ਚੰਡੀਗੜ੍ਹ: ਰਿਲਾਇੰਸ ਇੰਡਸਟਰੀ ਲਿਮਟਿਡ (RIL) ਦੇ ਮਾਲਕ ਮੁਕੇਸ਼ ਅੰਬਾਨੀ ਇਕ ਵਾਰ ਫਿਰ ਏਸ਼ੀਆ ਦੇ ਸਭ ਤੋਂ ਅਮੀਰ ਆਦਮੀ ਬਣ ਗਏ ਹਨ। ਦੋ ਦਿਨ ਪਹਿਲਾਂ ਉਦਯੋਗਪਤੀ ਝੋਂਗ ਸ਼ਾਂਸ਼ਨ, ਜਿਸ ਨੂੰ ਚੀਨ ਦਾ ਵਾਟਰ ਕਿੰਗ ਕਿਹਾ ਜਾਂਦਾ ਹੈ ਨੇ ਮੁਕੇਸ਼ ਅੰਬਾਨੀ ਨੂੰ ਪਛਾੜ ਕੇ ਏਸ਼ੀਆ ਦਾ ਸਭ ਤੋਂ ਅਮੀਰ ਵਿਅਕਤੀ ਬਣਨ 'ਚ ਸਫ਼ਲਤਾ ਹਾਸਲ ਕੀਤੀ ਸੀ। ਪਰ ਹੁਣ ਝੋਂਗ ਸ਼ਾਂਸ਼ਨ ਦੁਨੀਆ ਦੇ ਚੋਟੀ ਦੇ 10 ਅਮੀਰ ਲੋਕਾਂ ਦੀ ਸੂਚੀ ਤੋਂ ਬਾਹਰ ਹੋ ਗਏ ਹਨ ਅਤੇ ਮੁਕੇਸ਼ ਅੰਬਾਨੀ ਇਸ ਸੂਚੀ 'ਚ ਨੌਵੇਂ ਸਥਾਨ ਤੇ ਆ ਗਏ ਹਨ।
ਫੋਰਬਜ਼ ਰੀਅਲ ਟਾਈਮ ਬਿਲੇਨੀਅਰਜ਼ ਇੰਡੈਕਸ ਦੇ ਅਨੁਸਾਰ, ਮੁਕੇਸ਼ ਅੰਬਾਨੀ ਹੁਣ ਦੁਨੀਆ ਦੇ ਸਭ ਤੋਂ ਅਮੀਰ ਆਦਮੀਆਂ ਦੀ ਸੂਚੀ ਵਿੱਚ 9 ਵੇਂ ਨੰਬਰ 'ਤੇ ਹਨ।ਫੋਰਬਸ ਦੇ ਅਨੁਸਾਰ, ਉਨ੍ਹਾਂ ਕੋਲ 76.8 ਬਿਲੀਅਨ ਦੀ ਜਾਇਦਾਦ ਹੈ, ਅਤੇ ਬਲੂਮਬਰਗ ਦੇ ਅਨੁਸਾਰ ਉਨ੍ਹਾਂ ਕੋਲ 76.7 ਬਿਲੀਅਨ ਦੀ ਜਾਇਦਾਦ ਹੈ। ਇਸ ਦੇ ਨਾਲ ਹੀ ਸ਼ਾਂਸ਼ਨ ਇਸ ਸੂਚੀ ਵਿਚ 14 ਵੇਂ ਸਥਾਨ 'ਤੇ ਆ ਗਿਆ ਹੈ। ਸ਼ਾਂਸ਼ਨ ਦੀ ਇਸ ਸਮੇਂ ਕੁਲ ਕੀਮਤ 71.6 ਬਿਲੀਅਨ ਹੈ। 2020 ਦੇ ਅੰਤ ਵਿੱਚ, ਮੁਕੇਸ਼ ਅੰਬਾਨੀ ਦੁਨੀਆ ਦੇ ਚੋਟੀ ਦੇ 10 ਅਮੀਰ ਲੋਕਾਂ ਦੀ ਸੂਚੀ ਤੋਂ ਬਾਹਰ ਰਹਿ ਗਏ ਸੀ, ਪਰ ਹੁਣ ਉਹ ਏਸ਼ੀਆ ਦੇ ਸਭ ਤੋਂ ਅਮੀਰ ਵਿਅਕਤੀ ਬਣ ਗਏ ਹਨ।
ਇੰਡੈਕਸ ਹਰ ਪੰਜ ਮਿੰਟਾਂ 'ਚ ਹੁੰਦਾ ਅਪਡੇਟ
ਫੋਰਬਜ਼ ਰੀਅਲ ਟਾਈਮ ਬਿਲੇਨੀਅਰਜ਼ ਇੰਡੈਕਸ ਰੋਜ਼ ਜਨਤਕ ਹੋਲਡਿੰਗਾਂ ਦੇ ਉਤਰਾਅ-ਚੜ੍ਹਾਅ ਬਾਰੇ ਜਾਣਕਾਰੀ ਪ੍ਰਦਾਨ ਕਰਦੀ ਹੈ। ਜਦੋਂ ਵਿਸ਼ਵ ਦੇ ਵੱਖ ਵੱਖ ਹਿੱਸਿਆਂ ਵਿੱਚ ਸਟਾਕ ਮਾਰਕੀਟ ਖੁੱਲ੍ਹਦਾ ਹੈ, ਤਾਂ ਇਹ ਸੂਚਕਾਂਕ ਹਰ ਪੰਜ ਮਿੰਟਾਂ ਵਿੱਚ ਅਪਡੇਟ ਹੁੰਦਾ ਹੈ। ਪਰ ਉਹ ਵਿਅਕਤੀ ਜਿਨ੍ਹਾਂ ਦੀਆਂ ਜਾਇਦਾਦਾਂ ਇਕ ਨਿੱਜੀ ਕੰਪਨੀ ਨਾਲ ਸਬੰਧਤ ਹਨ, ਉਨ੍ਹਾਂ ਦੀਆਂ ਜਾਇਦਾਦਾਂ ਦਿਨ ਵਿਚ ਸਿਰਫ ਇੱਕ ਵਾਰ ਅਪਡੇਟ ਹੁੰਦੀਆਂ ਹਨ। ਇੱਥੇ ਚੈੱਕ ਕਰ ਸਕਦੇ ਹੋ ਫੋਰਬਜ਼ ਰੀਅਲ ਟਾਈਮ ਬਿਲੇਨੀਅਰਜ਼ ਇੰਡੈਕਸ