New Vande Bharat Train: ਭਾਰਤੀ ਰੇਲਵੇ ਨੇ ਪਿਛਲੇ ਕੁਝ ਸਾਲਾਂ ਵਿੱਚ ਦੇਸ਼ ਭਰ ਦੇ ਕਈ ਸੂਬਿਆਂ ਵਿੱਚ ਵੰਦੇ ਭਾਰਤ ਟਰੇਨ ਸ਼ੁਰੂ ਕੀਤੀ ਹੈ। ਹੁਣ ਇਸ ਸੂਚੀ ਵਿੱਚ ਇੱਕ ਹੋਰ ਸੂਬੇ ਦਾ ਨਾਮ ਜੁੜਣ ਜਾ ਰਿਹਾ ਹੈ, ਜਿੱਥੇ ਦੂਜੀ ਵੰਦੇ ਭਾਰਤ ਟਰੇਨ ਸ਼ੁਰੂ ਹੋਣ ਜਾ ਰਹੀ ਹੈ। ਇਹ ਨਵੀਂ ਵੰਦੇ ਭਾਰਤ ਟਰੇਨ ਕਰਨਾਟਕ ਦੀ ਰਾਜਧਾਨੀ ਬੈਂਗਲੁਰੂ ਅਤੇ ਚੇਨਈ ਵਿਚਕਾਰ ਚਲਾਈ ਜਾਵੇਗੀ। ਇਸ ਤੋਂ ਪਹਿਲਾਂ 2022 ਵਿੱਚ, ਪੀਐਮ ਮੋਦੀ ਨੇ ਚੇਨਈ ਅਤੇ ਮੈਸੂਰ ਦੇ ਵਿਚਕਾਰ ਬੈਂਗਲੁਰੂ ਦੇ ਰਸਤੇ ਵੰਦੇ ਭਾਰਤ ਰੇਲਗੱਡੀ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਸੀ।


ਪ੍ਰਧਾਨ ਮੰਤਰੀ 12 ਮਾਰਚ ਨੂੰ ਦਿਖਾਉਣਗੇ ਹਰੀ ਝੰਡੀ 


ਮੰਗਲਵਾਰ, 12 ਮਾਰਚ, 2024 ਨੂੰ, ਪ੍ਰਧਾਨ ਮੰਤਰੀ ਮੋਦੀ ਵਰਚੁਅਲ ਮਾਧਿਅਮ ਰਾਹੀਂ ਬੈਂਗਲੁਰੂ ਅਤੇ ਚੇਨਈ ਵਿਚਕਾਰ ਚੱਲਣ ਵਾਲੀ ਇਸ ਨਵੀਂ ਵੰਦੇ ਭਾਰਤ ਰੇਲਗੱਡੀ ਨੂੰ ਹਰੀ ਝੰਡੀ ਦਿਖਾਉਣਗੇ। ਇਹ ਜਾਣਕਾਰੀ ਬੈਂਗਲੁਰੂ ਸੈਂਟਰਲ ਦੇ ਸੰਸਦ ਮੈਂਬਰ ਪੀਸੀ ਮੋਹਨ ਨੇ ਦਿੱਤੀ ਹੈ। ਇਸ ਟਰੇਨ ਦੇ ਜ਼ਰੀਏ, ਸਰਕਾਰ ਬੈਂਗਲੁਰੂ ਅਤੇ ਚੇਨਈ ਵਰਗੇ ਆਈਟੀ ਸ਼ਹਿਰਾਂ ਵਿਚਕਾਰ ਸੰਪਰਕ ਨੂੰ ਬਿਹਤਰ ਬਣਾਉਣ ਦੀ ਕੋਸ਼ਿਸ਼ ਕਰ ਰਹੀ ਹੈ।


ਇਸ ਸਮੇਂ ਵਿੱਚ ਦੂਰੀ ਤੈਅ ਕਰੇਗਾ ਵੰਦੇ ਭਾਰਤ 


ਮੀਡੀਆ ਰਿਪੋਰਟਾਂ ਮੁਤਾਬਕ ਵੰਦੇ ਭਾਰਤ ਟਰੇਨ ਬੈਂਗਲੁਰੂ ਤੋਂ ਚੇਨਈ ਵਿਚਾਲੇ 362 ਕਿਲੋਮੀਟਰ ਦਾ ਸਫਰ ਸਿਰਫ ਚਾਰ ਘੰਟੇ 20 ਮਿੰਟਾਂ 'ਚ ਤੈਅ ਕਰੇਗੀ। ਫਿਲਹਾਲ ਇਸ ਰੂਟ 'ਤੇ ਚੱਲ ਰਹੀ ਸ਼ਤਾਬਦੀ ਐਕਸਪ੍ਰੈੱਸ ਨੂੰ ਸਫਰ ਪੂਰਾ ਕਰਨ 'ਚ ਚਾਰ ਘੰਟੇ 40 ਮਿੰਟ ਲੱਗ ਰਹੇ ਹਨ। ਟਾਈਮਜ਼ ਆਫ਼ ਇੰਡੀਆ ਵਿੱਚ ਪ੍ਰਕਾਸ਼ਿਤ ਰਿਪੋਰਟ ਮੁਤਾਬਕ ਨਵੀਂ ਵੰਦੇ ਭਾਰਤ ਟਰੇਨ ਬੁੱਧਵਾਰ ਨੂੰ ਛੱਡ ਕੇ ਹਫ਼ਤੇ ਵਿੱਚ ਛੇ ਦਿਨ ਚੱਲੇਗੀ।


ਆਓ ਜਾਣਦੇ ਹਾਂ ਰੇਲਗੱਡੀ ਦੇ ਕਾਰਜਕ੍ਰਮ ਨੂੰ?


 


ਟਾਈਮਜ਼ ਆਫ ਇੰਡੀਆ ਦੀ ਖਬਰ ਮੁਤਾਬਕ ਨਵੀਂ ਵੰਦੇ ਭਾਰਤ ਟਰੇਨ ਚੇਨਈ ਸੈਂਟਰਲ ਤੋਂ ਸ਼ਾਮ 5 ਵਜੇ ਰਵਾਨਾ ਹੋਵੇਗੀ ਅਤੇ ਰਾਤ 9.25 'ਤੇ ਬੈਂਗਲੁਰੂ ਅਤੇ ਰਾਤ 11.20 'ਤੇ ਮੈਸੂਰ ਪਹੁੰਚੇਗੀ। ਇਹ ਟਰੇਨ ਸਵੇਰੇ 6 ਵਜੇ ਮੈਸੂਰ ਤੋਂ ਰਵਾਨਾ ਹੋਵੇਗੀ ਅਤੇ ਸਵੇਰੇ 7.45 'ਤੇ ਬੈਂਗਲੁਰੂ ਪਹੁੰਚੇਗੀ ਅਤੇ ਫਿਰ ਬੈਂਗਲੁਰੂ ਤੋਂ ਸਵੇਰੇ 7.45 'ਤੇ ਟ੍ਰੇਨ 12.20 'ਤੇ ਚੇਨਈ ਪਹੁੰਚੇਗੀ। ਇਹ ਚੇਨਈ-ਬੈਂਗਲੁਰੂ-ਮੈਸੂਰ ਰੂਟ 'ਤੇ ਚੱਲਣ ਵਾਲੀ ਦੂਜੀ ਵੰਦੇ ਭਾਰਤ ਟਰੇਨ ਹੈ। ਰੇਲਵੇ ਨੇ ਅਜੇ ਤੱਕ ਇਸ ਟਰੇਨ ਦੇ ਕਿਰਾਏ ਬਾਰੇ ਅਧਿਕਾਰਤ ਜਾਣਕਾਰੀ ਸਾਂਝੀ ਨਹੀਂ ਕੀਤੀ ਹੈ।