ਬਾਈਕ-ਸਕੂਟਰ ਤੋਂ ਟੋਲ ਟੈਕਸ ਲੈਣ ਦੀ ਖ਼ਬਰ ਨਿਕਲੀ ਝੂਠੀ! ਕੇਂਦਰੀ ਮੰਤਰੀ ਨੇ ਦੱਸੀ ਸੱਚਾਈ
ਦੋਪਹੀਆ ਵਾਹਨਾਂ ਤੋਂ ਟੋਲ ਵਸੂਲੀ ਨੂੰ ਲੈ ਕੇ ਪਿਛਲੇ ਕੁਝ ਦਿਨਾਂ ਤੋਂ ਸੋਸ਼ਲ ਮੀਡੀਆ ਚਰਚਾਵਾਂ ਨੇ ਲੋਕਾਂ ਦੀ ਟੈਂਸ਼ਨ ਵਧਾ ਦਿੱਤੀ ਸੀ। ਪਰ ਹੁਣ ਕੇਂਦਰੀ ਮੰਤਰੀ ਗਡਕਰੀ ਵੱਲੋਂ ਵੱਡਾ ਬਿਆਨ ਦਿੰਦੇ ਹੋਏ ਇਨ੍ਹਾਂ ਨੂੰ ਖਬਰਾਂ ਨੂੰ ਅਫਵਾਹ ਦੱਸਿਆ ਹੈ...

Toll Tax on Bikes and Scooters Is Fake: ਦੋਪਹੀਆ ਵਾਹਨਾਂ ਤੋਂ ਟੋਲ ਵਸੂਲੀ ਨੂੰ ਲੈ ਕੇ ਪਿਛਲੇ ਕੁਝ ਦਿਨਾਂ ਤੋਂ ਸੋਸ਼ਲ ਮੀਡੀਆ ਅਤੇ ਕੁਝ ਸਮਾਚਾਰ ਮਾਧਿਅਮਾਂ 'ਚ ਚੱਲ ਰਹੀਆਂ ਅਟਕਲਾਂ 'ਤੇ ਕੇਂਦਰੀ ਸੜਕ ਪਰਿਵਹਨ ਅਤੇ ਰਾਜਮਾਰਗ ਮੰਤਰੀ ਨਿਤਿਨ ਗਡਕਰੀ ਨੇ ਪੂਰੀ ਤਰ੍ਹਾਂ ਰੋਕ ਲਾ ਦਿੱਤੀ ਹੈ। ਉਨ੍ਹਾਂ ਇਹ ਖ਼ਬਰਾਂ ਨੂੰ ਪੂਰੀ ਤਰ੍ਹਾਂ ਅਫਵਾਹ ਅਤੇ ਬੇਬੁਨਿਆਦ ਦੱਸਿਆ ਹੈ।
ਕੇਂਦਰੀ ਮੰਤਰੀ ਗਡਕਰੀ ਨੇ 26 ਜੂਨ ਨੂੰ ਸੋਸ਼ਲ ਮੀਡੀਆ ਪਲੇਟਫਾਰਮ X (ਪਹਿਲਾਂ ਟਵਿੱਟਰ) 'ਤੇ ਆਪਣੀ ਪ੍ਰਤੀਕਿਰਿਆ ਦਿੰਦਿਆਂ ਲਿਖਿਆ ਕਿ ਕੁਝ ਮੀਡੀਆ ਸੰਸਥਾਵਾਂ ਇਹ ਦਾਅਵਾ ਕਰ ਰਹੀਆਂ ਹਨ ਕਿ 15 ਜੁਲਾਈ ਤੋਂ ਦੋਪਹੀਆ ਵਾਹਨਾਂ ਤੋਂ ਟੋਲ ਟੈਕਸ ਲਿਆ ਜਾਵੇਗਾ, ਪਰ ਸਰਕਾਰ ਕੋਲ ਅਜਿਹਾ ਕੋਈ ਵੀ ਪ੍ਰਸਤਾਵ ਵਿਚਾਰਧੀਨ ਨਹੀਂ ਹੈ।
ਟੂ-ਵ੍ਹੀਲਰਸ ਨੂੰ ਪਹਿਲਾਂ ਵਾਂਗ ਛੂਟ ਜਾਰੀ
ਨਿਤਿਨ ਗਡਕਰੀ ਨੇ ਸਾਫ਼ ਸ਼ਬਦਾਂ ਵਿੱਚ ਕਿਹਾ, “ਮੈਂ ਇਹ ਸਪਸ਼ਟ ਕਰਨਾ ਚਾਹੁੰਦਾ ਹਾਂ ਕਿ ਅਜਿਹਾ ਕੋਈ ਵੀ ਫੈਸਲਾ ਨਹੀਂ ਲਿਆ ਗਿਆ। ਦੋਪਹੀਆ ਵਾਹਨਾਂ ਨੂੰ ਟੋਲ ਟੈਕਸ ਤੋਂ ਪੂਰੀ ਛੂਟ ਪਹਿਲਾਂ ਵਾਂਗ ਹੀ ਜਾਰੀ ਰਹੇਗੀ। ਸੱਚਾਈ ਜਾਣੇ ਬਿਨਾਂ ਭ੍ਰਮਕ ਖਬਰਾਂ ਫੈਲਾ ਕੇ ਸਨਸਨੀ ਪੈਦਾ ਕਰਨਾ ਚੰਗੀ ਪੱਤਰਕਾਰੀ ਦਾ ਲੱਛਣ ਨਹੀਂ ਹੈ। ਮੈਂ ਇਸਦੀ ਨਿੰਦਾ ਕਰਦਾ ਹਾਂ।”
📢 महत्वपूर्ण
— Nitin Gadkari (@nitin_gadkari) June 26, 2025
कुछ मीडिया हाऊसेस द्वारा दो-पहिया (Two wheeler) वाहनों पर टोल टैक्स लगाए जाने की भ्रामक खबरें फैलाई जा रही है। ऐसा कोई निर्णय प्रस्तावित नहीं हैं। दो-पहिया वाहन के टोल पर पूरी तरह से छूट जारी रहेगी। बिना सच्चाई जाने भ्रामक खबरें फैलाकर सनसनी निर्माण करना स्वस्थ…
NHAI ਵੱਲੋਂ ਵੀ ਜਾਰੀ ਹੋਇਆ ਸਪਸ਼ਟੀਕਰਨ
ਇਸ ਮਾਮਲੇ 'ਤੇ ਭਾਰਤੀ ਰਾਸ਼ਟਰੀ ਰਾਜਮਾਰਗ ਅਥਾਰਟੀ (NHAI) ਨੇ ਵੀ ਅਧਿਕਾਰਿਕ ਬਿਆਨ ਜਾਰੀ ਕਰਦਿਆਂ ਕਿਹਾ: “ਕੁਝ ਮੀਡੀਆ ਰਿਪੋਰਟਾਂ ਵਿੱਚ ਇਹ ਦਾਅਵਾ ਕੀਤਾ ਗਿਆ ਹੈ ਕਿ ਭਾਰਤ ਸਰਕਾਰ ਦੋਪਹੀਆ ਵਾਹਨਾਂ 'ਤੇ ਯੂਜ਼ਰ ਫੀਸ ਜਾਂ ਟੋਲ ਟੈਕਸ ਲਗਾਉਣ ਦੀ ਯੋਜਨਾ ਬਣਾ ਰਹੀ ਹੈ। NHAI ਇਹ ਸਪਸ਼ਟ ਕਰਦਾ ਹੈ ਕਿ ਐਸਾ ਕੋਈ ਵੀ ਪ੍ਰਸਤਾਵ ਵਿਚਾਰਧੀਨ ਨਹੀਂ ਹੈ। ਦੋਪਹੀਆ ਵਾਹਨਾਂ 'ਤੇ ਟੋਲ ਲਗਾਉਣ ਦੀ ਕੋਈ ਯੋਜਨਾ ਨਹੀਂ ਹੈ। ਇਹ ਖ਼ਬਰ ਫੇਕ ਨਿਊਜ਼ ਹੈ।”
ਫਾਸਟੈਗ ਪਾਸ ਯੋਜਨਾ ਦੀ ਵੀ ਹੋਈ ਸੀ ਘੋਸ਼ਣਾ
ਇਹ ਵੀ ਗੌਰ ਕਰਨ ਯੋਗ ਹੈ ਕਿ ਕੇਂਦਰੀ ਮੰਤਰੀ ਨਿਤਿਨ ਗਡਕਰੀ ਨੇ ਇਸੇ ਮਹੀਨੇ 18 ਜੂਨ ਨੂੰ ਫਾਸਟੈਗ ਵਰਤਣ ਵਾਲਿਆਂ ਲਈ ‘ਪਾਸ ਸਕੀਮ’ ਦੀ ਘੋਸ਼ਣਾ ਕੀਤੀ ਸੀ। ਉਨ੍ਹਾਂ ਇਸ ਯੋਜਨਾ ਨੂੰ ਰਾਸ਼ਟਰੀ ਰਾਜਮਾਰਗਾਂ 'ਤੇ ਲਗਾਤਾਰ, ਤੇਜ਼ ਅਤੇ ਆਸਾਨ ਆਵਾਜਾਈ ਲਈ ਇੱਕ ਬਦਲਾਅਕਾਰੀ ਪਹਿਲ ਦੱਸਿਆ ਸੀ।
ਇਹ ਯੋਜਨਾ ਖ਼ਾਸ ਤੌਰ 'ਤੇ ਮੈਟ੍ਰੋ ਸ਼ਹਿਰਾਂ ਜਾਂ ਹੋਰ ਸ਼ਹਿਰੀ ਇਲਾਕਿਆਂ ਵਿੱਚ ਰਹਿਣ ਵਾਲੇ ਉਹਨਾਂ ਲੋਕਾਂ ਲਈ ਹੈ, ਜੋ ਹਰ ਰੋਜ਼ ਦਫ਼ਤਰ ਜਾਂ ਹੋਰ ਕੰਮਾਂ ਲਈ ਟੋਲ ਪਲਾਜ਼ਾ ਰਾਹੀਂ ਆਉਣ-ਜਾਣ ਕਰਦੇ ਹਨ।
ਇਹਨਾਂ ਲਈ ਇਸ ਪਾਸ ਸਕੀਮ ਰਾਹੀਂ ਮੁੜ ਮੁੜ ਟੋਲ ਭੁਗਤਾਨ ਤੋਂ ਰਾਹਤ ਮਿਲ ਸਕਦੀ ਹੈ। ਇਸ ਯੋਜਨਾ ਅਧੀਨ ਯਾਤਰਾ ਦੀ ਦੂਰੀ, ਪਾਸ ਦੀ ਮਿਆਦ ਅਤੇ ਫੀਸ ਨੂੰ ਧਿਆਨ ਵਿੱਚ ਰੱਖਦੇ ਹੋਏ ਛੂਟ ਦਿੱਤੀ ਜਾਵੇਗੀ, ਜਿਸ ਨਾਲ ਟੋਲ ਪਲਾਜ਼ਾ 'ਤੇ ਲੰਬੀਆਂ ਕਤਾਰਾਂ ਅਤੇ ਸਮੇਂ ਦੀ ਬਰਬਾਦੀ ਤੋਂ ਬਚਾਅ ਹੋ ਸਕੇ।





















