RBI MPC Meeting: ਭਾਰਤੀ ਰਿਜ਼ਰਵ ਬੈਂਕ ਦੇ ਗਵਰਨਰ ਸੰਜੇ ਮਲਹੋਤਰਾ (Sanjay Malhotra) ਨੇ ਅੱਜ monetary committee ਦੀ ਬੈਠਕ ਵਿੱਚ ਰੇਪੋ ਰੇਟ ਵਿੱਚ 25 ਬੇਸਿਸ ਪੌਇੰਟ ਜਾਂ 0.25 ਪ੍ਰਤੀਸ਼ਤ ਦੀ ਕਟੌਤੀ ਕਰਨ ਦਾ ਐਲਾਨ ਕੀਤਾ। ਇਸਨੂੰ 6.50 ਪ੍ਰਤੀਸ਼ਤ ਤੋਂ ਘਟਾ ਕੇ 6.25 ਪ੍ਰਤੀਸ਼ਤ ਕਰ ਦਿੱਤਾ ਗਿਆ ਹੈ। ਆਰਬੀਆਈ ਦੀ ਮੌਦ੍ਰਿਕ ਨੀਤੀ ਕਮੇਟੀ (MPC) ਨੇ ਸਹਿਮਤੀ ਨਾਲ ਰੇਪੋ ਰੇਟ ਵਿੱਚ ਕਟੌਤੀ ਕਰਨ ਦਾ ਫੈਸਲਾ ਕੀਤਾ।


ਹੋਰ ਪੜ੍ਹੋ : Punjab News: ਪੰਜਾਬੀਆਂ ਲਈ ਜਾਰੀ ਹੋਈਆਂ ਸਖਤ ਹਦਾਇਤਾਂ, ਜੇਕਰ ਘਰ 'ਚ ਰੱਖੇ ਹੋਏ ਨੇ ਕਿਰਾਏਦਾਰ-ਨੌਕਰ-ਪੇਇੰਗ ਗੈਸਟ ਤਾਂ ਹਰ ਹਾਲ 'ਚ ਕਰਨਾ ਹੋਵੇਗਾ ਇਹ ਕੰਮ



ਪੰਜ ਸਾਲਾਂ ਬਾਅਦ ਰੇਪੋ ਰੇਟ 'ਚ ਕੀਤੀ ਗਈ ਕਟੌਤੀ 


ਦੱਸਣਯੋਗ ਹੈ ਕਿ ਸੰਜੇ ਮਲਹੋਤਰਾ ਵੱਲੋਂ ਗਵਰਨਰ ਦੇ ਤੌਰ 'ਤੇ ਆਪਣੀ ਪਹਿਲੀ MPC ਬੈਠਕ ਵਿੱਚ ਪੰਜ ਸਾਲਾਂ ਬਾਅਦ ਰੇਪੋ ਰੇਟ 'ਚ ਕਟੌਤੀ ਕੀਤੀ ਗਈ ਹੈ। ਇਸ ਤੋਂ ਪਹਿਲਾਂ ਮਈ 2020 ਵਿੱਚ ਰੇਪੋ ਰੇਟ ਘਟਾਈ ਗਈ ਸੀ, ਜਦਕਿ ਫਰਵਰੀ 2023 ਵਿੱਚ ਇਸ ਵਿੱਚ 25 ਬੇਸਿਸ ਪੌਇੰਟ ਦੀ ਵਾਧਾ ਕੀਤੀ ਗਈ ਸੀ।


ਵਿਆਜ ਦਰਾਂ 'ਤੇ ਪਏਗਾ ਅਸਰ, ਕਾਰ ਲੋਨ ਅਤੇ ਘਰ ਲੋਨ ਲੈਣਾ ਹੋਏਗਾ ਸਸਤਾ


ਰੇਪੋ ਰੇਟ ਘਟਣ ਦੇ ਨਾਲ ਹੀ ਲੋਕਾਂ ਨੇ ਰਾਹਤ ਦੀ ਸਾਂਹ ਲਿਆ ਹੈ ਕਿਉਂਕਿ ਇਸਦਾ ਅਸਰ ਵਿਆਜ ਦਰਾਂ 'ਤੇ ਪੈਂਦਾ ਹੈ। ਹੁਣ ਘਰ ਲੋਨ ਤੋਂ ਲੈ ਕੇ ਕਾਰ ਲੋਨ ਤੱਕ ਸਸਤੇ ਹੋ ਜਾਣਗੇ। ਸੋਸ਼ਲ ਮੀਡੀਆ 'ਤੇ ਲੋਕ ਇਸ ਫੈਸਲੇ 'ਤੇ ਵੱਡੇ ਪੱਧਰ 'ਤੇ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ।


ਬਜਟ ਤੋਂ ਬਾਅਦ RBI ਦੇ ਇਸ ਕਦਮ ਦੇ ਨਾਲ ਮਿਡਲ ਕਲਾਸ ਲੋਕਾਂ ਨੂੰ ਮਿਲੇਗੀ ਰਾਹਤ 


1 ਫਰਵਰੀ ਨੂੰ ਪੇਸ਼ ਹੋਏ ਦੇਸ਼ ਦੇ ਆਮ ਬਜਟ ਵਿੱਚ ਟੈਕਸ 'ਤੇ ਵੱਡੀ ਛੋਟ ਦੇ ਕੇ ਮਿਡਲ ਕਲਾਸ ਨੂੰ ਰਾਹਤ ਦਿੱਤੀ ਗਈ ਸੀ। ਹੁਣ ਰੇਪੋ ਰੇਟ ਘਟਣ ਨਾਲ ਲੋਕਾਂ ਨੇ ਦੁਬਾਰਾ ਰਾਹਤ ਮਹਿਸੂਸ ਕੀਤੀ ਹੈ।



ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।