PF money: ਕਰਮਚਾਰੀ ਭਵਿੱਖ ਨਿਧੀ ਸੰਗਠਨ (EPFO) ਨੂੰ ਲੈ ਕੇ ਹੁਣ ਵੱਡੀ ਖ਼ਬਰ ਸਾਹਮਣੇ ਆਈ ਹੈ । ਜਿਸ ਤਹਿਤ ਕਲੇਮ ਸੈਟਲਮੈਂਟ ਦੀ ਮਿਆਦ 10 ਦਿਨਾਂ ਤੋਂ ਘਟਾ ਕੇ 3-4 ਦਿਨ ਕਰ ਦਿੱਤੀ ਗਈ ਹੈ। ਜਾਣਕਾਰੀ ਮੁਤਾਬਿਕ ਆਟੋ-ਮੋਡ ਸੈਟਲਮੈਂਟ ਰਾਹੀਂ 1 ਲੱਖ ਰੁਪਏ ਤੱਕ ਕਢਵਾਏ ਜਾ ਸਕਣਗੇ। ਪਹਿਲਾਂ ਇਹ ਸੀਮਾ 50,000 ਰੁਪਏ ਸੀ।
ਕਰਮਚਾਰੀ ਭਵਿੱਖ ਨਿਧੀ ਸੰਗਠਨ (EPFO) ਨੇ ਇਲਾਜ, ਸਿੱਖਿਆ, ਵਿਆਹ ਅਤੇ ਘਰ ਖਰੀਦਣ ਲਈ ਪੈਸੇ ਕਢਵਾਉਣ ਦੀ ਪ੍ਰਕਿਰਿਆ ਨੂੰ ਸਰਲ ਬਣਾ ਦਿੱਤਾ ਹੈ। ਇਸ ਦੇ ਲਈ ਆਟੋਮੈਟਿਕ ਕਲੇਮ ਸੈਟਲਮੈਂਟ (ਆਟੋ-ਮੋਡ ਸੈਟਲਮੈਂਟ) ਦੀ ਸਹੂਲਤ ਸ਼ੁਰੂ ਕੀਤੀ ਗਈ ਹੈ। ਇਸ ਨਾਲ ਤਿੰਨ ਦਿਨਾਂ 'ਚ ਖਾਤੇ 'ਚ ਪੈਸੇ ਆ ਜਾਣਗੇ।
EPFO ਨੂੰ ਆਮ ਤੌਰ 'ਤੇ ਪੇਸ਼ਗੀ ਦਾਅਵੇ ਦਾ ਨਿਪਟਾਰਾ ਕਰਨ ਲਈ ਕੁਝ ਸਮਾਂ ਲੱਗਦਾ ਹੈ ਕਿਉਂਕਿ EPF ਮੈਂਬਰ ਦੀ ਯੋਗਤਾ, ਦਾਅਵੇ ਲਈ ਜਮ੍ਹਾਂ ਕੀਤੇ ਗਏ ਦਸਤਾਵੇਜ਼, ਕੇਵਾਈਸੀ ਸਥਿਤੀ, ਵੈਧ ਬੈਂਕ ਖਾਤਾ ਆਦਿ ਦੀ ਪੁਸ਼ਟੀ ਕੀਤੀ ਜਾਂਦੀ ਹੈ। ਇਸ ਪ੍ਰਕਿਰਿਆ ਵਿੱਚ ਅਵੈਧ ਦਾਅਵੇ ਅਕਸਰ ਵਾਪਸ ਕੀਤੇ ਜਾਂਦੇ ਹਨ ਜਾਂ ਅਸਵੀਕਾਰ ਕੀਤੇ ਜਾਂਦੇ ਹਨ। ਇਸ ਪ੍ਰਕਿਰਿਆ ਵਿਚ ਮਨੁੱਖੀ ਦਖਲਅੰਦਾਜ਼ੀ ਖਤਮ ਹੋ ਜਾਵੇਗੀ।
ਇਸ ਪ੍ਰਕਿਰਿਆ ਵਿੱਚ, ਪੇਸ਼ਗੀ ਰਕਮ ਦੇ ਦਾਅਵੇ ਦਾ ਨਿਪਟਾਰਾ ਆਪਣੇ ਆਪ ਹੋ ਜਾਵੇਗਾ। ਕੇਵਾਈਸੀ, ਯੋਗਤਾ ਅਤੇ ਬੈਂਕ ਖਾਤੇ ਦੀ ਤਸਦੀਕ ਆਈਟੀ ਟੂਲਸ ਰਾਹੀਂ ਕੀਤੀ ਜਾਵੇਗੀ। ਇਸ ਕਾਰਨ ਕਲੇਮ ਸੈਟਲਮੈਂਟ ਦੀ ਮਿਆਦ 10 ਦਿਨਾਂ ਤੋਂ ਘਟਾ ਕੇ 3-4 ਦਿਨ ਰਹਿ ਜਾਵੇਗੀ। ਜਿਸ ਤੋਂ ਬਾਅਦ ਮੈਂਬਰ ਆਟੋ-ਮੋਡ ਸੈਟਲਮੈਂਟ ਰਾਹੀਂ 1 ਲੱਖ ਰੁਪਏ ਤੱਕ ਕਢਵਾ ਸਕਣਗੇ।
ਦਾਅਵਾ ਖਾਰਜ ਨਹੀਂ ਹੋਵੇਗਾ
ਨਵੀਂ ਪ੍ਰਕਿਰਿਆ ਦੇ ਤਹਿਤ, ਕੋਈ ਵੀ ਦਾਅਵਾ ਜੋ ਆਪਣੇ ਆਪ ਪੂਰਾ ਨਹੀਂ ਹੋਇਆ ਹੈ, ਵਾਪਸ ਜਾਂ ਰੱਦ ਨਹੀਂ ਕੀਤਾ ਜਾਵੇਗਾ। ਇਸ ਦਾਅਵੇ ਨੂੰ ਦੂਜੇ ਪੱਧਰ ਦੀ ਜਾਂਚ ਅਤੇ ਪ੍ਰਵਾਨਗੀ ਲਈ ਅੱਗੇ ਲਿਜਾਇਆ ਜਾਵੇਗਾ ਅਤੇ ਨਿਪਟਾਇਆ ਜਾਵੇਗਾ।
ਇਸ ਤਰ੍ਹਾਂ ਰਕਮ ਕਢਵਾਉਣ ਦੇ ਯੋਗ ਹੋਵੋਗੇ
ਆਟੋ ਮੋਡ ਦੇ ਤਹਿਤ ਪੀਐਫ ਖਾਤੇ ਤੋਂ ਅਗਾਊਂ ਰਕਮ ਕਢਵਾਉਣ ਲਈ, ਕਿਸੇ ਨੂੰ ਈਪੀਐਫਓ ਦੇ ਈ-ਸੇਵਾ ਪੋਰਟਲ ਰਾਹੀਂ ਅਰਜ਼ੀ ਦੇਣੀ ਪੈਂਦੀ ਹੈ। ਇਸ ਦੇ ਲਈ, ਮੈਂਬਰ ਲਈ ਫਾਰਮ-31 ਨੂੰ ਆਨਲਾਈਨ ਭਰਨਾ ਅਤੇ ਜਮ੍ਹਾ ਕਰਨਾ ਲਾਜ਼ਮੀ ਹੈ।
ਪੈਸੇ ਕਢਵਾਉਣ 'ਤੇ ਕੀ ਹੋਵੇਗਾ ਨੁਕਸਾਨ
ਜੇਕਰ ਤੁਸੀਂ 10 ਹਜ਼ਾਰ ਰੁਪਏ ਕਢਾਉਂਦੇ ਹੋ ਤਾਂ 20 ਸਾਲ ਬਾਅਦ 50 ਹਜ਼ਾਰ ਰੁਪਏ ਅਤੇ 30 ਸਾਲ ਬਾਅਦ 1 ਲੱਖ 14 ਹਜ਼ਾਰ ਰੁਪਏ ਦਾ ਨੁਕਸਾਨ ਹੋਵੇਗਾ।
ਜੇਕਰ ਤੁਸੀਂ ਹੁਣੇ 20 ਹਜ਼ਾਰ ਰੁਪਏ ਕਢਾਉਂਦੇ ਹੋ ਤਾਂ 20 ਸਾਲ ਬਾਅਦ 1 ਲੱਖ 01 ਹਜ਼ਾਰ ਰੁਪਏ ਅਤੇ 30 ਸਾਲ ਬਾਅਦ 2 ਲੱਖ 28 ਹਜ਼ਾਰ ਰੁਪਏ ਦਾ ਨੁਕਸਾਨ ਹੋਵੇਗਾ।
ਜੇਕਰ ਤੁਸੀਂ 50 ਹਜ਼ਾਰ ਰੁਪਏ ਕਢਵਾਉਂਦੇ ਹੋ ਤਾਂ 20 ਸਾਲ ਬਾਅਦ 2 ਲੱਖ 53 ਹਜ਼ਾਰ ਰੁਪਏ ਅਤੇ 30 ਸਾਲ ਬਾਅਦ 5 ਲੱਖ 71 ਹਜ਼ਾਰ ਰੁਪਏ ਦਾ ਨੁਕਸਾਨ ਹੋਵੇਗਾ। ਜੇਕਰ ਤੁਸੀਂ ਅੱਜ 1 ਲੱਖ ਰੁਪਏ ਕਢਵਾ ਲੈਂਦੇ ਹੋ ਤਾਂ 20 ਸਾਲ ਬਾਅਦ ਨੁਕਸਾਨ ਵਧ ਕੇ 5 ਲੱਖ 07 ਹਜ਼ਾਰ ਰੁਪਏ ਅਤੇ 30 ਸਾਲਾਂ 'ਚ 11 ਲੱਖ 43 ਹਜ਼ਾਰ ਰੁਪਏ ਹੋ ਜਾਵੇਗਾ।
ਜੇਕਰ ਤੁਸੀਂ ਹੁਣ 2 ਲੱਖ ਰੁਪਏ ਕਢਾਉਂਦੇ ਹੋ ਤਾਂ 20 ਸਾਲਾਂ 'ਚ 10 ਲੱਖ 15 ਹਜ਼ਾਰ ਰੁਪਏ ਅਤੇ 22 ਲੱਖ 87 ਹਜ਼ਾਰ ਰੁਪਏ ਦਾ ਨੁਕਸਾਨ ਹੋਵੇਗਾ।