National Career Service: ਦੇਸ਼ ਵਿੱਚ ਰੁਜ਼ਗਾਰ ਦੀ ਕਮੀ ਨੂੰ ਲੈਕੇ ਰੌਲਾ ਹੀ ਪਿਆ ਰਹਿੰਦਾ ਹੈ। ਹਾਲਾਂਕਿ ਸਰਕਾਰ ਦੇ ਅੰਕੜੇ ਕੁਝ ਹੋਰ ਹੀ ਬਿਆਨ ਕਰ ਰਹੇ ਹਨ। ਨੈਸ਼ਨਲ ਕੈਰੀਅਰ ਸਰਵਿਸ ਦੇ ਅਨੂਸਾਰ ਦੇਸ਼ ਵਿੱਚ ਨੌਕਰੀਆਂ ਦੀ ਗਿਣਤੀ ਬਹੁਤ ਜ਼ਿਆਦਾ ਹਨ ਪਰ ਲੈਣ ਵਾਲੇ ਬਹੁਤ ਘੱਟ ਹਨ। NCS ਦੇ ਅਨੁਸਾਰ, ਵਿੱਤੀ ਸਾਲ 2024 ਵਿੱਚ 87 ਲੱਖ ਲੋਕਾਂ ਨੇ ਪੋਰਟਲ 'ਤੇ ਨੌਕਰੀਆਂ ਲਈ ਅਰਜ਼ੀ ਦਿੱਤੀ ਸੀ, ਜਦੋਂ ਕਿ ਨੌਕਰੀਆਂ ਦੀਆਂ ਅਸਾਮੀਆਂ 1.09 ਕਰੋੜ ਸਨ।


ਐਨਸੀਐਸ ਪੋਰਟਲ 'ਤੇ ਨੌਕਰੀਆਂ ਦੀ ਗਿਣਤੀ ਵਿੱਚ ਹੋਇਆ 214 ਫੀਸਦੀ ਵਾਧਾ 


ਵਿੱਤੀ ਸਾਲ 2023 ਵਿੱਚ ਪੋਰਟਲ 'ਤੇ ਸਿਰਫ 57,20,748 ਨੌਕਰੀਆਂ ਰਜਿਸਟਰ ਕੀਤੀਆਂ ਗਈਆਂ ਸਨ। ਇਕ ਸੀਨੀਅਰ ਸਰਕਾਰੀ ਅਧਿਕਾਰੀ ਮੁਤਾਬਕ ਨੌਕਰੀਆਂ ਦੀ ਗਿਣਤੀ 'ਚ ਇਹ ਵਾਧਾ ਅਰਥਵਿਵਸਥਾ 'ਚ ਹੋਏ ਵਾਧੇ ਕਾਰਨ ਦਿਖਾਈ ਦੇ ਰਿਹਾ ਹੈ। ਪੂਰੀ ਉਮੀਦ ਹੈ ਕਿ ਇਹ ਗਤੀ ਭਵਿੱਖ ਵਿੱਚ ਵੀ ਜਾਰੀ ਰਹੇਗੀ। ਹਾਲ ਹੀ 'ਚ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਕਿਹਾ ਸੀ ਕਿ ਭਾਰਤ ਦੀ ਅਰਥਵਿਵਸਥਾ 8 ਫੀਸਦੀ ਦੀ ਦਰ ਨਾਲ ਵਧੇਗੀ।


ਇਹ ਵੀ ਪੜ੍ਹੋ: IRCTC ਲੈ ਕੇ ਆਇਆ ਥਾਈਲੈਂਡ ਦਾ ਟੂਰ, ਜਾਣੋ ਪੈਕੇਜ ਦੀ ਹਰ ਜਾਣਕਾਰੀ


ਵਿੱਤ ਅਤੇ ਬੀਮਾ ਖੇਤਰ ਵਿੱਚ ਸਭ ਤੋਂ ਵੱਧ ਨੌਕਰੀਆਂ
ਐਨਸੀਐਸ ਦੇ ਅੰਕੜਿਆਂ ਅਨੁਸਾਰ, ਸਭ ਤੋਂ ਵੱਧ ਨੌਕਰੀਆਂ ਵਿੱਤ ਅਤੇ ਬੀਮਾ ਖੇਤਰਾਂ ਵਿੱਚ ਆਈਆਂ ਹਨ। ਇਹ ਅੰਕੜਾ ਪਿਛਲੇ ਸਾਲ ਨਾਲੋਂ 134 ਫੀਸਦੀ ਵਧ ਕੇ 46,68,845 ਹੋ ਗਿਆ ਹੈ। ਇਸ ਤੋਂ ਬਾਅਦ ਦੂਜੇ ਨੰਬਰ 'ਤੇ ਆਪ੍ਰੇਸ਼ਨ ਅਤੇ ਸਪੋਰਟ ਸੈਕਟਰ 'ਚ ਨੌਕਰੀਆਂ ਦਰਜ ਕੀਤੀਆਂ ਗਈਆਂ ਹਨ। ਪਿਛਲੇ ਸਾਲ ਦੇ ਮੁਕਾਬਲੇ 286 ਫੀਸਦੀ ਦਾ ਵਾਧਾ ਹੋਇਆ ਹੈ। ਸਿਵਲ ਅਤੇ ਉਸਾਰੀ ਖੇਤਰ ਵਿੱਚ ਨੌਕਰੀਆਂ ਵਿੱਚ ਸਭ ਤੋਂ ਵੱਧ ਵਾਧਾ ਹੋਇਆ ਹੈ। ਜਦੋਂ ਕਿ ਵਿੱਤੀ ਸਾਲ 2023 ਵਿੱਚ ਇਸ ਸੈਕਟਰ ਤੋਂ ਸਿਰਫ 9,396 ਨੌਕਰੀਆਂ ਰਜਿਸਟਰ ਕੀਤੀਆਂ ਗਈਆਂ ਸਨ, ਵਿੱਤੀ ਸਾਲ 2024 ਵਿੱਚ 11,75,900 ਨੌਕਰੀਆਂ ਪੋਰਟਲ 'ਤੇ ਆਈਆਂ ਹਨ। ਹੋਰ ਸੇਵਾਵਾਂ ਵਿਚ ਵੀ ਨੌਕਰੀਆਂ 199 ਫੀਸਦੀ ਵਧ ਕੇ 10,70,206 ਹੋ ਗਈਆਂ ਹਨ।


10ਵੀਂ ਅਤੇ 12ਵੀਂ ਪਾਸ ਲਈ ਨੌਕਰੀਆਂ ਦਾ ਭੰਡਾਰ
NCS ਦੇ ਅੰਕੜਿਆਂ ਦੇ ਅਨੁਸਾਰ, ਨਿਰਮਾਣ, ਆਈਟੀ ਅਤੇ ਸੰਚਾਰ, ਟ੍ਰਾਂਸਪੋਰਟ ਅਤੇ ਸਟੋਰੇਜ, ਸਿੱਖਿਆ ਅਤੇ ਵਿਸ਼ੇਸ਼ ਪੇਸ਼ੇਵਰ ਸੇਵਾਵਾਂ ਦੇ ਖੇਤਰਾਂ ਵਿੱਚ ਵੀ ਨੌਕਰੀਆਂ ਦੀ ਗਿਣਤੀ ਵਧੀ ਹੈ। 12ਵੀਂ ਪਾਸ ਵਿਦਿਆਰਥੀਆਂ ਲਈ ਨੌਕਰੀਆਂ ਦੀ ਗਿਣਤੀ ਵਿੱਚ 179 ਫੀਸਦੀ ਵਾਧਾ ਹੋਇਆ ਹੈ। 10ਵੀਂ ਜਾਂ ਇਸ ਤੋਂ ਘੱਟ ਪਾਸ ਕਰਨ ਵਾਲੇ ਵਿਦਿਆਰਥੀਆਂ ਦੀ ਨੌਕਰੀਆਂ ਦੀ ਗਿਣਤੀ ਵਿੱਚ 452 ਫੀਸਦੀ ਵਾਧਾ ਹੋਇਆ ਹੈ। ਆਈਟੀਆਈ ਅਤੇ ਡਿਪਲੋਮਾ ਹੋਲਡਰਾਂ ਦੀਆਂ ਨੌਕਰੀਆਂ ਵਿੱਚ 378 ਫੀਸਦੀ ਵਾਧਾ ਹੋਇਆ ਹੈ।


ਇਹ ਵੀ ਪੜ੍ਹੋ: Petrol-Diesel Price Today: ਕੀ ਪੈਟਰੋਲ-ਡੀਜ਼ਲ ਦੀਆਂ ਕੀਮਤਾਂ 'ਚ ਹੋਇਆ ਬਦਲਾਅ, ਜਾਣੋ ਆਪਣੇ ਸ਼ਹਿਰ ਵਿੱਚ ਤੇਲ ਦੀਆਂ ਕੀਮਤਾਂ