ਨਵੀਂ ਦਿੱਲੀ: ਦੇਸ਼ ਦੀ ਸਟਾਕ ਮਾਰਕੀਟ ਬੁੱਧਵਾਰ ਨੂੰ ਗਿਰਾਵਟ ਨਾਲ ਖੁੱਲ੍ਹਿਆ। ਸ਼ੁਰੂਆਤੀ ਕਾਰੋਬਾਰ 'ਚ ਪ੍ਰਮੁੱਖ ਇੰਡੈਕਸ ਸੈਂਸੈਕਸ ਸਵੇਰੇ 10.05 ਵਜੇ 186.27 ਅੰਕਾਂ ਦੀ ਗਿਰਾਵਟ ਦੇ ਨਾਲ 40,683.20 'ਤੇ ਕਾਰੋਬਾਰ ਕਰਦਾ ਮਿਲਿਆ। ਨਿਫਟੀ ਵੀ ਇਸ ਸਮੇਂ 59.20 ਅੰਕ ਦੀ ਕਮਜ਼ੋਰੀ ਨਾਲ 11,993.75 'ਤੇ ਕਾਰੋਬਾਰ ਕੀਤਾ।
ਬੀਐਸਈ ਸੈਂਸੈਕਸ ਨੇ ਬੁੱਧਵਾਰ ਨੂੰ ਸ਼ੁਰੂਆਤੀ ਕਾਰੋਬਾਰ 'ਚ 185 ਅੰਕ ਦੀ ਗਿਰਾਵਟ ਦਰਜ ਕੀਤੀ। ਵਪਾਰੀਆਂ ਮੁਤਾਬਕ ਅਮਰੀਕੀ ਸੈਨਿਕ ਟਿਕਾਣਿਆਂ 'ਤੇ ਇਰਾਨੀ ਹਮਲੇ ਕਰਕੇ ਪੱਛਮੀ ਏਸ਼ੀਆ 'ਚ ਵਧ ਰਹੇ ਤਣਾਅ ਦੇ ਡਰ ਕਾਰਨ ਬਾਜ਼ਾਰ ਦਬਾਅ 'ਚ ਹੈ। ਬੀਐਸਈ ਦਾ 30 ਸ਼ੇਅਰਾਂ ਵਾਲਾ ਸੈਂਸੈਕਸ 187.36 ਅੰਕ ਯਾਨੀ 0.46 ਪ੍ਰਤੀਸ਼ਤ ਦੀ ਗਿਰਾਵਟ ਨਾਲ 40,682.11 ਅੰਕ 'ਤੇ ਬੰਦ ਹੋਇਆ।
ਇਸੇ ਤਰ੍ਹਾਂ ਨੈਸ਼ਨਲ ਸਟਾਕ ਐਕਸਚੇਂਜ ਦਾ ਨਿਫਟੀ ਵੀ ਸ਼ੁਰੂਆਤ 'ਚ 68.60 ਅੰਕ ਯਾਨੀ 0.57% ਦੀ ਗਿਰਾਵਟ ਦੇ ਨਾਲ 11,984.35 ਅੰਕ 'ਤੇ ਬੰਦ ਹੋਇਆ ਹੈ।
ਇਰਾਨ ਨੇ ਇਰਾਕ 'ਚ ਅਮਰੀਕੀ ਸੈਨਿਕ ਟਿਕਾਣਿਆਂ ਨੂੰ ਨਿਸ਼ਾਨਾ ਬਣਾਉਣ ਤੋਂ ਬਾਅਦ ਪੱਛਮੀ ਏਸ਼ੀਆ ਵਿੱਚ ਤਣਾਅ ਵਧ ਗਿਆ ਹੈ। ਇਸੇ ਲਈ ਬੁੱਧਵਾਰ ਨੂੰ ਸ਼ੁਰੂਆਤੀ ਕਾਰੋਬਾਰ ਵਿੱਚ ਅਮਰੀਕੀ ਕਰੰਸੀ ਦੇ ਮੁਕਾਬਲੇ ਰੁਪਿਆ 20 ਪੈਸੇ ਦੀ ਗਿਰਾਵਟ ਦੇ ਨਾਲ 72.02 ਰੁਪਿਆ ਪ੍ਰਤੀ ਡਾਲਰ 'ਤੇ ਪਹੁੰਚ ਗਿਆ। ਮੰਗਲਵਾਰ ਨੂੰ ਰੁਪਿਆ ਅਮਰੀਕੀ ਮੁਦਰਾ ਦੇ ਮੁਕਾਬਲੇ 71.82 ਦੇ ਪੱਧਰ 'ਤੇ ਬੰਦ ਹੋਇਆ ਸੀ।
ਸਟਾਕ ਮਾਰਕੀਟ 'ਚ ਵੱਡੀ ਗਿਰਾਵਟ, ਰੁਪਿਆ 20 ਪੈਸੇ ਡਿੱਗਿਆ
ਏਬੀਪੀ ਸਾਂਝਾ
Updated at:
08 Jan 2020 12:18 PM (IST)
ਦੇਸ਼ ਦੀ ਸਟਾਕ ਮਾਰਕੀਟ ਬੁੱਧਵਾਰ ਨੂੰ ਗਿਰਾਵਟ ਨਾਲ ਖੁੱਲ੍ਹਿਆ। ਸ਼ੁਰੂਆਤੀ ਕਾਰੋਬਾਰ 'ਚ ਪ੍ਰਮੁੱਖ ਇੰਡੈਕਸ ਸੈਂਸੈਕਸ ਸਵੇਰੇ 10.05 ਵਜੇ 186.27 ਅੰਕਾਂ ਦੀ ਗਿਰਾਵਟ ਦੇ ਨਾਲ 40,683.20 'ਤੇ ਕਾਰੋਬਾਰ ਕਰਦਾ ਮਿਲਿਆ। ਨਿਫਟੀ ਵੀ ਇਸ ਸਮੇਂ 59.20 ਅੰਕ ਦੀ ਕਮਜ਼ੋਰੀ ਨਾਲ 11,993.75 'ਤੇ ਕਾਰੋਬਾਰ ਕੀਤਾ।
- - - - - - - - - Advertisement - - - - - - - - -