Moody's Growth Outlook: ਯੂਕਰੇਨ (Ukraine) 'ਤੇ ਰੂਸ (Russia) ਦੇ ਹਮਲੇ ਕਾਰਨ ਜਿੱਥੇ ਦੁਨੀਆ ਭਰ 'ਚ ਤਣਾਅ ਹੈ। ਉੱਥੇ ਹੀ ਇਸ ਕਾਰਨ ਭਾਰਤ (India) ਸਮੇਤ ਦੁਨੀਆ ਭਰ ਦੇ ਸ਼ੇਅਰ ਬਾਜ਼ਾਰਾਂ (Stock Market) 'ਚ ਗਿਰਾਵਟ ਦੇਖਣ ਨੂੰ ਮਿਲ ਰਹੀ ਹੈ। ਕੱਚਾ ਤੇਲ 100 ਡਾਲਰ ਪ੍ਰਤੀ ਬੈਰਲ ਨੂੰ ਪਾਰ ਕਰ ਗਿਆ ਹੈ, ਜੋ ਭਾਰਤ ਲਈ ਬੁਰੀ ਖਬਰ ਹੈ।
ਅੰਤਰਰਾਸ਼ਟਰੀ ਰੇਟਿੰਗ ਏਜੰਸੀ ਮੂਡੀਜ਼ (Moody's) ਇਨਵੈਸਟਰਸ ਸਰਵਿਸ ਨੇ ਚਾਲੂ ਸਾਲ ਲਈ ਭਾਰਤ ਦੀ ਵਿਕਾਸ ਦਰ ਦਾ ਅਨੁਮਾਨ 9.5 ਫੀਸਦੀ ਤੋਂ ਘਟਾ ਕੇ 9.1 ਫੀਸਦੀ ਕਰ ਦਿੱਤਾ ਹੈ। ਮੂਡੀਜ਼ ਦਾ ਕਹਿਣਾ ਹੈ ਕਿ ਮਹਿੰਗੇ ਤੇਲ ਤੇ ਖਾਦ ਦਰਾਮਦ ਬਿੱਲ ਸਰਕਾਰ ਦੇ ਪੂੰਜੀ ਖਰਚ ਨੂੰ ਸੀਮਤ ਕਰ ਸਕਦੇ ਹਨ।
ਮੂਡੀਜ਼ ਨੇ ਕਿਹਾ, "ਮੂਡੀਜ਼ ਗਲੋਬਲ ਮੈਕਰੋ ਆਉਟਲੁੱਕ 2022-23 (ਮਾਰਚ 2022 ਅਪਡੇਟ) ਦੇ ਅਨੁਸਾਰ, ਯੂਕਰੇਨ 'ਤੇ ਰੂਸ ਦਾ ਹਮਲਾ ਆਰਥਿਕ ਵਿਕਾਸ ਨੂੰ ਨੁਕਸਾਨ ਪਹੁੰਚਾਏਗਾ। ਰੇਟਿੰਗ ਏਜੰਸੀ ਨੇ ਕਿਹਾ ਕਿ ਭਾਰਤ ਦੀ ਆਰਥਿਕ ਵਿਕਾਸ ਦਰ 2023 'ਚ 5.4 ਫੀਸਦੀ ਰਹਿਣ ਦੀ ਸੰਭਾਵਨਾ ਹੈ। ਮੂਡੀਜ਼ ਦੇ ਅਨੁਸਾਰ, ਭਾਰਤ ਖਾਸ ਤੌਰ 'ਤੇ ਤੇਲ ਦੀਆਂ ਉੱਚ ਕੀਮਤਾਂ ਪ੍ਰਤੀ ਸੰਵੇਦਨਸ਼ੀਲ ਹੈ ਕਿਉਂਕਿ ਇਹ ਕੱਚੇ ਤੇਲ ਦਾ ਇੱਕ ਵੱਡਾ ਦਰਾਮਦਕਾਰ ਹੈ।
ਭਾਰਤ ਅਨਾਜ ਦਾ ਵਾਧੂ ਉਤਪਾਦਕ ਹੈ, ਇਸ ਲਈ ਉੱਚ ਪ੍ਰਚਲਿਤ ਕੀਮਤਾਂ ਤੋਂ ਥੋੜ੍ਹੇ ਸਮੇਂ ਵਿੱਚ ਖੇਤੀਬਾੜੀ ਨਿਰਯਾਤ ਨੂੰ ਲਾਭ ਹੋਵੇਗਾ। ਮੂਡੀਜ਼ ਨੇ ਕਿਹਾ, "ਉੱਚ ਤੇਲ ਅਤੇ ਸੰਭਾਵੀ ਖਾਦ ਦੀਆਂ ਲਾਗਤਾਂ ਭਵਿੱਖ ਵਿੱਚ ਸਰਕਾਰੀ ਖਜ਼ਾਨੇ 'ਤੇ ਬੋਝ ਪਾਉਣਗੀਆਂ, ਸੰਭਾਵੀ ਤੌਰ 'ਤੇ ਯੋਜਨਾਬੱਧ ਪੂੰਜੀ ਖਰਚਿਆਂ ਨੂੰ ਸੀਮਤ ਕਰ ਸਕਦੀਆਂ ਹਨ।"
ਮੂਡੀਜ਼ ਇਨਵੈਸਟਰਸ ਸਰਵਿਸ ਨੇ ਕਿਹਾ ਕਿ ਇਹਨਾਂ ਸਾਰੇ ਕਾਰਨਾਂ ਕਰਕੇ, ਅਸੀਂ ਭਾਰਤ ਲਈ ਆਪਣੇ 2022 ਦੇ ਵਿਕਾਸ ਦੇ ਅਨੁਮਾਨਾਂ ਨੂੰ 0.4 ਪ੍ਰਤੀਸ਼ਤ ਤੱਕ ਘਟਾ ਦਿੱਤਾ ਹੈ। ਹੁਣ ਅਸੀਂ ਉਮੀਦ ਕਰਦੇ ਹਾਂ ਕਿ ਇਸ ਸਾਲ ਅਰਥਵਿਵਸਥਾ 9.1 ਫੀਸਦੀ ਦੀ ਦਰ ਨਾਲ ਵਧੇਗੀ।
Moody's ਨੇ ਘਟਾਇਆ ਭਾਰਤ ਦੀ ਵਿਕਾਸ ਦਰ ਦਾ ਅਨੁਮਾਨ, ਯੂਕਰੇਨ-ਰੂਸ ਯੁੱਧ ਨੂੰ ਦੱਸਿਆ ਕਾਰਨ
abp sanjha
Updated at:
17 Mar 2022 03:24 PM (IST)
ਯੂਕਰੇਨ 'ਤੇ ਰੂਸ ਦੇ ਹਮਲੇ ਕਾਰਨ ਜਿੱਥੇ ਦੁਨੀਆ ਭਰ 'ਚ ਤਣਾਅ ਹੈ। ਉੱਥੇ ਹੀ ਇਸ ਕਾਰਨ ਭਾਰਤ ਸਮੇਤ ਦੁਨੀਆ ਭਰ ਦੇ ਸ਼ੇਅਰ ਬਾਜ਼ਾਰਾਂ 'ਚ ਗਿਰਾਵਟ ਦੇਖਣ ਨੂੰ ਮਿਲ ਰਹੀ ਹੈ। ਕੱਚਾ ਤੇਲ 100 ਡਾਲਰ ਪ੍ਰਤੀ ਬੈਰਲ ਨੂੰ ਪਾਰ ਕਰ ਗਿਆ ਹੈ, ਜੋ ਭਾਰਤ ਲਈ ਬੁਰੀ ਖਬਰ ਹੈ।
Moody's
NEXT
PREV
Published at:
17 Mar 2022 02:56 PM (IST)
- - - - - - - - - Advertisement - - - - - - - - -