ਸੋਸ਼ਲ ਮੀਡੀਆ ਸਾਈਟ ਮੇਟਾ ਦੇ ਮਾਰਕ ਜੁਕਰਬਰਗ ਨੇ ਬੁਧਵਾਰ ਰਾਤ ਨਵੀਂ ਮਾਈਕ੍ਰੋ ਬਲਾਗਿੰਗ ਥ੍ਰੈਡਸ (Threads) ਨੂੰ ਲਾਂਚ ਕੀਤਾ। ਇਹ ਟਵਿੱਟਰ ਦਾ ਮੁਕਾਬਲਾ ਕਰਨ ਲਈ ਬਣਾਈ ਗਈ ਹੈ। ਕੁਝ ਲੋਕ ਇਹ 'ਟਵਿਟਰ ਕਿਲਰ' ਵੀ ਨਾਮ ਦੇ ਰਹੇ ਹਨ। ਟਵਿੱਟਰ 'ਤੇ ਦੁਨੀਆ ਭਰ 'ਚ 100 ਕਰੋੜ ਲੋਕ ਹਨ।


ਮੇਟਾ ਦੇ ਸੀ.ਈ.ਓ. ਮਾਰਕ ਜੁਕਰਬਰਗ ਨੇ ਦੱਸਿਆ ਕਿ Threads ਐਪ ਨਾਲ ਦੋ ਘੰਟਿਆਂ ਵਿੱਚ 20 ਲੱਖ ਲੋਕ ਜੁੜ ਗਏ। ਚਾਰ ਘੰਟਿਆਂ ਬਾਅਦ ਇਸ ਦੀ ਗਿਣਤੀ 50 ਲੱਖ ਪਹੁੰਚ ਗਈ ਸੀ। ਅਜੇ ਇਸ ਐਪਲੀਕੇਸ਼ਨ ਨੂੰ 100 ਦੇਸ਼ਾਂ ਵਿੱਚ ਲਾਂਚ ਕੀਤਾ ਗਿਆ ਹੈ। ਯੂਰਪੀਅਨ ਯੂਨੀਅਨ ਵਿੱਚ ਰੇਗੁਲੇਟਰੀ ਚਿੰਤਾਵਾਂ ਦੀ ਵਜ੍ਹਾ ਕਾਰਨ ਇਹ ਲਾਂਚ ਨਹੀਂ ਕੀਤਾ ਗਿਆ ਹੈ।


ਟਵਿੱਟਰ ਦੀ ਤਰ੍ਹਾਂ ਹੀ Threads ਇੱਕ text based conversation app ਹੈ।  ਉਪਭੋਗਤਾਵਾਂ ਨੂੰ 500 ਅੱਖਰਾਂ ਤੱਕ ਦੀ ਪੋਸਟ ਕਰਨ ਦੀ ਇਜਾਜ਼ਤ ਦਿੰਦਾ ਹੈ ਅਤੇ ਇਸ ਵਿੱਚ ਟਵਿੱਟਰ ਵਰਗੀਆਂ ਹੋਰ ਕਈ ਵਿਸ਼ੇਸ਼ਤਾਵਾਂ ਹਨ। ਹਾਲਾਂਕਿ, ਥ੍ਰੈਡਜ਼ ਇੱਕ ਵੱਖਰੀ ਐਪ ਹੋਵੇਗੀ, ਪਰ ਉਪਭੋਗਤਾ ਆਪਣੇ ਇੰਸਟਾਗ੍ਰਾਮ ਅਕਾਊਂਟ ਨਾਲ ਇਸ 'ਚ ਲੌਗਇਨ ਕਰ ਸਕਣਗੇ। ਉਨ੍ਹਾਂ ਦਾ ਇੰਸਟਾਗ੍ਰਾਮ ਯੂਜ਼ਰਨੇਮ ਇੱਥੇ ਵੀ ਜਾਰੀ ਰਹੇਗਾ, ਪਰ ਜੇ ਉਹ ਚਾਹੁਣ ਤਾਂ ਮਰਜ਼ੀ ਅਨੁਸਾਰ ਇਸ ਵਿੱਚ ਬਦਲਾਅ ਕਰ ਸਕਦੇ ਹਨ।


ਐਪ ਸਟੋਰ 'ਤੇ ਦਿੱਤੀ ਇਸ ਦੇ ਵੇਰਵੇ 'ਚ ਲਿਖਿਆ ਹੈ ਕਿ ‘ਥ੍ਰੈਡਜ਼ ’ਤੇ ਵੱਖ-ਵੱਖ ਕਮਿਊਨੀਟੀਜ਼ ਇਕੱਠੀਆਂ ਹੋਣਗੀਆਂ। ਅੱਜ ਕੀ ਹੋ ਰਿਹਾ ਹੈ, ਇਸ 'ਤੇ ਵਿਚਾਰ ਵਟਾਂਦਰਾ ਕਰਨਗੀਆਂ ਅਤੇ ਨਾਲ ਹੀ ਜਾਣਨਗੀਆਂ ਕਿ ਕੱਲ ਕੀ ਟਰੈਂਡ ਕਰ ਸਕਦਾ ਹੈ।’ ਐਪ ਨਾਲ ਜੁੜੇ ਜੋ ਸਕ੍ਰੀਨਗ੍ਰੈਬਸ ਐਪ ਸਟੋਰ ’ਤੇ ਦਿਖਾਏ ਗਏ ਹਨ, ਉਹ ਟਵਿੱਟਰ ਨਾਲ ਕਾਫੀ ਮਿਲਦੇ-ਜੁਲਦੇ ਹਨ। ਮੈਟਾ ਨੇ ਆਪਣੀ ਇਸ ਨਵੀਂ ਐਪ ਨੂੰ "ਸ਼ੁਰੂਆਤੀ ਸੰਸਕਰਣ" ਕਿਹਾ ਹੈ, ਜਿਸ ਵਿੱਚ ਆਉਂਦਾ ਵਾਲੇ ਸਮੇਂ 'ਚ ਹੋਰ ਫ਼ੀਚਰ ਜੋੜੇ ਜਾਣਗੇ।



ਥ੍ਰੈਡਜ਼ 'ਤੇ ਪੋਸਟਾਂ ਨੂੰ ਦੋ ਐਪਜ਼ ਵਿਚਕਾਰ "ਆਸਾਨੀ ਨਾਲ" ਸਾਂਝਾ ਕੀਤਾ ਜਾ ਸਕਦਾ ਹੈ ਅਤੇ ਇਸ ਵਿੱਚ ਪੰਜ ਮਿੰਟ ਤੱਕ ਦੇ ਵੀਡੀਓ, ਲਿੰਕ ਅਤੇ ਫੋਟੋਆਂ ਸ਼ਾਮਲ ਹੋ ਸਕਦੇ ਹਨ। ਉਪਭੋਗਤਾਵਾਂ ਕੋਲ ਪੋਸਟਾਂ ਦੀ ਇੱਕ ਫੀਡ ਹੋਵੇਗੀ, ਜਿਸ ਨੂੰ ਮੈਟਾ ਨੇ "ਥ੍ਰੈਡਜ਼" ਨਾਮ ਦਿੱਤਾ ਹੈ। ਇਸ ਫੀਡ ਵਿੱਚ ਉਪਭੋਗਤਾਂ ਨੂੰ ਹੋਰ ਲੋਕਾਂ ਦੀਆਂ ਪੋਸਟਾਂ ਅਤੇ ਕੰਟੈਂਟ ਨਜ਼ਰ ਆਵੇਗਾ।


ਉਪਭੋਗਤਾ ਆਪਣੀ ਮਰਜ਼ੀ ਮੁਤਾਬਕ ਇਹ ਸੈਟਿੰਗ ਕਰ ਸਕਦੇ ਹਨ ਕਿ ਉਨ੍ਹਾਂ ਦੀਆਂ ਪੋਸਟਾਂ ਕੌਣ-ਕੌਣ ਦੇਖ ਸਕਦਾ ਹੈ। ਇਸ ਦੇ ਨਾਲ ਹੀ ਉਹ ਆਪਣੀਆਂ ਪੋਸਟਾਂ 'ਤੇ ਆਉਣ ਵਾਲੇ ਕੁਮੈਂਟਸ, ਜਿਨ੍ਹਾਂ ਵਿੱਚ ਇਤਰਾਜ਼ਯੋਗ ਸ਼ਬਦਾਂ ਸ਼ਮਲ ਹੋਣ, ਨੂੰ ਫਿਲਟਰ ਕਰ ਸਕਦੇ ਹਨ।