LPG Gas Cylinder Rules: ਆਮ ਲੋਕਾਂ ਲਈ ਵੱਡੀ ਖਬਰ। ਜੇ ਤੁਸੀਂ ਵੀ ਗੈਸ ਸਿਲੰਡਰ ਦੀ ਵਰਤੋਂ ਕਰਦੇ ਹੋ, ਤਾਂ ਜਾਣੋ ਤੁਸੀਂ ਇੱਕ ਸਾਲ ਵਿੱਚ ਕਿੰਨੇ ਸਿਲੰਡਰ ਲੈ ਸਕਦੇ ਹੋ। ਇਸ ਦੇ ਨਵੇਂ ਨਿਯਮ ਜਾਰੀ ਕੀਤੇ ਗਏ ਹਨ। ਆਓ ਜਾਣਦੇ ਹਾਂ ਕਿ ਤੁਸੀਂ ਇੱਕ ਸਾਲ ਵਿੱਚ ਕਿੰਨੇ ਸਿਲੰਡਰਾਂ ਲਈ ਅਪਲਾਈ ਕਰ ਸਕਦੇ ਹੋ।


ਫਿਕਸ ਹੋ ਗਈ ਸਿਲੰਡਰਾਂ ਦੀ ਸੰਖਿਆ


ਦੱਸ ਦੇਈਏ ਕਿ ਹੁਣ ਤੋਂ ਗਾਹਕਾਂ ਲਈ ਐਲਪੀਜੀ ਸਿਲੰਡਰ ਦੀ ਗਿਣਤੀ ਤੈਅ ਕੀਤੀ ਗਈ ਹੈ। ਹੁਣ ਤੋਂ ਕੋਈ ਵੀ ਗਾਹਕ ਸਾਲ 'ਚ ਸਿਰਫ 15 ਸਿਲੰਡਰ ਹੀ ਬੁੱਕ ਕਰ ਸਕੇਗਾ। ਭਾਵ ਹੁਣ ਤੁਸੀਂ ਸਾਲ 'ਚ 15 ਤੋਂ ਜ਼ਿਆਦਾ ਸਿਲੰਡਰ ਨਹੀਂ ਲੈ ਸਕੋਗੇ। ਇਸ ਨਾਲ ਹੀ, ਤੁਸੀਂ ਇੱਕ ਮਹੀਨੇ ਵਿੱਚ 2 ਤੋਂ ਵੱਧ ਸਿਲੰਡਰ ਨਹੀਂ ਲੈ ਸਕਦੇ।


ਮਹੀਨੇ ਦਾ ਕੋਟਾ ਨਿਸ਼ਚਿਤ 


ਇਸ ਸਿਲੰਡਰ ਨੂੰ ਲੈਣ ਲਈ ਨਵੇਂ ਨਿਯਮ ਬਣਾਏ ਗਏ ਹਨ, ਹੁਣ ਤੱਕ ਸਿਲੰਡਰ ਲੈਣ ਲਈ ਮਹੀਨਿਆਂ ਜਾਂ ਸਾਲਾਂ ਦਾ ਕੋਈ ਕੋਟਾ ਤੈਅ ਨਹੀਂ ਕੀਤਾ ਗਿਆ ਸੀ। ਮੀਡੀਆ ਰਿਪੋਰਟਾਂ ਮੁਤਾਬਕ ਇਕ ਸਾਲ 'ਚ ਸਬਸਿਡੀ ਵਾਲੇ ਸਿਲੰਡਰਾਂ ਦੀ ਗਿਣਤੀ 12 ਹੋ ਗਈ ਹੈ, ਜੇ ਤੁਸੀਂ 15 ਸਿਲੰਡਰ ਲੈਂਦੇ ਹੋ ਤਾਂ ਤੁਹਾਨੂੰ 12 'ਤੇ ਹੀ ਸਬਸਿਡੀ ਮਿਲੇਗੀ।


ਅਕਤੂਬਰ 'ਚ ਜਾਰੀ ਕੀਤੀਆਂ ਗਈਆਂ ਸਨ ਨਵੀਆਂ ਦਰਾਂ 


ਆਈਓਸੀ ਮੁਤਾਬਕ 1 ਅਕਤੂਬਰ ਤੋਂ ਗੈਸ ਦੀਆਂ ਨਵੀਆਂ ਕੀਮਤਾਂ ਜਾਰੀ ਕੀਤੀਆਂ ਗਈਆਂ ਹਨ, ਜਿਸ ਤੋਂ ਬਾਅਦ ਦਿੱਲੀ 'ਚ ਸਿਲੰਡਰ ਦੀ ਕੀਮਤ 1053 ਰੁਪਏ, ਮੁੰਬਈ 'ਚ 1052.5 ਰੁਪਏ, ਚੇਨਈ 'ਚ 1068.5 ਰੁਪਏ ਅਤੇ ਕੋਲਕਾਤਾ 'ਚ 1079 ਰੁਪਏ ਹੋ ਗਈ ਹੈ।


ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕਟਵਿੱਟਰਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।

 

ਇਹ ਵੀ ਪੜ੍ਹੋ: