Mukesh Ambani Death Threat: ਏਸ਼ੀਆ ਤੇ ਭਾਰਤ ਦੇ ਸਭ ਤੋਂ ਅਮੀਰ ਵਿਅਕਤੀ ਮੁਕੇਸ਼ ਅੰਬਾਨੀ ਨੂੰ ਤੀਜੀ ਵਾਰ ਜਾਨ ਤੋਂ ਮਾਰਨ ਦੀ ਧਮਕੀ ਮਿਲੀ ਹੈ। ਇਸ ਵਾਰ ਧਮਕੀ ਦੇਣ ਵਾਲੇ ਵਿਅਕਤੀ ਨੇ 400 ਕਰੋੜ ਰੁਪਏ ਦੀ ਮੰਗ ਕੀਤੀ ਹੈ। ਇਸ ਤੋਂ ਪਹਿਲਾਂ ਮੁਕੇਸ਼ ਅੰਬਾਨੀ ਨੂੰ ਦੋ ਵਾਰ ਧਮਕੀਆਂ ਮਿਲ ਚੁੱਕੀਆਂ ਹਨ। ਪਹਿਲੀ ਵਾਰ ਮੁਕੇਸ਼ ਅੰਬਾਨੀ ਤੋਂ 20 ਕਰੋੜ ਰੁਪਏ ਦੀ ਮੰਗ ਕੀਤੀ ਗਈ ਸੀ ਤੇ ਦੂਜੀ ਵਾਰ 200 ਕਰੋੜ ਰੁਪਏ ਦੀ ਮੰਗ ਕੀਤੀ ਗਈ ਸੀ।


ਸੋਮਵਾਰ ਨੂੰ ਭੇਜੀ ਗਈ ਈਮੇਲ ਵਿੱਚ ਕਿਹਾ ਗਿਆ ਹੈ ਕਿ ਜੇਕਰ ਪੁਲਿਸ ਮੈਨੂੰ ਨਹੀਂ ਲੱਭ ਹੀ ਸਕੀ ਤਾਂ ਉਹ ਮੈਨੂੰ ਗ੍ਰਿਫਤਾਰ ਨਹੀਂ ਕਰ ਸਕਦੀ। ਤੀਜੀ ਧਮਕੀ ਭਰੀ ਈਮੇਲ ਵੀ ਉਸੇ ਪਤੇ ਤੋਂ ਆਈ ਹੈ ਜਿਸ ਤੋਂ ਪਿਛਲੀਆਂ ਦੋ ਧਮਕੀ ਭਰੀਆਂ ਈਮੇਲਾਂ ਆਈਆਂ ਸਨ। ਤੀਸਰੀ ਮੇਲ ਵਿੱਚ ਰਕਮ ਦੁੱਗਣੀ ਕਰਕੇ 400 ਕਰੋੜ ਰੁਪਏ ਕਰਨ ਦੀ ਮੰਗ ਕੀਤੀ ਗਈ ਹੈ।


ਮੁੰਬਈ ਪੁਲਿਸ ਜਾਂਚ ਕਰ ਰਹੀ


ਇਸ ਦੌਰਾਨ ਮੁੰਬਈ ਪੁਲਿਸ ਦੋਵਾਂ ਮੇਲ ਦੀ ਜਾਂਚ ਕਰਨ ਤੇ ਭੇਜਣ ਵਾਲੇ ਦੀ ਲੋਕੇਸ਼ਨ ਦਾ ਪਤਾ ਲਾਉਣ 'ਚ ਰੁੱਝੀ ਹੋਈ ਹੈ। ਪੁਲਿਸ ਨੇ ਬੈਲਜੀਅਮ ਦੀ ਇੱਕ ਵਰਚੁਅਲ ਪ੍ਰਾਈਵੇਟ ਨੈੱਟਵਰਕ ਕੰਪਨੀ (ਵੀਪੀਐਨ) ਤੋਂ ਭੇਜੀ ਧਮਕੀ ਭਰੀ ਮੇਲ ਬਾਰੇ ਜਾਣਕਾਰੀ ਹਾਸਲ ਕਰਨ ਲਈ ਇੰਟਰਪੋਲ ਤੋਂ ਮਦਦ ਮੰਗੀ ਹੈ।


ਦੱਸਿਆ ਜਾ ਰਿਹਾ ਹੈ ਕਿ ਇਸ ਦਾ ਆਈਪੀ ਐਡਰੈੱਸ ਬੈਲਜੀਅਮ ਦਾ ਹੈ ਤੇ ਇਹ ਮੇਲ shadabkhan@mailfence.com ਤੋਂ ਭੇਜੀ ਗਈ ਹੈ। ਪੁਲਿਸ ਦਾ ਮੰਨਣਾ ਹੈ ਕਿ ਧਮਕੀ ਦੇਣ ਵਾਲਾ ਵਿਅਕਤੀ ਕਿਸੇ ਹੋਰ ਦੇਸ਼ ਦਾ ਹੋ ਸਕਦਾ ਹੈ। ਇਹ ਗੁੰਮਰਾਹ ਕਰਨ ਲਈ ਬੈਲਜੀਅਨ ਵੀਪੀਐਨ ਦੀ ਵਰਤੋਂ ਕਰ ਰਿਹਾ ਹੈ।


'ਪੁਲਿਸ ਮੈਨੂੰ ਗ੍ਰਿਫਤਾਰ ਨਹੀਂ ਕਰ ਸਕਦੀ'


ਹਿੰਦੁਸਤਾਨ ਟਾਈਮਜ਼ ਦੀ ਰਿਪੋਰਟ ਮੁਤਾਬਕ ਈਮੇਲ 'ਚ ਕਿਹਾ ਗਿਆ ਹੈ ਕਿ ਇਸ ਨਾਲ ਕੋਈ ਫਰਕ ਨਹੀਂ ਪੈਂਦਾ ਕਿ ਤੁਹਾਡੀ ਸੁਰੱਖਿਆ ਕਿੰਨੀ ਸਖਤ ਹੈ। ਪੁਲਿਸ ਮੈਨੂੰ ਟ੍ਰੈਕ ਤੇ ਗ੍ਰਿਫਤਾਰ ਨਹੀਂ ਕਰ ਸਕਦੀ। ਇਸ ਧਮਕੀ ਤੋਂ ਬਾਅਦ ਮੁੰਬਈ ਪੁਲਿਸ ਨੇ ਅੰਬਾਨੀ ਦੇ ਦੱਖਣੀ ਮੁੰਬਈ ਸਥਿਤ ਘਰ ਦੀ ਸੁਰੱਖਿਆ ਵਧਾ ਦਿੱਤੀ ਹੈ।


ਇਹ ਵੀ ਪੜ੍ਹੋ: Horoscope Today October 31: ਮੇਸ਼, ਮਿਥੁਨ, ਕਰਕ ਰਾਸ਼ੀ ਵਾਲੇ ਹਰ ਕੰਮ ਧਿਆਨ ਨਾਲ ਕਰਨ, ਜਾਣੋ ਅੱਜ ਦੀਆਂ ਸਾਰੀਆਂ ਰਾਸ਼ੀਆਂ ਦਾ ਰਾਸ਼ੀਫਲ


ਅੰਬਾਨੀ ਦੇ ਸੁਰੱਖਿਆ ਇੰਚਾਰਜ ਵੱਲੋਂ ਕੀਤੀ ਸ਼ਿਕਾਇਤ ਦੇ ਆਧਾਰ ’ਤੇ ਪੁਲਿਸ ਨੇ ਅਣਪਛਾਤੇ ਵਿਅਕਤੀ ਖ਼ਿਲਾਫ਼ ਆਈਪੀਸੀ ਦੀ ਧਾਰਾ 387 ਤੇ 506 (2) ਤਹਿਤ ਕੇਸ ਦਰਜ ਕਰ ਲਿਆ ਹੈ। ਪਹਿਲੀ ਧਮਕੀ ਵਾਲੀ ਮੇਲ 27 ਅਕਤੂਬਰ ਨੂੰ ਮੁਕੇਸ਼ ਅੰਬਾਨੀ ਨੂੰ ਭੇਜੀ ਗਈ ਸੀ ਤੇ ਅਗਲੇ ਦਿਨ 200 ਕਰੋੜ ਰੁਪਏ ਦੀ ਮੰਗ ਵਾਲੀ ਦੂਜੀ ਮੇਲ ਆਈ ਸੀ।


ਇਹ ਵੀ ਪੜ੍ਹੋ: Onion Price: ਪਿਆਜ਼ ਦੀਆਂ ਵਧਦੀਆਂ ਕੀਮਤਾਂ ਵਿਚਾਲੇ ਸਰਕਾਰ ਨੇ ਚੁੱਕਿਆ ਇੱਕ ਹੋਰ ਕਦਮ, ਘਟਣਗੀਆਂ ਕੀਮਤਾਂ!