GST -  ਅੱਜ ਦੇ ਸਮੇਂ ਸਾਨੂੰ ਹਰ ਵਸਤੂ ਲਈ ਜੀਐਸਟੀ ਦੇਣਾ ਪੈਂਦਾ ਹੈ। ਜੀਐਸਟੀ ਇਕ ਕਿਸਮ ਦਾ ਟੈਕਸ ਹੈ। ਤੁਹਾਨੂੰ ਵਸਤੂਆਂ ਤੇ ਸੇਵਾਵਾਂ ਟੈਕਸ (GST) ਲਈ ਰਜਿਸਟਰ ਕਰਨਾ ਪਵੇਗਾ। ਤੁਸੀਂ ਇਸਨੂੰ ਔਨਲਾਈਨ ਰਜਿਸਟਰ ਕਰ ਸਕਦੇ ਹੋ। ਇਸਦੇ ਲਈ GST REG-01 ਫਾਰਮ ਭਰਨਾ ਹੋਵੇਗਾ। ਇਸ ਫਾਰਮ ਨੂੰ ਔਨਲਾਈਨ ਭਰ ਸਕਦੇ ਹੋ। ਇਹ ਫਾਰਮ ਦੋ ਹਿੱਸਿਆਂ ਵਿੱਚ ਹੈ। ਬਿਨੈਕਾਰ ਨੂੰ ਇਨ੍ਹਾਂ ਦੋਵਾਂ ਹਿੱਸਿਆਂ ਵਿੱਚ ਸਹੀ ਜਾਣਕਾਰੀ ਦੇਣੀ ਪਵੇਗੀ। GST ਰਜਿਸਟ੍ਰੇਸ਼ਨ ਲਈ ਤੁਹਾਨੂੰ ਕੁਝ ਦਸਤਾਵੇਜ਼ ਵੀ ਅਪਲੋਡ ਕਰਨੇ ਪੈਣਗੇ।


ਭਾਰਤ ਵਿਚ ਸਾਰੀਆਂ ਕਿਸਮਾਂ ਦੀਆਂ ਵਸਤਾਂ, ਸੇਵਾਵਾਂ ਤੇ ਵਪਾਰ ਲਈ ਲਾਗੂ ਕੀਤਾ ਗਿਆ ਹੈ। ਇਸ ਨੂੰ GST ਕਿਹਾ ਜਾਂਦਾ ਹੈ। ਇਸਦੇ ਲਈ ਇਸਨੂੰ ਜੀਐਸਟੀ ਕਾਨੂੰਨ ਵੀ ਕਿਹਾ ਜਾਂਦਾ ਹੈ। ਇਸਨੂੰ 1 ਜੁਲਾਈ 2017 ਵਿੱਚ ਲਾਗੂ ਕੀਤਾ ਗਿਆ ਸੀ। ਦੇਸ਼ ਵਿੱਚ ਕਈ ਤਰ੍ਹਾਂ ਦੇ ਟੈਕਸਾਂ ਨੂੰ ਹਟਾ ਕੇ ਜੀਐਸਟੀ ਲਗਾਇਆ ਗਿਆ ਹੈ। ਇਹ ਟੈਕਸ ਦੇਸ਼ ਦੇ ਕੇਂਦਰ ਅਤੇ ਰਾਜ ਸ਼ਾਸਤ ਪ੍ਰਦੇਸ਼ਾਂ ਵਿੱਚ ਲਾਗੂ ਕੀਤਾ ਗਿਆ ਹੈ।


ਦਸਤਾਵੇਜ਼ ਵੀ ਅਪਲੋਡ ਕਰਨ ਲਈ ਤੁਹਾਨੂੰ CIN ਨੰਬਰ ਯਾਨੀ ਕੰਪਨੀ ਸਰਟੀਫਿਕੇਟ ਤੇ ਪੈਨ ਕਾਰਡ (Pan Card) ਵੀ ਅਪਲੋਡ ਕਰਨਾ ਹੈ। ਮੈਮੋਰੰਡਮ ਤੇ ਆਰਟੀਕਲ ਆਫ਼ ਐਸੋਸੀਏਸ਼ਨ ਜਿਸ ਲਈ ਪਾਰਟਨਰਸ਼ਿਪ ਡੀਡ ਦੀ ਵੀ ਲੋੜ ਹੁੰਦੀ ਹੈ। ਨਾਲ ਹੀ ਤੁਸੀਂ ਜਿੱਥੇ ਵੀ ਕਾਰੋਬਾਰ ਕਰ ਰਹੇ ਹੋ, ਤੁਹਾਨੂੰ ਕੰਪਨੀ ਦਾ ਪਤਾ ਅਪਲੋਡ ਕਰਨਾ ਹੋਵੇਗਾ ਤੇ ਕੰਪਨੀ ਮਾਲਕ, ਕੰਪਨੀ ਪਾਰਟਨਰ, ਬੋਰਡ ਮੈਂਬਰ ਵਰਗੀਆਂ ਕਈ ਜਾਣਕਾਰੀਆਂ ਦੇਣੀਆਂ ਜ਼ਰੂਰੀ ਹਨ। ਕੰਪਨੀ ਮਾਲਕ ਦੇ ਦਸਤਖਤ, ਘਰ ਦਾ ਪਤਾ, ਆਧਾਰ ਕਾਰਡ ਅਤੇ ਪੈਨ ਕਾਰਡ ਵੀ ਅਪਲੋਡ ਕਰਨਾ ਹੋਵੇਗਾ।


ਰਜਿਸਟ੍ਰੇਸ਼ਨ ਕਰਨ ਲਈ ਪਹਿਲਾਂ ਸਭ ਤੋਂ ਪਹਿਲਾਂ ਤੁਸੀਂ GST ਅਧਿਕਾਰਤ ਪੋਰਟਲ (https://www.gst.gov.in/) 'ਤੇ ਜਾ ਕੇ ਸਰਵਿਸ 'ਤੇ ਕਲਿੱਕ ਕਰਨਾ ਹੈ। ਇਸ ਤੋਂ ਬਾਅਦ ਤੁਹਾਨੂੰ ਨਵੀਂ ਰਜਿਸਟ੍ਰੇਸ਼ਨ ਦਾ ਵਿਕਲਪ ਚੁਣਨਾ ਪਵੇਗਾ। ਹੁਣ ਤੁਸੀਂ GST REG-01 ਫਾਰਮ ਦਾ ਭਾਗ-ਏ ਭਰਨਾ ਹੈ। ਇਸ ਹਿੱਸੇ ਵਿੱਚ ਤੁਹਾਨੂੰ ਆਪਣੀ ਸਾਰੀ ਜਾਣਕਾਰੀ ਭਰਨੀ ਹੋਵੇਗੀ। ਹੁਣ Get OTP 'ਤੇ ਕਲਿੱਕ ਕਰੋ। ਰਜਿਸਟਰਡ ਮੋਬਾਈਲ 'ਤੇ ਪ੍ਰਾਪਤ ਹੋਏ OTP ਨੂੰ ਭਰੋ। ਇਸ ਤੋਂ ਬਾਅਦ ਤੁਸੀਂ ਫਾਰਮ ਦਾ B ਭਾਗ ਭਰਨਾ ਹੋਵੇਗਾ। ਇਸ ਤੋਂ ਬਾਅਦ ਤੁਸੀਂ ਮੁੜ ਓਟੀਪੀ ਦਰਜ ਕਰਨਾ ਹੈ। ਹੁਣ ਜੀਐਸਟੀ ਫਾਰਮ ਦੀ ਤਸਦੀਕ ਕਰਨੀ ਹੈ। ਇਸ ਤਰ੍ਹਾਂ ਤੁਸੀਂ ਜੀਐਸਟੀ ਲਈ ਰਜਿਸਟ੍ਰੇਸ਼ਨ ਕਰ ਦਿੰਦੇ ਹੋ।