਾਂ ਚਲਾ ਗਿਆ ਹੈ ਤੇ ਨਿਵੇਸ਼ਕਾਂ ਨੂੰ ਅੱਜ 2.5 ਲੱਖ ਕਰੋੜ ਰੁਪਏ ਦਾ ਨੁਕਸਾਨ ਹੋਇਆ ਹੈ।

 

ਦੁਪਹਿਰ 1 ਵਜੇ ਬਾਜ਼ਾਰ ਦੀ ਸਥਿਤੀ - 60,000 ਤੋਂ ਹੇਠਾਂ ਖਿਸਕਿਆ ਸੈਂਸੈਕਸ  

ਜੇਕਰ ਦੁਪਹਿਰ ਇਕ ਵਜੇ ਦੇ ਕਾਰੋਬਾਰ 'ਤੇ ਨਜ਼ਰ ਮਾਰੀਏ ਤਾਂ ਸੈਂਸੈਕਸ ਨੇ 770.11 ਅੰਕ ਜਾਂ 1.27 ਫੀਸਦੀ ਦੀ ਗਿਰਾਵਟ ਦਰਜ ਕੀਤੀ ਹੈ ਅਤੇ ਇਹ 60,000 ਤੋਂ ਹੇਠਾਂ ਖਿਸਕ ਗਿਆ ਹੈ। ਦੁਪਹਿਰ 1:3 ਵਜੇ ਸੈਂਸੈਕਸ 59,984.75 'ਤੇ ਕਾਰੋਬਾਰ ਕਰ ਰਿਹਾ ਹੈ।

 

ਨਿਫਟੀ 18,000 ਤੋਂ ਹੇਠਾਂ ਖਿਸਕ ਗਿਆ
ਨਿਫਟੀ 18,000 ਤੋਂ ਹੇਠਾਂ ਖਿਸਕ ਗਿਆ ਹੈ ਅਤੇ 218 ਅੰਕ ਜਾਂ 1.02 ਫੀਸਦੀ ਦੀ ਗਿਰਾਵਟ ਤੋਂ ਬਾਅਦ 17895 ਦੇ ਪੱਧਰ 'ਤੇ ਟਰੈਂਡ ਕਰ ਰਿਹਾ ਹੈ। ਅੱਜ ਦੇ ਕਾਰੋਬਾਰ ਵਿੱਚ ਉਸਨੇ 17,884 ਨੂੰ ਲੋ ਬਣਾਇਆ ਸੀ। ਬਜ਼ਾਰ ਖੁੱਲ੍ਹਣ ਦੇ ਸਮੇਂ ਤੋਂ ਹੀ ਇਸ 'ਚ ਗਿਰਾਵਟ ਆਈ ਹੈ, ਜੋ ਹੁਣ ਵਧ ਗਈ ਹੈ।

 

ਬੀਐਸਈ ਸੈਂਸੈਕਸ ਦੇ ਸ਼ੇਅਰ
ਸੈਂਸੈਕਸ ਦੇ 303 ਸ਼ੇਅਰ ਅਪ ਸਰਕਟ ਵਿੱਚ ਅਤੇ 367 ਸ਼ੇਅਰ ਹੇਠਲੇ ਸਰਕਟ ਵਿੱਚ ਪਾਏ ਗਏ ਹਨ। ਸੈਂਸੈਕਸ ਦੇ 30 ਸਟਾਕਾਂ 'ਚੋਂ ਸਿਰਫ 2 ਸਟਾਕ ਹੀ ਹਰੇ ਨਿਸ਼ਾਨ 'ਤੇ ਹਨ ਅਤੇ ਬਾਕੀ 28 ਸਟਾਕ ਗਿਰਾਵਟ ਦੇ ਨਾਲ ਲਾਲ ਹਨ।

 

ਅੱਜ ਦੀ ਗਿਰਾਵਟ 'ਚ ਤਕਨੀਕੀ ਦਿੱਗਜ ਕੰਪਨੀ ਇੰਫੋਸਿਸ ਅਤੇ ਵਿਪਰੋ ਨੇ 2-2 ਫੀਸਦੀ ਦੀ ਗਿਰਾਵਟ ਨਾਲ ਬਾਜ਼ਾਰ ਨੂੰ ਆਪਣੇ ਵੱਲ ਖਿੱਚ ਲਿਆ ਹੈ। ਬਜਾਜ ਫਾਈਨਾਂਸ ਦੇ ਸ਼ੇਅਰ 'ਚ 3 ਫੀਸਦੀ ਦੀ ਵੱਡੀ ਗਿਰਾਵਟ ਦਿਖਾਈ ਦੇ ਰਹੀ ਹੈ। ਟੈਕ ਮਹਿੰਦਰਾ, ਆਈਸੀਆਈਸੀਆਈ ਬੈਂਕ, ਸਨ ਫਾਰਮਾ, ਏਸ਼ੀਅਨ ਪੇਂਟਸ, ਅਲਟਰਾਟੈਕ ਸੀਮੈਂਟ, ਟੀਸੀਐਸ, ਨੇਸਲੇ ਅਤੇ ਕੋਟਕ ਮਹਿੰਦਰਾ ਬੈਂਕ ਵੀ ਭਾਰੀ ਘਾਟੇ ਨਾਲ ਕਾਰੋਬਾਰ ਕਰ ਰਹੇ ਹਨ।