Income Tax : ਇਨਕਮ ਟੈਕਸ ਵਿਭਾਗ ਦੀਆਂ ਨਜ਼ਰਾਂ ਹੁਣ ਵਿਦੇਸ਼ਾਂ ਵਿੱਚ ਬਣਾਈ ਜਾਇਦਾਦ 'ਤੇ ਵੀ ਟਿੱਕ ਗਈਆਂ ਹਨ। ਇਸ ਸਬੰਧੀ ਇਨਕਮ ਟੈਕਸ ਵਿਭਾਗ ਨੇ ਇੱਕ ਨਵਾਂ ਫਰਮਾਨ ਜਾਰੀ ਕਰ ਦਿੱਤਾ ਹੈ। ਨਵੇਂ ਨੋਟੀਫਿਕੇਸ਼ਨ ਮੁਤਾਬਕ ਤੁਹਾਨੂੰ ਵਿਦੇਸ਼ ਵਿੱਚ ਬਣਾਈ ਜਾਇਦਾਦ ਦਾ ਵੇਰਵਾ ਵੀ ਇਨਕਮ ਟੈਕਸ ਵਿਭਾਗ ਨਾਲ ਸਾਂਝਾ ਕਰਨਾ ਪਵੇਗਾ। ਇਸ ਦੇ ਵਿੱਚ ਵਿਦੇਸ਼ੀ ਬੈਂਕਾਂ ਵਿੱਚ ਖੋਲ੍ਹੇ ਖਾਤਿਆਂ ਬਾਰੇ ਵੀ ਜਾਣਕਾਰੀ ਦੇਣ ਲਈ ਕਿਹਾ ਗਿਆ ਹੈ। 


ਦਰਅਸਲ ਇਨਕਮ ਟੈਕਸ ਵਿਭਾਗ ਨੇ ਕਿਹਾ ਕਿ ਹੈ ਜਿਹੜੇ ਭਾਰਤੀਆਂ ਦੇ ਵਿਦੇਸ਼ੀ ਬੈਂਕਾਂ ਵਿੱਚ ਖਾਤੇ ਹਨ ਜਾਂ ਕੋਈ ਜਾਇਦਾਦ ਖਰੀਦੀ ਹੈ, ਉਨ੍ਹਾਂ ਨੂੰ ਹੁਣ ਆਪਣੀ ਇਨਕਮ ਟੈਕਸ ਰਿਟਰਨ ਵਿੱਚ ਆਪਣੀ ਸਾਰੀ ਜਾਣਕਾਰੀ ਦੇਣੀ ਪਵੇਗੀ। ਜਿਹੜੇ ਲੋਕ ਸਾਲ ਵਿੱਚ ਘੱਟੋ-ਘੱਟ 180 ਦਿਨ ਭਾਰਤ ਵਾਪਸ ਆ ਕੇ ਆਪਣੇ ਘਰ ਰਹਿੰਦੇ ਹਨ, ਉਨ੍ਹਾਂ ਲਈ ਵਿਦੇਸ਼ੀ ਜਾਇਦਾਦ ਦੀ ਜਾਣਕਾਰੀ ਦੇਣਾ ਲਾਜ਼ੀਮ ਹੈ। 


ਇਨਕਮ ਟੈਕਸ ਰਿਟਰਨ ਭਰਨ ਦੀ ਆਖਰੀ ਮਿਤੀ 31 ਜੁਲਾਈ ਹੈ। ਤੇ ਕੇਂਦਰ ਸਰਕਾਰ ਰਿਟਰਨ ਭਰਨ ਦੀ ਤਰੀਕ ਵਿੱਚ ਛੋਟ ਦੇਣ ਦੇ ਮੂੜ ਵਿੱਚ ਨਹੀਂ ਹੈ। ਜੇਕਰ ਇਸ ਵਾਰ ਰਿਟਰਨ ਵਿੱਚ ਇਹਨਾਂ ਲੋਕਾਂ ਨੇ ਵਿਦੇਸ਼ੀ ਜਾਇਦਾਦ ਦਾ ਵੇਰਵਾ ਨਹੀਂ ਦਿੱਤਾ ਤਾਂ ਉਹਨ ਖਿਲਾਫ਼ ਕਾਲੇ ਧਨ ਨਾਲ ਜੁੜੇ ਨਿਯਮਾਂ ਦੇ ਤਹਿਤ 10 ਲੱਖ ਰੁਪਏ ਤੱਕ ਦਾ ਜ਼ੁਰਮਾਨਾ ਲਗਾਇਆ ਜਾ ਸਕਦਾ ਹੈ।


ਇਨਕਮ ਟੈਕਸ ਵਿਭਾਗ ਦੇ ਨਿਯਮਾਂ ਅਨੁਸਾਰ, ਭਾਰਤ ਦੇ ਵਸਨੀਕ ਲਈ 31 ਦਸੰਬਰ 2022 ਤੱਕ ਵਿਦੇਸ਼ੀ ਸੰਪਤੀਆਂ ਅਤੇ ਉਸਦੀ ਮਲਕੀਅਤ ਵਾਲੇ ਬੈਂਕ ਖਾਤਿਆਂ ਬਾਰੇ ਜਾਣਕਾਰੀ ਦੇਣਾ ਜ਼ਰੂਰੀ ਹੈ। ਭਾਵੇਂ ਤੁਹਾਡੀ ਕੋਈ ਟੈਕਸਯੋਗ ਆਮਦਨ ਨਹੀਂ ਹੈ ਜਾਂ ਤੁਹਾਡੀ ਆਮਦਨ ਮੂਲ ਛੋਟ ਸੀਮਾ ਦੇ ਅਧੀਨ ਆਉਂਦੀ ਹੈ। ਜੇਕਰ ਤੁਹਾਡੇ ਕੋਲ ਬੈਂਕ ਖਾਤੇ, ਵਿਦੇਸ਼ੀ ਕਰਜ਼ੇ ਜਾਂ ਇਕੁਇਟੀ, ਕਿਸੇ ਇਕਾਈ ਜਾਂ ਕਾਰੋਬਾਰ ਵਿੱਚ ਵਿੱਤੀ ਵਿਆਜ਼, ਅਚੱਲ ਜਾਇਦਾਦ, FA ਸੂਚੀ ਵਿੱਚ ਦਰਸਾਏ ਗਏ ਸੰਪਤੀਆਂ ਤੋਂ ਇਲਾਵਾ ਕੋਈ ਹੋਰ ਪੂੰਜੀ ਸੰਪਤੀ ਹੈ, ਤਾਂ ਤੁਹਾਨੂੰ ਆਮਦਨ ਕਰ ਵਿਭਾਗ ਨੂੰ ਸੂਚਿਤ ਕਰਨਾ ਹੋਵੇਗਾ।


 


 


ਨੋਟ  : -  ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ। ਸਾਡੀ ABP ਸਾਂਝਾ ਦੀ ਵੈੱਬਸਾਈਟ https://punjabi.abplive.com/ 'ਤੇ ਜਾ ਕੇ ਵੀ ਖ਼ਬਰਾਂ ਨੂੰ ਤਫ਼ਸੀਲ ਨਾਲ ਪੜ੍ਹ ਸਕਦੇ ਹੋ ।


Join Our Official Telegram Channel : - 
https://t.me/abpsanjhaofficial