2000 Notes: ਕੇਂਦਰੀ ਬੈਂਕ ਨੇ 19 ਮਈ, 2023 ਨੂੰ 2000 ਰੁਪਏ ਦੇ ਬੈਂਕ ਨੋਟਾਂ ਨੂੰ ਸਰਕੂਲੇਸ਼ਨ ਤੋਂ ਵਾਪਸ ਲੈਣ ਦਾ ਐਲਾਨ ਕੀਤਾ ਸੀ। ਕੇਂਦਰੀ ਬੈਂਕ ਨੇ ਕਿਹਾ ਕਿ ਜਿਸ ਦਿਨ 2000 ਰੁਪਏ ਦੇ ਨੋਟਾਂ ਨੂੰ ਵਾਪਸ ਲੈਣ ਦਾ ਐਲਾਨ ਕੀਤਾ ਸੀ, ਉਸ ਦਿਨ ਕਾਰੋਬਾਰ ਦੀ ਸਮਾਪਤੀ 'ਤੇ ਉਨ੍ਹਾਂ ਦੀ ਕੁੱਲ ਵੈਲਿਊ 3.56 ਲੱਖ ਕਰੋੜ ਰੁਪਏ ਸੀ। ਜੋ 30 ਅਗਸਤ ਨੂੰ ਕਾਰੋਬਾਰ ਬੰਦ ਹੋਣ 'ਤੇ ਘਟ ਕੇ 7,261 ਕਰੋੜ ਰੁਪਏ 'ਤੇ ਆ ਗਈ।
ਹਾਸਲ ਜਾਣਕਾਰੀ ਮੁਤਾਬਕ 2000 ਰੁਪਏ ਦੇ 97.96 ਫੀਸਦੀ ਨੋਟ ਬੈਂਕਾਂ ਨੂੰ ਵਾਪਸ ਆ ਗਏ ਹਨ। ਹੁਣ ਲੋਕਾਂ ਕੋਲ 7,261 ਕਰੋੜ ਰੁਪਏ ਦੇ ਨੋਟ ਬਚੇ ਹਨ। ਭਾਰਤੀ ਰਿਜ਼ਰਵ ਬੈਂਕ ਨੇ ਸੋਮਵਾਰ ਨੂੰ ਇੱਕ ਬਿਆਨ ਜਾਰੀ ਕਰਕੇ ਇਹ ਜਾਣਕਾਰੀ ਦਿੱਤੀ।
ਭਾਰਤੀ ਰਿਜ਼ਰਵ ਬੈਂਕ ਨੇ ਇੱਕ ਬਿਆਨ ਵਿੱਚ ਕਿਹਾ, "ਇਸ ਤਰ੍ਹਾਂ 19 ਮਈ, 2023 ਤੱਕ ਚੱਲ ਰਹੇ 2,000 ਰੁਪਏ ਦੇ ਬੈਂਕ ਨੋਟਾਂ ਵਿੱਚੋਂ 97.96 ਪ੍ਰਤੀਸ਼ਤ ਬੈਂਕਾਂ ਨੂੰ ਵਾਪਸ ਕਰ ਦਿੱਤੇ ਗਏ ਹਨ। 2000 ਰੁਪਏ ਦੇ ਨੋਟਾਂ ਨੂੰ ਜਮ੍ਹਾਂ ਕਰਾਉਣ ਜਾਂ ਬਦਲਣ ਦੀ ਸੁਵਿਧਾ 7 ਅਕਤੂਬਰ 2023 ਤੱਕ ਦੇਸ਼ ਦੇ ਸਾਰੀਆਂ ਬੈਂਕ ਸ਼ਖਾਵਾਂ ਵਿੱਚ ਸੀ।
ਇਸ ਮੁੱਲ ਦੇ ਬੈਂਕ ਨੋਟਾਂ ਨੂੰ ਬਦਲਣ ਦੀ ਸਹੂਲਤ 19 ਮਈ, 2023 ਤੋਂ ਰਿਜ਼ਰਵ ਬੈਂਕ ਦੇ 19 ਇਸ਼ੂ ਦਫ਼ਤਰਾਂ ਵਿੱਚ ਉਪਲਬਧ ਹੈ। 9 ਅਕਤੂਬਰ, 2023 ਤੋਂ ਆਰਬੀਆਈ ਦੇ ਦਫ਼ਤਰ ਵੀ ਵਿਅਕਤੀਆਂ ਤੇ ਸੰਸਥਾਵਾਂ ਤੋਂ ਉਨ੍ਹਾਂ ਦੇ ਬੈਂਕ ਖਾਤਿਆਂ ਵਿੱਚ ਜਮ੍ਹਾਂ 2000 ਰੁਪਏ ਦੇ ਬੈਂਕ ਨੋਟ ਸਵੀਕਾਰ ਕਰ ਰਹੇ ਹਨ। ਇਸ ਤੋਂ ਇਲਾਵਾ ਲੋਕ ਦੇਸ਼ ਦੇ ਕਿਸੇ ਵੀ ਡਾਕਘਰ ਤੋਂ 2000 ਰੁਪਏ ਦੇ ਨੋਟ ਬਦਲਾ ਸਕਦੇ ਹਨ।ਇੱਥੇ ਦਸ ਦਈਏ ਕਿ ਇਸ ਦੋ ਹਜ਼ਾਰ ਮੁੱਲ ਦੇ ਬੈਂਕ ਨੋਟਾਂ ਨੂੰ ਬਦਲਣ ਦੀ ਸਹੂਲਤ 19 ਮਈ, 2023 ਤੋਂ ਰਿਜ਼ਰਵ ਬੈਂਕ ਦੇ 19 ਇਸ਼ੂ ਦਫ਼ਤਰਾਂ ਵਿੱਚ ਉਪਲਬਧ ਹੈ।
ਨੋਟ : ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ। ਸਾਡੀ ABP ਸਾਂਝਾ ਦੀ ਵੈੱਬਸਾਈਟ https://punjabi.abplive.com/ 'ਤੇ ਜਾ ਕੇ ਵੀ ਖ਼ਬਰਾਂ ਨੂੰ ਪੜ੍ਹ ਸਕਦੇ ਹੋ ।