Government Schemes: ਪੋਸਟ ਆਫਿਸ ਦੀਆਂ ਸਕੀਮਾਂ ਨਿਵੇਸ਼ ਲਈ ਹਮੇਸ਼ਾ ਹੀ ਇੱਕ ਚੰਗੀ ਚੋਣ ਮੰਨੀਆਂ ਜਾਂਦੀਆਂ ਰਹੀਆਂ ਹਨ। ਇਨ੍ਹਾਂ ਸਕੀਮਾਂ ‘ਚ ਤੁਹਾਡਾ ਪੈਸਾ ਪੂਰੀ ਤਰ੍ਹਾਂ ਸੁਰੱਖਿਅਤ ਰਹਿੰਦਾ ਹੈ, ਉੱਥੇ ਹੀ ਚੰਗਾ ਖਾਸਾ ਰਿਟਰਨ ਵੀ ਮਿਲਦਾ ਹੈ। ਅੱਜ ਅਸੀਂ ਤੁਹਾਨੂੰ ਡਾਕਘਰ ਦੀ 5 ਸਕੀਮਾਂ ਬਾਰੇ ਦੱਸਣ ਜਾ ਰਹੇ ਹਾਂ।


ਇਨ੍ਹਾਂ ਸਾਰੀਆਂ ਯੋਜਨਾਵਾਂ ਦੀਆਂ ਵਿਆਜ ਦਰਾਂ 2021 ‘ਚ ਨਹੀਂ ਬਦਲੀਆਂ ਹਨ। 1 ਜਨਵਰੀ, 2022 ਤੋਂ ਨਵੇਂ ਸਾਲ ਤੇ ਨਵੀਂ ਤਿਮਾਹੀ ਦੀ ਸ਼ੁਰੂਆਤ ਨਾਲ ਹੀ ਇਨ੍ਹਾਂ ਯੋਜਨਾਵਾਂ ਦੀਆਂ ਵਿਆਜ ਦਰਾਂ ਦੀ ਸਮੀਖਿਆ ਹੋਵੇਗੀ। ਇਨ੍ਹਾਂ ‘ਚ ਬਦਲਾਅ ਸੰਭਵ ਹੈ।


ਸੁਕੰਨਿਆ ਸਮ੍ਰਿਧੀ ਯੋਜਨਾ



  • ਇਸ ਯੋਜਨਾ ਦੀ ਸ਼ੁਰੂਆਤ ‘ਬੇਟੀ ਬਚਾਓ ਬੇਟੀ ਪੜ੍ਹਾਓ’ ਅਭਿਆਨ ਤਹਿਤ ਕੀਤੀ ਗਈ।

  • ਇਸ ਯੋਜਨਾ ਤਹਿਤ ਮਾਤਾ-ਪਿਤਾ ਜਾਂ ਲੜਕੀ ਦੇ ਨਾਮ ‘ਤੇ ਖਾਤਾ ਖੋਲ੍ਹਿਆ ਜਾ ਸਕਦਾ ਹੈ।

  • ਖਾਤਾ ਖੁੱਲ੍ਹਵਾਉਣ ਲਈ ਬੱਚੀ ਦੀ ਉਮਰ ਸੀਮਾ 10 ਸਾਲ ਤੋਂ ਘੱਟ ਹੋਣੀ ਚਾਹੀਦੀ ਹੈ।

  • ਇਸ ਤਹਿਤ ਹਰ ਬੱਚੀ ਦੇ ਨਾਮ ‘ਤੇ ਇੱਕ ਹੀ ਅਕਾਊਂਟ ਖੋਲ੍ਹਿਆ ਜਾ ਸਕਦਾ ਹੈ।

  • ਡਾਕਘਰ ਦੀ ਇਸ ਯੋਜਨਾ ‘ਚ ਸਭ ਤੋਂ ਵੱਧ 7.60 ਫੀਸਦੀ ਵਿਆਜ ਮਿਲ ਰਿਹਾ ਹੈ।

  • ਇਸ ‘ਚ 80 ਸੀ ਤਹਿਤ ਟੈਕਸ ‘ਚ ਛੁਟ ਮਿਲਦੀ ਹੈ।

  • ਇਸ ਯੋਜਨਾ ‘ਚ ਪੈਸਾ ਦੁੱਗਣਾ ਹੋਣ ‘ਚ 9 ਸਾਲ ਲੱਗਣਗੇ।


ਸੀਨੀਅਰ ਨਾਗਰਿਕ ਬੱਚਤ ਯੋਜਨਾ (Senior Citizens Savings Scheme- SCSS)



  • ਇਸ ਯੋਜਨਾ ‘ਚ 7.4 ਫੀਸਦੀ ਦੀ ਦਰ ਨਾਲ ਵਿਆਜ ਮਿਲਦਾ ਹੈ।

  • ਇਸ ‘ਚ ਖਾਤਾ ਖੁੱਲ੍ਹਵਾਉਣ ਲਈ ਉਮਰ 60 ਸਾਲ ਹੋਣੀ ਚਾਹੀਦੀ ਹੈ।

  • ਘੱਟ ਤੋਂ ਘੱਟ ਨਿਵੇਸ਼ 1000 ਰੁਪਏ ਤੇ ਵੱਧ ਤੋਂ ਵੱਧ 15 ਲੱਖ ਰੁਪਏ ਹੈ।

  • ਖਾਤਾ ਖੋਲ੍ਹਣ ਦੀ ਤਰੀਕ ‘ਚ 5 ਸਾਲ ਦੇ ਬਾਅਦ ਜਮ੍ਹਾਂ ਰਾਸ਼ੀ ਮੈਚਿਓਰ ਹੁੰਦੀ ਹੈ ਪਰ ਇਹ ਮਿਆਦ ਸਿਰਫ ਇੱਕ ਵਾਰ 3 ਸਾਲ ਲਈ ਵਧਾਈ ਜਾ ਸਕਦੀ ਹੈ।

  • ਸਰਕਾਰ ਵੱਲੋਂ ਸਮਰਥਿਤ ਹੋਣ ਕਾਰਨ ਇਸ ‘ਤੇ ਮਿਲਣ ਵਾਲੇ ਰਿਟਰਨ ਗਾਰੰਟਿਡ ਹਨ।

  • ਇਸ ‘ਚ 80 ਸੀ ਤਹਿਤ ਟੈਕਸ ‘ਚ ਛੂਟ ਮਿਲਦੀ ਹੈ।

  • ਇਹ ਯੋਜਨਾ ਤੁਹਾਡੇ ਪੈਸੇ ਨੂੰ 9 ਸਾਲ ‘ਚ ਦੁੱਗਣਾ ਕਰ ਦਿੰਦੀ ਹੈ।


ਪਬਲਿਕ ਪ੍ਰਾਵੀਡੈਂਟ ਫੰਡ (Public Provident Fund)



  • ਫਿਲਹਾਲ ਡਾਕਘਰ ਪਬਲਿਕ ਪ੍ਰਾਵੀਡੈਂਟ ਫੰਡ ਖਾਤਿਆਂ ‘ਚ ਜਮ੍ਹਾਂ ਰਾਸ਼ੀ ‘ਤੇ 7.1 ਫੀਸਦੀ ਵਿਆਜ ਮਿਲ ਰਿਹਾ ਹੈ।

  • ਇਹ ਯੋਜਨਾ EEE ਸਟੇਟਸ ਨਾਲ ਆਉਂਦੀ ਹੈ। ਇਸ ‘ਚ ਤਿੰਨ ਜਗ੍ਹਾ ਟੈਕਸ ਲਾਭ ਮਿਲਦਾ ਹੈ। ਯੋਗਦਾਨ, ਵਿਆਜ, ਆਮਦਨ ਤੇ ਮੈਚਿਓਰਿਟੀ ਦੇ ਸਮੇਂ ਮਿਲਣ ਵਾਲੀ ਰਾਸ਼ੀ ਤਿੰਨੋਂ ਹੀ ਟੈਕਸ ਫ੍ਰੀ ਹੁੰਦੀ ਹੈ।

  • ਆਮਦਨ ਕਰ ਐਕਟ ਦੀ ਧਾਰਾ 80 ਸੀ ਤਹਿਤ ਟੈਕਸ ਛੁਟ ਦਾ ਲਾਭ ਮਿਲਦਾ ਹੈ।

  • ਪੀਪੀਐੱਫ ਖਾਤਾ ਸਿਰਫ 500 ਰੁਪਏ ‘ਚ ਖੋਲ੍ਹਿਆ ਜਾ ਸਕਾ ਹੈ ਪਰ ਬਾਅਦ ‘ਚ ਹਰ ਸਾਲ 500 ਰੁਪਏ ਇੱਕ ਵਾਰ ‘ਚ ਜਮ੍ਹਾ ਕਰਨਾ ਜ਼ਰੂਰੀ ਹੈ।

  • ਇਸ ਅਕਾਊਂਟ ‘ਚ ਹਰ ਸਾਲ ਵੱਧ ਤੋਂ ਵੱਧ 5 ਲੱਖ ਰੁਪਏ ਹੀ ਜਮ੍ਹਾ ਕੀਤੇ ਜਾ ਸਕਦੇ ਹਨ।

  • ਇਹ ਸਕੀਮ 15 ਸਾਲ ਲਈ ਹੈ ਜਿਸ ਨੂੰ ਕਿ ਵਿੱਚੋਂ ਕਢਾਇਆ ਨਹੀਂ ਜਾ ਸਕਦਾ ਹੈ ਪਰ ਇਸ ਨੂੰ 15 ਸਾਲ ਦੇ ਬਅਦ 5-5 ਸਾਲਾਂ ਲਈ ਵਧਾਇਆ ਜਾ ਸਕਦਾ ਹੈ।

  • ਇਸ ਯੋਜਨਾ ‘ਚ ਕਰੀਬ 10 ਸਾਲ ‘ਚ ਤੁਹਾਡਾ ਪੈਸਾ ਡਬਲ ਹੋ ਜਾਵੇਗਾ।


ਕਿਸਾਨ ਵਿਕਾਸ ਪੱਤਰ



  • ਕਿਸਾਨ ਵਿਕਾਸ ਪੱਤਰ (Kisan Vikas Patra Scheme) ਭਾਰਤ ਸਰਕਾਰ ਦੀ ਇੱਕ ਵਨ ਟਾਈਮ ਇਨਵੈਸਟਮੈਂਟ ਸਕੀਮ ਹੈ।

  • ਇਸ ‘ਚ ਇੱਕ ਤੈਅ ਮਿਆਦ ‘ਚ ਤੁਹਾਡਾ ਪੈਸਾ ਦੁੱਗਣਾ ਹੋ ਜਾਂਦਾ ਹੈ।

  • ਇਸ ਯੋਜਨਾ ‘ਚ ਹੁਣ 6.90 ਫੀਸਦੀ ਵਿਆਜ ਮਿਲ ਰਿਹਾ ਹੈ।

  • ਪੋਸਟ ਆਫਿਸ ਸਕੀਮਜ਼ ‘ਤੇ ਗਾਰੰਟੀ ਮਿਲਦੀ ਹੈ, ਅਜਿਹੇ ‘ਚ ਇਸ ‘ਚ ਰਿਸਕ ਬਿਲਕੁਲ ਨਹੀਂ ਹੈ।

  • ਇਸ ‘ਚ ਧਾਰਾ 80 ਸੀ ਤਹਿਤ ਟੈਕਸ ‘ਚ ਛੂਟ ਨਹੀਂ ਮਿਲਦੀ ਹੈ।

  • ਇਸ ਯੋਜਨਾ ‘ਚ ਤੁਹਾਡੀ ਰਕਮ 10 ਸਾਲ 4 ਮਹੀਨਿਆਂ ‘ਚ ਦੁੱਗਣੀ ਹੋ ਜਾਵੇਗੀ।


 


ਨੈਸ਼ਨਲ ਸੇਵਿੰਗ ਸਰਟੀਫਿਕੇਟ  (NSC)



  • NSC‘ਚ ਨਿਵੇਸ਼ ‘ਤੇ 6.8 ਫੀਸਦੀ ਸਾਲਾਨਾ ਵਿਆਜ ਮਿਲ ਰਿਹਾ ਹੈ।

  • ਵਿਆਜ ਦੀ ਗਣਨਾ ਸਾਲਾਨਾ ਆਧਾਰ ‘ਤੇ ਹੁੰਦੀ ਹੈ ਪਰ ਵਿਆਜ ਦੀ ਰਾਸ਼ੀ ਨਿਵੇਸ਼ ਦੀ ਮਿਆਦ ਹੋਣ ‘ਤੇ ਹੀ ਦਿੱਤੀ ਜਾਂਦੀ ਹੈ।

  • ਇਸ ਸਕੀਮ ‘ਚ ਘੱਟ ਤੋਂ ਘੱਟ 1000 ਰੁਪਏ ਨਿਵੇਸ਼ ਕਰਨਾ ਹੋਵੇਗਾ। ਨਿਵੇਸ਼ ‘ਚ ਕੋਈ ਵੱਧ ਤੋਂ ਵੱਧ ਸੀਮਾ ਨਹੀਂ ਹੈ।

  • NSC ਖਾਤੇ ਨੂੰ ਕਿਸੇ ਨਾਬਾਲਗ ਦੇ ਨਾਮ ‘ਤੇ ਤੇ 3 ਬਾਲਗਾਂ ਦੇ ਨਾਮ ‘ਤੇ ਜੁਆਇੰਟ ਅਕਾਊਂਟ ਖੋਲ੍ਹਿਆ ਜਾ ਸਕਦਾ ਹੈ।

  • 10 ਸਾਲ ਤੋਂ ਜ਼ਿਆਦਾ ਉਮਰ ਦੇ ਮਾਈਨਰ ਵੀ ਪੇਰੈਂਟਸ ਦੀ ਦੇਖ-ਰੇਖ ‘ਚ ਖਾਤਾ ਖੋਲ੍ਹਿਆ ਜਾ ਸਕਦਾ ਹੈ।

  • ਨਿਵੇਸ਼ ਕਰਨ ‘ਤੇ ਤੁਸੀਂ ਇਨਕਮ ਟੈਖਸ ਕਾਨੂੰਨ ਦੇ ਸੈਕਸ਼ਨ 80 ਸੀ ਤਹਿਤ 1.5 ਲੱਖ ਰੁਪਏ ਤੱਕ ਦੀ ਰਕਮ ‘ਤੇ ਟੈਕਸ ਬਚਾ ਸਕਦੇ ਹਾਂ।

  • ਇਸ ਯੋਜਨਾ ‘ਚ ਵੀ 10 ਸਾਲ ‘ਚ ਤੁਹਾਡੀ ਰਾਸ਼ੀ ਡਬਲ ਹੋ ਜਾਵੇਗੀ।



ਇਹ ਵੀ ਪੜ੍ਹੋ: Coronavirus Update: ਕੀ ਤੀਜੀ ਲਹਿਰ ਆ ਗਈ ਹੈ? ਕੋਰੋਨਾ ਦੇ 33,750 ਨਵੇਂ ਮਾਮਲੇ, 123 ਮੌਤਾਂ, ਓਮੀਕ੍ਰੋਨ ਦੇ ਮਰੀਜ਼ਾਂ ਦੀ ਗਿਣਤੀ ਹੋਈ 1700


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/apps/details?id=com.winit.starnews.hin


https://apps.apple.com/in/app/abp-live-news/id811114904