ਨਵੀਂ ਦਿੱਲੀ: ਅਕਸਰ ਜਦੋਂ ਅਸੀਂ ਮੈਟਰੋ 'ਚ ਜਾਂਦੇ ਹਾਂ ਤਾਂ ਮੈਟਰੋ ਕਾਰਡ ਦੀ ਮਦਦ ਨਾਲ ਸਾਡਾ ਕਾਫ਼ੀ ਸਮਾਂ ਬਚਦਾ ਹੈ। ਇਸ ਮਦਦ ਨਾਲ ਟੋਕਨ ਲੈਣ ਲਈ ਲਾਈਨ 'ਚ ਨਹੀਂ ਲੱਗਣਾ ਪੈਂਦਾ। ਅਜਿਹਾ ਹੀ ਜੇ ਹਰ ਪਾਸੇ ਹੋ ਜਾਵੇ, ਮਤਲਬ ਸ਼ੌਪਿੰਗ ਮਾਲ, ਰੈਸਟੋਰੈਂਟ ਜਾਂ ਹਰ ਥਾਂ ਤਾਂ ਕਿੰਨਾ ਵਧੀਆ ਹੋਵੇਗਾ। ਜੀ ਹਾਂ, ਅਜਿਹਾ ਬਿਲਕੁਲ ਹੋ ਸਕਦਾ ਹੈ।
ਅੱਜ ਅਸੀਂ ਤੁਹਾਨੂੰ ਅਜਿਹੀ ਹੀ ਟੈਕਨੋਲਾਜੀ ਬਾਰੇ ਦੱਸਣ ਜਾ ਰਹੇ ਹਾਂ, ਜਿਸ ਦਾ ਨਾਮ ਹੈ NFC ਟੈਕਨੋਲਾਜੀ। ਇਸ ਦੀ ਮਦਦ ਨਾਲ ਤੁਸੀਂ ਆਪਣੇ ਸਮਾਰਟਫ਼ੋਨ ਨੂੰ ਆਪਣੇ ਬੈਂਕ ਕਾਰਡ 'ਚ ਬਦਲ ਸਕਦੇ ਹੋ ਤੇ ਭੁਗਤਾਨ ਕਰ ਸਕਦੇ ਹੋ। ਆਓ ਜਾਣਦੇ ਹਾਂ ਇਹ ਕੀ ਹੈ ਤੇ ਇਹ ਕਿਵੇਂ ਕੰਮ ਕਰਦਾ ਹੈ।
ਕੀ ਹੈ NFC ਅਤੇ ਕਿਵੇਂ ਕੰਮ ਕਰਦਾ
NFC ਦਾ ਮਤਲਬ ਹੈ ਨਿਅਰ ਫ਼ੀਲਡ ਕਮਿਊਨੀਕੇਸ਼ਨ ਟੈਕਨੋਲਾਜੀ। ਇਸ 'ਚ ਇਲੈਕਟ੍ਰੋਮੈਗਨੈਟਿਕ ਰੇਡੀਓ ਫੀਲਡ ਰਾਹੀਂ ਡਾਟਾ ਟਰਾਂਸਫ਼ਰ ਕੀਤਾ ਜਾਂਦਾ ਹੈ। ਇਸ ਟੈਕਨੋਲਾਜੀ 'ਚ ਦੋ NFC ਡਿਵਾਈਸ ਇੱਕ-ਦੂਜੇ ਦੇ ਨੇੜੀ ਲਿਆ ਕੇ ਡਾਟਾ ਟਰਾਂਸਫ਼ਰ ਜਾਂ ਪੇਮੈਂਟ ਕੀਤੀ ਜਾ ਸਕਦੀ ਹੈ। NFC ਪੇਮੈਂਟ ਲਈ ਦੋ ਡਿਵਾਈਸਾਂ ਨੂੰ ਘੱਟੋ-ਘੱਟ ਇਕ-ਦੂਜੇ ਦੇ 3-4 ਇੰਚ ਕਰੀਬ ਲਿਆਉਣਾ ਹੁੰਦਾ ਹੈ।
ਬਲੂਟੁੱਥ ਦੀ ਲੋੜ ਨਹੀਂ ਪੈਂਦੀ
NFC 'ਚ ਦੋਵੇਂ NFC ਡਿਵਾਈਸ ਬਿਜਲੀ ਜਾਂ ਬੈਟਰੀ 'ਤੇ ਕੰਮ ਕਰਦੇ ਹੋਣ, ਇਹ ਜ਼ਰੂਰੀ ਨਹੀਂ। NFC ਰਾਹੀਂ ਦੋ ਡਿਵਾਈਸਾਂ ਵਿਚਕਾਰ ਪੇਮੈਂਟ ਡਿਟੇਲ ਤੋਂ ਇਲਾਵਾ ਡਾਟਾ ਜਿਵੇਂ ਵੀਡੀਓ, ਕਾਂਟੈਕਟ ਤੇ ਤਸਵੀਰਾਂ ਨੂੰ ਵੀ ਟਰਾਂਸਫ਼ਰ ਕੀਤਾ ਜਾ ਸਕਦਾ ਹੈ। ਖ਼ਾਸ ਗੱਲ ਇਹ ਹੈ ਕਿ ਇਸ ਦੇ ਲਈ ਬਲੂਟੁੱਥ ਦੀ ਲੋੜ ਨਹੀਂ ਪੈਂਦੀ।
NFC ਨਾਲ ਇਸ ਤਰ੍ਹਾਂ ਕਰੋ ਭੁਗਤਾਨ
ਯੂਜਰ ਨੂੰ NFC ਵਾਲੇ ਸਮਾਰਟਫ਼ੋਨ ਤੋਂ ਭੁਗਤਾਨ ਕਰਨ ਲਈ ਪਹਿਲਾਂ NFC ਵਾਲੇ ਪੇਮੈਂਟ ਐਪ ਤੇ ਬੈਂਕ ਕਾਰਡ ਦੀ ਜ਼ਰੂਰਤ ਪਵੇਗੀ। ਆਈਫ਼ੋਨ ਸਮੇਤ ਲੇਟੈਸਟ ਸਮਾਰਟਫ਼ੋਨ NFC ਪੇਮੈਂਟ ਕਰ ਸਕਦੇ ਹਨ। ਇਸ ਦੇ ਲਈ Apple Pay 'ਚ ਆਪਣੇ ਬੈਂਕ ਦੇ ਕਾਰਡ ਦੀ ਡਿਲੇਟ ਭਰਨੀ ਪਵੇਗੀ। ਅਜਿਹਾ ਹੀ ਸੈਮਸੰਗ 'ਚ ਵੀ ਕੀਤਾ ਜਾ ਸਕਦਾ ਹੈ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904