FASTag KYC Process: ਜੇਕਰ ਤੁਹਾਡੀ ਵੀ ਗੱਡੀ ਹਾਈਵੇਅ ਤੋਂ ਨਿਕਲਦੀ ਹੈ ਅਤੇ ਤੁਹਾਡੇ ਕੋਲ FASTag ਹੈ, ਤਾਂ ਇਹ ਤੁਹਾਡੇ ਲਈ ਲਾਭਦਾਇਕ ਖ਼ਬਰ ਹੈ। ਨੈਸ਼ਨਲ ਹਾਈਵੇਅ ਅਥਾਰਟੀ ਆਫ਼ ਇੰਡੀਆ (NHAI) ਨੇ FASTag ਉਪਭੋਗਤਾਵਾਂ ਲਈ KYV (Know Your Vechile) ਪ੍ਰਕਿਰਿਆ ਨੂੰ ਸੌਖਾ ਬਣਾ ਦਿੱਤਾ ਹੈ। ਨਵੇਂ ਨਿਯਮਾਂ ਦੇ ਨਾਲ, FASTag ਵੈਰੀਫਿਕੇਸ਼ਨ ਵੀ ਪਹਿਲਾਂ ਨਾਲੋਂ ਤੇਜ਼ ਹੋ ਗਈ ਹੈ। ਇੱਕ ਹੋਰ ਖ਼ਾਸ ਗੱਲ ਇਹ ਹੈ ਕਿ ਨਵੇਂ ਨਿਯਮ ਉਪਭੋਗਤਾਵਾਂ ਨੂੰ ਆਪਣਾ KYV ਪੂਰਾ ਕਰਨ ਲਈ ਇੱਕ ਵਾਜਬ ਸਮਾਂ ਦੇਵੇਗਾ, ਜਿਸ ਨਾਲ ਖਾਤਾ ਬੰਦ ਹੋਣ ਦੀ ਚਿੰਤਾ ਖਤਮ ਹੋ ਜਾਵੇਗੀ।
NHAI ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ, KYV ਪ੍ਰਕਿਰਿਆ ਲਈ ਹੁਣ ਕਾਰ, ਜੀਪ ਜਾਂ ਵੈਨ ਦੀ ਸਾਈਡ ਫੋਟੋ ਦੀ ਲੋੜ ਨਹੀਂ ਹੈ। ਬਸ FASTag ਅਤੇ ਨੰਬਰ ਪਲੇਟ ਦੇ ਨਾਲ ਇੱਕ ਫਰੰਟ ਫੋਟੋ ਅਪਲੋਡ ਕਰੋ। ਇਸ ਤੋਂ ਇਲਾਵਾ, ਜਿਵੇਂ ਹੀ ਉਪਭੋਗਤਾ ਆਪਣਾ ਵਾਹਨ ਨੰਬਰ, ਚੈਸੀ ਨੰਬਰ, ਜਾਂ ਮੋਬਾਈਲ ਨੰਬਰ ਦਰਜ ਕਰੇਗਾ, ਸਿਸਟਮ ਆਪਣੇ ਆਪ ਹੀ ਵਾਹਨ ਪੋਰਟਲ ਤੋਂ ਵਾਹਨ ਦਾ RC ਡੇਟਾ ਪ੍ਰਾਪਤ ਕਰ ਲਵੇਗਾ।
ਜੇਕਰ ਇੱਕੋ ਮੋਬਾਈਲ ਨੰਬਰ ਦੇ ਤਹਿਤ ਕਈ ਵਾਹਨ ਰਜਿਸਟਰਡ ਹਨ, ਤਾਂ ਉਪਭੋਗਤਾ ਉਸ ਵਾਹਨ ਦੀ ਚੋਣ ਕਰ ਸਕਦਾ ਹੈ ਜਿਸ ਲਈ ਉਹ KYC ਪੂਰਾ ਕਰਨਾ ਚਾਹੁੰਦਾ ਹੈ। ਨਵੀਂ KYV ਨੀਤੀ ਲਾਗੂ ਹੋਣ ਤੋਂ ਬਾਅਦ ਵੀ, ਮੌਜੂਦਾ FASTag ਉਪਭੋਗਤਾਵਾਂ ਨੂੰ ਚਿੰਤਾ ਕਰਨ ਦੀ ਜ਼ਰੂਰਤ ਨਹੀਂ ਹੈ। ਉਨ੍ਹਾਂ ਦਾ FASTag ਉਦੋਂ ਤੱਕ ਐਕਟਿਵ ਰਹੇਗਾ ਜਦੋਂ ਤੱਕ ਦੁਰਵਰਤੋਂ ਜਾਂ ਢਿੱਲੇ ਟੈਗਾਂ ਦੀ ਕੋਈ ਸ਼ਿਕਾਇਤ ਨਹੀਂ ਆਵੇਗੀ। ਇਸ ਤੋਂ ਇਲਾਵਾ, ਉਪਭੋਗਤਾਵਾਂ ਨੂੰ ਆਪਣੇ KYV ਨੂੰ ਪੂਰਾ ਕਰਨ ਲਈ ਉਨ੍ਹਾਂ ਦੇ ਬੈਂਕ ਤੋਂ SMS ਰੀਮਾਈਂਡਰ ਪ੍ਰਾਪਤ ਹੋਣਗੇ।
NHAI ਨੇ FASTag ਸਿਸਟਮ ਨੂੰ ਸਰਲ ਬਣਾਉਣ, ਇਸਦੀ ਦੁਰਵਰਤੋਂ ਨੂੰ ਰੋਕਣ ਅਤੇ ਇਸ ਵਿੱਚ ਪਾਰਦਰਸ਼ਤਾ ਲਿਆਉਣ ਲਈ ਇੱਕ ਨਵਾਂ ਨਿਯਮ ਲਾਗੂ ਕੀਤਾ ਹੈ। NHAI ਨੂੰ ਸ਼ਿਕਾਇਤਾਂ ਮਿਲ ਰਹੀਆਂ ਸਨ ਕਿ ਬਹੁਤ ਸਾਰੇ ਵੱਡੇ ਵਾਹਨ, ਜਿਵੇਂ ਕਿ ਟਰੱਕ, ਟੋਲ ਟੈਕਸ ਬਚਾਉਣ ਲਈ ਛੋਟੇ ਵਾਹਨਾਂ ਲਈ ਬਣਾਏ ਗਏ FASTags ਦੀ ਵਰਤੋਂ ਕਰ ਰਹੇ ਹਨ। ਇਸ ਨੂੰ ਰੋਕਣ ਲਈ, ਹਾਈਵੇਅ ਅਥਾਰਟੀ ਨੇ NPCI (ਨੈਸ਼ਨਲ ਪੇਮੈਂਟਸ ਕਾਰਪੋਰੇਸ਼ਨ ਆਫ ਇੰਡੀਆ) ਦੇ ਸਹਿਯੋਗ ਨਾਲ, KYV ਪ੍ਰਕਿਰਿਆ ਸ਼ੁਰੂ ਕੀਤੀ ਤਾਂ ਜੋ ਇਹ ਪੁਸ਼ਟੀ ਕੀਤੀ ਜਾ ਸਕੇ ਕਿ ਵਾਹਨ ਨੂੰ ਜਾਰੀ ਕੀਤਾ ਗਿਆ FASTag ਅਸਲ ਵਿੱਚ ਵਰਤਿਆ ਜਾ ਰਿਹਾ ਹੈ।
ਇਦਾਂ ਕਰੋ KYV
ਪਹਿਲਾਂ, ਆਪਣੇ ਵਾਹਨ ਦੀ ਇੱਕ ਫਰੰਟ ਫੋਟੋ ਲਓ, ਜਿਸ ਵਿੱਚ ਫਾਸਟੈਗ ਅਤੇ ਨੰਬਰ ਪਲੇਟ ਸਾਫ਼-ਸਾਫ਼ ਦਿਖਾਈ ਦੇ ਰਹੇ ਹੋਣ।
ਹੁਣ, ਇੱਕ ਸਾਈਡ ਫੋਟੋ ਅਪਲੋਡ ਕਰੋ, ਜਿਸ ਵਿੱਚ ਵਾਹਨ ਦੇ ਪਹੀਏ ਸਾਫ਼-ਸਾਫ਼ ਦਿਖਾਈ ਦੇ ਰਹੇ ਹੋਣ।
ਇਸ ਦੇ ਨਾਲ, ਵਾਹਨ ਦੇ ਰਜਿਸਟ੍ਰੇਸ਼ਨ ਸਰਟੀਫਿਕੇਟ (RC) ਦਾ ਸਕੈਨ ਅਪਲੋਡ ਕਰੋ।
ਤੁਸੀਂ ਇਹਨਾਂ ਨੂੰ ਫਾਸਟੈਗ ਪੋਰਟਲ ਜਾਂ ਆਪਣੇ ਬੈਂਕ ਦੀ ਵੈੱਬਸਾਈਟ ਰਾਹੀਂ ਅਪਲੋਡ ਕਰ ਸਕਦੇ ਹੋ।
ਇਸ ਦੇ ਲਈ ਆਪਣਾ ਮੋਬਾਈਲ ਨੰਬਰ ਅਤੇ OTP ਦਰਜ ਕਰਕੇ ਲੌਗਇਨ ਕਰੋ।
ਤੁਸੀਂ 'My Profile' ਵਾਲੇ ਸੈਕਸ਼ਨ ਵਿੱਚ 'KYC' ਟੈਬ 'ਤੇ ਜਾ ਕੇ ਪ੍ਰਕਿਰਿਆ ਪੂਰੀ ਕਰਨੀ ਪਵੇਗੀ।
ਅਪਡੇਟ ਕੀਤੇ ਗਏ ਡਿਟੇਲਸ ਨੂੰ ਬੈਂਕ VAHAN ਡੇਟਾਬੇਸ ਨਾਲ ਵੈਰੀਫਾਈ ਕਰੇਗਾ।
ਜੇਕਰ ਜਾਣਕਾਰੀ ਗਲਤ ਪਾਈ ਜਾਂਦੀ ਹੈ, ਤਾਂ KYC ਪੂਰਾ ਨਹੀਂ ਹੋਵੇਗੀ।