ਨਵੀਂ ਦਿੱਲੀ: ਪੈਟਰੋਲ ਅਤੇ ਡੀਜ਼ਲ ਦੀ ਕੀਮਤ (Petrol and Diesel Price) ਸਾਡੀ ਹਰ ਚੀਜ਼ 'ਤੇ ਅਸਰ ਪਾਉਂਦੀ ਹੈ। ਤੇਲ ਕੰਪਨੀਆਂ (Oil Companies) ਹਰ ਸਵੇਰੇ ਪੈਟਰੋਲ ਅਤੇ ਡੀਜ਼ਲ ਦੇ ਰੇਟ ਬਦਲਦੀਆਂ ਹਨ। ਅਜਿਹੀ ਸਥਿਤੀ ਵਿਚ ਸਾਡਾ ਧਿਆਨ ਹਰ ਦਿਨ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿਚ ਹੋਏ ਵਾਧੇ ਅਤੇ ਘਾਟੇ 'ਤੇ ਹੁੰਦਾ ਹੈ।

ਦੱਸ ਦਈਏ ਕਿ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਅੱਜ ਲਗਾਤਾਰ 28ਵੇਂ ਦਿਨ ਨਹੀਂ ਬਦਲੀਆਂ। ਇਸ ਤੋਂ ਪਹਿਲਾਂ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿਚ 6 ਦਿਨਾਂ ਲਗਾਤਾਰ ਵਾਧਾ ਹੋਇਆ ਸੀ। ਅੱਜ ਫਿਰ ਤੇਲ ਕੰਪਨੀਆਂ ਨੇ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿਚ ਕੋਈ ਤਬਦੀਲੀ ਨਹੀਂ ਕੀਤੀ ਗਈ।

ਇੰਡੀਅਨ ਆਇਲ ਦੀ ਵੈੱਬਸਾਈਟ ਮੁਤਾਬਕ, ਸ਼ਨੀਵਾਰ ਨੂੰ ਦਿੱਲੀ ਵਿੱਚ ਪੈਟਰੋਲ ਦੀ ਕੀਮਤ 83.71 ਰੁਪਏ ਪ੍ਰਤੀ ਲੀਟਰ ਰਹੀ, ਜਦੋਂਕਿ ਮੁੰਬਈ ਵਿੱਚ ਇਹ 90.34 ਰੁਪਏ ਪ੍ਰਤੀ ਲੀਟਰ ਹੈ। ਕੋਲਕਾਤਾ ਵਿੱਚ ਪੈਟਰੋਲ ਦੀ ਦਰ 85.19 ਰੁਪਏ ਪ੍ਰਤੀ ਲੀਟਰ ਅਤੇ ਚੇਨਈ ਵਿੱਚ 86.51 ਰੁਪਏ ਪ੍ਰਤੀ ਲੀਟਰ ਹੈ। ਡੀਜ਼ਲ ਹਾਲੇ ਵੀ ਦਿੱਲੀ ਵਿਚ 73.87 ਰੁਪਏ ਪ੍ਰਤੀ ਲੀਟਰ ਵਿਕ ਰਿਹਾ ਹੈ। ਮੁੰਬਈ ਵਿਚ ਡੀਜ਼ਲ ਦੀ ਕੀਮਤ 80.51 ਰੁਪਏ ਪ੍ਰਤੀ ਲੀਟਰ ਹੈ, ਕੋਲਕਾਤਾ ਵਿਚ ਵੀ ਡੀਜ਼ਲ ਦੀ ਕੀਮਤ 77.44 ਰੁਪਏ ਪ੍ਰਤੀ ਲੀਟਰ ਅਤੇ ਚੇਨਈ ਵਿਚ ਡੀਜ਼ਲ 79.21 ਰੁਪਏ ਪ੍ਰਤੀ ਲੀਟਰ ਹੈ।

ਆਪਣੇ ਸ਼ਹਿਰ ਵਿਚ ਤੇਲ ਦੀਆਂ ਕੀਮਤਾਂ ਦੀ ਇਸ ਤਰ੍ਹਾਂ ਕਰੋ ਜਾਂਚ

ਤੁਸੀਂ ਆਪਣੇ ਸ਼ਹਿਰ ਵਿਚ ਪੈਟਰੋਲ ਅਤੇ ਡੀਜ਼ਲ ਦੀ ਕੀਮਤ ਨੂੰ ਐਸਐਮਐਸ ਰਾਹੀਂ ਵੀ ਜਾਣ ਸਕਦੇ ਹੋ। ਇੰਡੀਅਨ ਆਇਲ IOC ਵਲੋਂ ਦਿੱਤੀ ਗਈ ਸਹੂਲਤ ਦੇ ਤਹਿਤ ਤੁਹਾਨੂੰ ਐਸਐਮਐਸ 'ਤੇ ਪੈਟਰੋਲ ਅਤੇ ਡੀਜ਼ਲ ਦੀ ਕੀਮਤ ਮਿਲ ਜਾਂਦੀ ਹੈ। ਆਪਣੇ ਮੋਬਾਇਲ ਵਿਚ RSP ਅਤੇ ਆਪਣਾ ਸਿਟੀ ਕੋਡ ਲਿਖੋ ਅਤੇ ਇਸ ਨੂੰ 9224992249 ਨੰਬਰ 'ਤੇ ਭੇਜੋ। ਪੈਟਰੋਲ ਅਤੇ ਡੀਜ਼ਲ ਦੇ ਰੇਟ ਤੁਹਾਡੇ ਮੋਬਾਈਲ 'ਤੇ ਤੁਰੰਤ ਤੁਹਾਡੇ ਸ਼ਹਿਰ ਮੁਤਾਬਕ ਆ ਜਾਣਗੇ।

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:

https://play.google.com/store/apps/details?id=com.winit.starnews.hin

https://apps.apple.com/in/app/abp-live-news/id811114904