SBI Bank - ਦੇਸ਼ ਦੇ ਸਭ ਤੋਂ ਵੱਡੇ ਸਰਕਾਰੀ ਬੈਂਕ ਸਟੇਟ ਬੈਂਕ ਆਫ ਇੰਡੀਆ ਇੱਕ ਨਵੀਂ ਸੇਵਾ ਸ਼ੁਰੂ ਕੀਤੀ ਹੈ। ਬੈਂਕ ਨੇ ਸੂਚਿਤ ਕੀਤਾ ਹੈ ਕਿ ਉਹ UPI ਇੰਟਰਓਪਰੇਬਿਲਟੀ ਸੇਵਾ ਸ਼ੁਰੂ ਕਰ ਰਿਹਾ ਹੈ। SBI ਦੇ ਡਿਜੀਟਲ ਰੁਪਏ ਨੂੰ ਸੈਂਟਰਲ ਬੈਂਕ ਡਿਜੀਟਲ ਕਰੰਸੀ (CBDC) ਕਿਹਾ ਜਾਂਦਾ ਹੈ। ਇਸ ਸਰਵਿਸ ਦੇ ਸ਼ੁਰੂ ਹੋਣ ਤੋਂ ਬਾਅਦ, ਗਾਹਕ ਆਸਾਨੀ ਨਾਲ ਆਨਲਾਈਨ ਭੁਗਤਾਨ ਕਰ ਸਕਦੇ ਹਨ। SBI ਤੋਂ ਪਹਿਲਾਂ ਇਹ ਸੇਵਾ ਐਕਸਿਸ ਬੈਂਕ ਨੇ ਸ਼ੁਰੂ ਕੀਤੀ ਸੀ।


ਇਸਤੋਂ ਇਲਾਵਾ ਐਸਬੀਆਈ ਨੇ ਆਪਣੇ ਬਿਆਨ ਵਿੱਚ ਕਿਹਾ ਕਿ ਇਸ ਸੇਵਾ ਨਾਲ ਬੈਂਕ ਦਾ ਉਦੇਸ਼ ਆਪਣੇ ਗਾਹਕਾਂ ਨੂੰ ਸਹੂਲਤ ਪ੍ਰਦਾਨ ਕਰਨਾ ਹੈ। ਗਾਹਕ 'eRupee by SBI' ਐਪਲੀਕੇਸ਼ਨ ਰਾਹੀਂ ਆਸਾਨੀ ਨਾਲ UPI ਭੁਗਤਾਨ ਕਰ ਸਕਦੇ ਹਨ। ਇਸ ਸੇਵਾ ਦੇ ਜ਼ਰੀਏ, ਗਾਹਕ UPI QR ਕੋਡ ਨੂੰ ਸਕੈਨ ਕਰਕੇ ਆਸਾਨੀ ਨਾਲ ਭੁਗਤਾਨ ਕਰ ਸਕਦੇ ਹਨ।


SBI ਨੇ ਸਭ ਤੋਂ ਪਹਿਲਾਂ ਪਿਛਲੇ ਸਾਲ ਦਸੰਬਰ 'ਚ ਡਿਜੀਟਲ ਰੁਪਈਆ ਲਾਂਚ ਕੀਤਾ ਸੀ। ਇਸ ਤੋਂ ਬਾਅਦ, ਹੁਣ ਐਸਬੀਆਈ ਦੁਆਰਾ ਈ-ਰੁਪਏ ਰਾਹੀਂ ਯੂਪੀਆਈ ਭੁਗਤਾਨ ਬਹੁਤ ਆਸਾਨੀ ਨਾਲ ਕੀਤਾ ਜਾਵੇਗਾ। ਬੈਂਕ ਨੇ ਬਿਆਨ 'ਚ ਕਿਹਾ ਕਿ ਉਹ ਡਿਜੀਟਲ ਭੁਗਤਾਨ ਦੇ ਖੇਤਰ 'ਚ ਕ੍ਰਾਂਤੀ ਲਿਆਉਣਾ ਚਾਹੁੰਦਾ ਹੈ।


SBI ਦੇਸ਼ ਦਾ ਸਭ ਤੋਂ ਵੱਡਾ ਸਰਕਾਰੀ ਬੈਂਕ ਹੈ, ਇਸ ਲਈ ਜਿੰਨੇ ਜ਼ਿਆਦਾ ਲੋਕ ਬੈਂਕ ਨਾਲ ਜੁੜਣਗੇ, ਉਨ੍ਹਾਂ ਨੂੰ ਓਨੇ ਹੀ ਜ਼ਿਆਦਾ ਲਾਭ ਮਿਲਣਗੇ। ਬੈਂਕ ਦਾ ਮੰਨਣਾ ਹੈ ਕਿ ਇਸ ਸੇਵਾ ਰਾਹੀਂ ਸੀਬੀਡੀਸੀ ਏਕੀਕਰਣ ਦਾ ਦਾਇਰਾ ਵਧੇਗਾ। ਅਜਿਹੇ 'ਚ ਡਿਜੀਟਲ ਸੈਕਟਰ 'ਚ ਵੀ ਕ੍ਰਾਂਤੀ ਆ ਸਕਦੀ ਹੈ। ਇਸ ਲਈ ਸਭ ਤੋਂ ਪਹਿਲਾਂ ਤੁਹਾਨੂੰ ਈ-ਰੁਪਏ ਵਿੱਚ ਰਜਿਸਟਰ ਕਰਨਾ ਹੋਵੇਗਾ। ਹੁਣ ਤੁਸੀਂ ਈ-ਰੁਪਏ ਵਾਲੇਟ ਵਿੱਚ ਪੈਸੇ ਅਪਲੋਡ ਕਰੋਗੇ। ਜੇਕਰ ਤੁਸੀਂ SBI ਦੇ ਗਾਹਕ ਹੋ ਤਾਂ ਤੁਸੀਂ ਬੈਂਕ ਦੀ ਅਧਿਕਾਰਤ ਵੈੱਬਸਾਈਟ 'ਤੇ ਜਾ ਕੇ ਲੋਡ ਆਪਸ਼ਨ ਨੂੰ ਚੁਣ ਸਕਦੇ ਹੋ। ਹੁਣ ਤੁਸੀਂ ਆਪਣੇ ਲਿੰਕ ਕੀਤੇ ਖਾਤੇ ਤੋਂ ਪੈਸੇ ਟ੍ਰਾਂਸਫਰ ਕਰ ਸਕਦੇ ਹੋ। ਜਿਵੇਂ ਹੀ ਈ-ਰੁਪਏ ਵਾਲੇਟ 'ਤੇ ਪੈਸੇ ਅਪਲੋਡ ਹੁੰਦੇ ਹਨ, ਐਪ ਆਸਾਨੀ ਨਾਲ UPI ਭੁਗਤਾਨ ਕਰ ਸਕਦਾ ਹੈ। ਇਸ ਤੋਂ ਇਲਾਵਾ ਤੁਸੀਂ ਭਾਰਤੀ ਰਿਜ਼ਰਵ ਬੈਂਕ ਦੇ ਈ-ਰੁਪਏ ਰਾਹੀਂ ਆਸਾਨੀ ਨਾਲ ਭੁਗਤਾਨ ਕਰ ਸਕਦੇ ਹੋ।