Pan-Aadhaar Link: ਜੇਕਰ ਤੁਸੀਂ ਅਜੇ ਤੱਕ ਆਪਣਾ ਪੈਨ ਕਾਰਡ ਆਧਾਰ ਨਾਲ ਲਿੰਕ ਨਹੀਂ ਕੀਤਾ ਹੈ, ਤਾਂ ਤੁਹਾਡੇ ਲਈ ਇਹ ਜ਼ਰੂਰੀ ਖ਼ਬਰ ਹੈ। ਜੇਕਰ ਕੋਈ ਵਿਅਕਤੀ 31 ਦਸੰਬਰ, 2025 ਤੱਕ ਆਪਣਾ ਪੈਨ ਆਧਾਰ ਨਾਲ ਨਹੀਂ ਲਿੰਕ ਕਰਦਾ ਹੈ, ਤਾਂ ਉਸ ਦਾ ਪੈਨ ਨੰਬਰ 1 ਜਨਵਰੀ, 2026 ਤੋਂ ਇਨਐਕਟਿਵ ਹੋ ਜਾਵੇਗਾ।
Tax Buddy ਦੇ ਅਨੁਸਾਰ, ਜੇਕਰ ਤੁਹਾਡਾ ਪੈਨ ਨੰਬਰ ਇਨਐਕਟਿਵ ਹੋ ਜਾਂਦਾ ਹੈ, ਤਾਂ ਤੁਸੀਂ ਆਈ.ਟੀ.ਆਰ. ਫਾਈਲ ਨਹੀਂ ਕਰ ਸਕੋਗੇ। ਟੈਕਸ ਰਿਫੰਡ ਦੀ ਪ੍ਰਕਿਰਿਆ ਨਹੀਂ ਹੋਵੇਗੀ, ਤੁਹਾਡੀ ਤਨਖਾਹ ਬੰਦ ਹੋ ਸਕਦੀ ਹੈ, ਅਤੇ ਤੁਹਾਡੇ ਐਸ.ਆਈ.ਪੀ. (ਨਿਵੇਸ਼ ਯੋਜਨਾਵਾਂ) ਅਸਫਲ ਹੋ ਸਕਦੇ ਹਨ। ਇਸ ਤੋਂ ਇਲਾਵਾ, ਬੈਂਕ ਤੁਹਾਡੇ ਲੈਣ-ਦੇਣ ਅਤੇ ਨਿਵੇਸ਼ਾਂ ਨੂੰ ਵੀ ਰੋਕ ਸਕਦੇ ਹਨ।
ਇਸ ਲਈ, ਇਹ ਜ਼ਰੂਰੀ ਹੈ ਕਿ ਭਵਿੱਖ ਦੀਆਂ ਸਮੱਸਿਆਵਾਂ ਤੋਂ ਬਚਣ ਲਈ ਹਰ ਕੋਈ ਆਪਣੇ ਪੈਨ ਨੂੰ ਆਧਾਰ ਨਾਲ ਲਿੰਕ ਕਰੇ। ਆਨ ਦੇਣ ਯੋਗ ਹੈ ਕਿ ਪੈਨ-ਆਧਾਰ ਲਿੰਕਿੰਗ ਹੁਣ ਮੁਫ਼ਤ ਨਹੀਂ ਹੈ। ਤੁਹਾਡੇ ਪੈਨ ਅਤੇ ਆਧਾਰ ਨੂੰ ਲਿੰਕ ਕਰਨ ਲਈ ₹1,000 ਦੀ ਫੀਸ ਦੇਣੀ ਪਵੇਗੀ। ਜੇਕਰ ਤੁਹਾਡਾ ਪੈਨ ਅਯੋਗ ਹੋ ਜਾਂਦਾ ਹੈ, ਤਾਂ ਇਸ ਨੂੰ ਦੁਬਾਰਾ Reactive ਕਰਨ ਵਿੱਚ ਲਗਭਗ 30 ਦਿਨ ਲੱਗ ਸਕਦੇ ਹਨ।