NRIs UPI payment- ਹੁਣ ਗੈਰ-ਨਿਵਾਸੀ ਭਾਰਤੀ (NRIs) ਵਿਦੇਸ਼ ਵਿਚ ਰਹਿੰਦਿਆਂ ਅੰਤਰਰਾਸ਼ਟਰੀ ਮੋਬਾਈਲ ਨੰਬਰਾਂ ਰਾਹੀਂ ਭੁਗਤਾਨ ਲਈ UPI ਦੀ ਵਰਤੋਂ ਕਰ ਸਕਣਗੇ। ਇਸ ਤੋਂ ਪਹਿਲਾਂ ਯੂਪੀਆਈ ਰਾਹੀਂ ਭੁਗਤਾਨ ਕਰਨ ਲਈ ਉਨ੍ਹਾਂ ਕੋਲ ਭਾਰਤੀ ਮੋਬਾਈਲ ਨੰਬਰ ਹੋਣਾ ਲਾਜ਼ਮੀ ਸੀ। 

ਬਹੁਤ ਸਾਰੇ ਪਰਵਾਸੀ ਭਾਰਤੀਆਂ ਨੂੰ ਵੱਖ-ਵੱਖ ਨੰਬਰਾਂ ਦੀ ਵਰਤੋਂ ਕਰਨ ਵਿਚ ਦਿੱਕਤ ਆਉਂਦੀ ਹੈ। ਇਹ ਜਾਣਕਾਰੀ ਨੈਸ਼ਨਲ ਪੇਮੈਂਟ ਕਾਰਪੋਰੇਸ਼ਨ ਆਫ ਇੰਡੀਆ (NPCI) ਨੇ ਦਿੱਤੀ ਹੈ। ਹੁਣ 10 ਦੇਸ਼ਾਂ ਦੇ ਪਰਵਾਸੀ ਭਾਰਤੀ ਆਪਣੇ ਗੈਰ-ਨਿਵਾਸੀ ਬਾਹਰੀ (NRE) ਜਾਂ ਗੈਰ-ਨਿਵਾਸੀ ਆਮ (NRO) ਖਾਤੇ ਰਾਹੀਂ ਭੁਗਤਾਨ ਲਈ UPI ਦੀ ਵਰਤੋਂ ਕਰਨ ਦੇ ਯੋਗ ਹੋਣਗੇ। 

ਇਸ ਦੇ ਲਈ ਉਨ੍ਹਾਂ ਦਾ ਅੰਤਰਰਾਸ਼ਟਰੀ ਮੋਬਾਈਲ ਨੰਬਰ ਇਨ੍ਹਾਂ ਖਾਤਿਆਂ ਨਾਲ ਲਿੰਕ ਕੀਤਾ ਜਾਣਾ ਚਾਹੀਦਾ ਹੈ। ਪਹਿਲਾਂ UPI ਦੀ ਵਰਤੋਂ ਕਰਨ ਲਈ NRIs ਨੂੰ ਵਿਦੇਸ਼ਾਂ ਵਿਚ ਇਕ ਭਾਰਤੀ ਮੋਬਾਈਲ ਨੰਬਰ ਨੂੰ ਐਕਟਿਵ ਰੱਖਣਾ ਪੈਂਦਾ ਸੀ।

ICICI ਬੈਂਕ ਦਿੰਦਾ ਹੈ NRI ਗਾਹਕਾਂ ਨੂੰ UPI ਤੱਕ ਪਹੁੰਚICICI ਬੈਂਕ ਆਪਣੇ NRI ਗਾਹਕਾਂ ਨੂੰ ਆਪਣੀ iMobile Pay ਐਪ ਰਾਹੀਂ UPI ਸੁਵਿਧਾ ਪ੍ਰਦਾਨ ਕਰਦਾ ਹੈ। ਉਹ NRE ਜਾਂ NRO ਖਾਤੇ ਨਾਲ ਜੁੜੇ ਅੰਤਰਰਾਸ਼ਟਰੀ ਮੋਬਾਈਲ ਨੰਬਰ ਰਾਹੀਂ ਭੁਗਤਾਨ ਕਰ ਸਕਦੇ ਹਨ। 

ਹੁਣ ਹੋਰ ਪ੍ਰਵਾਸੀ ਭਾਰਤੀ ਵੀ ਯੂਟੀਲਿਟੀ ਬਿੱਲ ਦੇ ਭੁਗਤਾਨ ਜਾਂ ਆਨਲਾਈਨ ਖਰੀਦਦਾਰੀ ਲਈ UPI ਦੀ ਵਰਤੋਂ ਕਰ ਸਕਣਗੇ। ਉਹ ਭਾਰਤੀ QR ਕੋਡ ਨੂੰ ਸਕੈਨ ਕਰਕੇ ਵੀ ਪੈਸੇ ਟ੍ਰਾਂਸਫਰ ਕਰ ਸਕਣਗੇ। ਤੁਸੀਂ ਕਿਸੇ ਵੀ UPI ID, ਭਾਰਤੀ ਮੋਬਾਈਲ ਨੰਬਰ ਜਾਂ ਭਾਰਤੀ ਬੈਂਕ ਖਾਤੇ ਰਾਹੀਂ ਪੈਸੇ ਟ੍ਰਾਂਸਫਰ ਕਰਨ ਦੇ ਯੋਗ ਹੋਵੋਗੇ।

ਫਿਲਹਾਲ ਸਿਰਫ 10 ਦੇਸ਼ਾਂ ‘ਚ ਹੀ ਹੋਵੇਗੀ ਸਹੂਲਤਮੌਜੂਦਾ ਸਮੇਂ 10 ਦੇਸ਼ਾਂ ਵਿਚ NRIs ਨੂੰ ਅੰਤਰਰਾਸ਼ਟਰੀ ਮੋਬਾਈਲ ਨੰਬਰਾਂ ਰਾਹੀਂ UPI ਦੀ ਵਰਤੋਂ ਕਰਨ ਦੀ ਇਜਾਜ਼ਤ ਹੈ। ਇਨ੍ਹਾਂ ਵਿਚ ਅਮਰੀਕਾ, ਯੂਨਾਈਟਿਡ ਕਿੰਗਡਮ, ਯੂਏਈ, ਕੈਨੇਡਾ, ਸਿੰਗਾਪੁਰ, ਆਸਟਰੇਲੀਆ, ਹਾਂਗਕਾਂਗ, ਓਮਾਨ, ਕਤਰ ਅਤੇ ਸਾਊਦੀ ਅਰਬ ਸ਼ਾਮਲ ਹਨ। ਇਸ ਦੇ ਲਈ NRI ਨੂੰ ਆਪਣਾ ਅੰਤਰਰਾਸ਼ਟਰੀ ਮੋਬਾਈਲ ਨੰਬਰ NRE ਜਾਂ NRO ਖਾਤੇ ਨਾਲ ਲਿੰਕ ਕਰਨਾ ਹੋਵੇਗਾ। ਬੈਂਕ ਨੂੰ ਇਸ ਸਮੇਂ ਦੌਰਾਨ ਫੇਮਾ ਵਰਗੇ ਨਿਯਮਾਂ ਦੀ ਪਾਲਣਾ ਨੂੰ ਯਕੀਨੀ ਬਣਾਉਣਾ ਹੋਵੇਗਾ।

ਇਸ ਤਰ੍ਹਾਂ ਬਣਾਉਣੀ ਹੋਵੇਗੀ UPI IDNRIs ਆਪਣੇ ICICI iMobile Pay ਐਪ ਰਾਹੀਂ UPI ID ਬਣਾ ਸਕਦੇ ਹਨ। ਇਸਦੇ ਲਈ ਉਨ੍ਹਾਂ ਨੂੰ iMobile Pay ਐਪ ਵਿਚ ਲਾਗਇਨ ਕਰਨਾ ਹੋਵੇਗਾ। ਫਿਰ ਤੁਹਾਨੂੰ UPI ਪੇਮੈਂਟ ‘ਤੇ ਕਲਿੱਕ ਕਰਨਾ ਹੋਵੇਗਾ। ਮੋਬਾਈਲ ਨੰਬਰ ਦੀ ਪੁਸ਼ਟੀ SMS ਰਾਹੀਂ ਕਰਨੀ ਹੋਵੇਗੀ। ਇਸ ਤੋਂ ਬਾਅਦ, Manage ਉਤੇ ਜਾਓ ਅਤੇ ਮਾਈ ਪ੍ਰੋਫਾਈਲ ਨੂੰ ਚੁਣੋ। ਫਿਰ ਤੁਹਾਨੂੰ ਆਪਣਾ ARE ਜਾਂ NRO ਖਾਤਾ ਚੁਣਨਾ ਹੋਵੇਗਾ ਅਤੇ UPI ID ਬਣਾਉਣੀ ਹੋਵੇਗੀ।