ਮੁੰਬਈ: ਰਿਜ਼ਰਵ ਬੈਂਕ ਆਫ ਇੰਡੀਆ (RBI) ਨੇ ਮਹਾਰਾਸ਼ਟਰ ਵਿੱਚ ਮੰਨਤਾ ਅਰਬਨ ਸਹਿਕਾਰੀ ਬੈਂਕ (Mantha Urban Cooperative Bank) ਤੋਂ ਪੈਸੇ ਕਢਵਾਉਣ ‘ਤੇ ਛੇ ਮਹੀਨੇ ਦੀ ਪਾਬੰਦੀ ਲਾਈ ਹੈ। ਰਿਜ਼ਰਵ ਬੈਂਕ ਆਫ ਇੰਡੀਆ ਨੇ ਮੰਗਲਵਾਰ ਨੂੰ ਜਾਰੀ ਬਿਆਨ ਵਿਚ ਕਿਹਾ ਕਿ ਮਹਾਰਾਸ਼ਟਰ ਦੇ ਜਲਨਾ ਜ਼ਿਲ੍ਹੇ ਵਿੱਚ ਮੰਨਤਾ ਅਰਬਨ ਸਹਿਕਾਰੀ ਬੈਂਕ ਨੂੰ ਕੁਝ ਨਿਰਦੇਸ਼ ਦਿੱਤੇ ਹਨ, ਜੋ 17 ਨਵੰਬਰ 2020 ਨੂੰ ਬੈਂਕ ਦੇ ਬੰਦ ਹੋਣ ਤੋਂ ਛੇ ਮਹੀਨਿਆਂ ਲਈ ਲਾਗੂ ਹੋਣਗੇ।

ਇਨ੍ਹਾਂ ਨਿਰਦੇਸ਼ਾਂ ਅਨੁਸਾਰ ਇਹ ਸਹਿਕਾਰੀ ਬੈਂਕ ਕੋਈ ਰਿਣ ਜਾਂ ਕਰਜ਼ਾ ਨਹੀਂ ਦੇ ਸਕੇਗਾ ਤੇ ਨਾ ਹੀ ਆਰਬੀਆਈ ਤੋਂ ਲਿਖਤੀ ਇਜਾਜ਼ਤ ਲਏ ਬਗੈਰ ਪੁਰਾਣੇ ਕਰਜ਼ਿਆਂ ਦਾ ਨਵੀਨੀਕਰਨ ਕਰ ਸਕਦਾ ਹੈ। ਇਸ ਤੋਂ ਇਲਾਵਾ ਬੈਂਕ ਨੂੰ ਕਿਸੇ ਵੀ ਕਿਸਮ ਦੇ ਨਿਵੇਸ਼ ਦੀ ਇਜਾਜ਼ਤ ਨਹੀਂ ਦਿੱਤੀ ਜਾਏਗੀ।

ਆਰਬੀਆਈ ਨੇ ਬੈਂਕ ‘ਤੇ ਨਵੀਂ ਜਮ੍ਹਾ ਰਾਸ਼ੀ ਸਵੀਕਾਰ ਕਰਨ 'ਤੇ ਵੀ ਪਾਬੰਦੀ ਲਾ ਦਿੱਤੀ ਹੈ। ਇਸ ਤੋਂ ਇਲਾਵਾ ਮੰਨਤਾ ਅਰਬਨ ਸਹਿਕਾਰੀ ਬੈਂਕ ਕੋਈ ਭੁਗਤਾਨ ਨਹੀਂ ਕਰ ਸਕੇਗਾ ਤੇ ਨਾ ਹੀ ਭੁਗਤਾਨ ਕਰਨ ਲਈ ਕੋਈ ਸਮਝੌਤਾ ਕਰ ਸਕਦਾ ਹੈ। ਕੇਂਦਰੀ ਬੈਂਕ ਨੇ ਕਿਹਾ ਹੈ, "ਕਿਸੇ ਵੀ ਬਚਤ ਜਾਂ ਚਾਲੂ ਖਾਤੇ ਵਿੱਚ ਨਾ ਤਾਂ ਕੋਈ ਰਕਮ ਜਮ੍ਹਾ ਕੀਤੀ ਜਾ ਸਕਦੀ ਹੈ ਤੇ ਨਾ ਹੀ ਜਮ੍ਹਾਕਰਤਾ ਕਿਸੇ ਖਾਤੇ ਚੋਂ ਪੈਸੇ ਕੱਢਵਾ ਸਕੇਗਾ।"

ਕੇਂਦਰੀ ਬੈਂਕ ਨੇ ਕਿਹਾ ਹੈ ਕਿ ਜਦੋਂ ਤੱਕ ਵਿੱਤੀ ਸਥਿਤੀ ਵਿੱਚ ਸੁਧਾਰ ਨਹੀਂ ਹੁੰਦਾ ਉਦੋਂ ਤੱਕ ਬੈਂਕ ਪਾਬੰਦੀਆਂ ਨਾਲ ਬੈਂਕਿੰਗ ਕਾਰੋਬਾਰ ਨੂੰ ਜਾਰੀ ਰੱਖੇਗਾ। ਇਸ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਉਹ ਹਾਲਤਾਂ ਦੇ ਅਧਾਰ ‘ਤੇ ਦਿਸ਼ਾ ਨਿਰਦੇਸ਼ਾਂ ਵਿਚ ਸੋਧ ਕਰਨ ਬਾਰੇ ਵਿਚਾਰ ਕਰ ਸਕਦੀ ਹੈ।

ਇਸ ਤੋਂ ਇਲਾਵਾ ਕੇਂਦਰੀ ਬੈਂਕ ਨੇ Deccan Urban Co-operative Bank, Vijayapura, Karnataka 'ਤੇ ਇੱਕ ਲੱਖ ਰੁਪਏ ਦਾ ਜ਼ੁਰਮਾਨਾ ਵੀ ਲਾਇਆ ਹੈ।

ਆਰਬੀਆਈ ਨੇ ਕਿਹਾ ਹੈ ਕਿ ਇਹ ਨਿਰਦੇਸ਼ 17 ਨਵੰਬਰ, 2020 ਨੂੰ ਸੰਚਾਲਨ ਦੇ ਬੰਦ ਹੋਣ ਤੋਂ ਛੇ ਮਹੀਨਿਆਂ ਲਈ ਲਾਗੂ ਹੋਣਗੇ ਅਤੇ ਇਸਦੀ ਸਮੀਖਿਆ ਕੀਤੀ ਜਾਵੇਗੀ।

ਹਾਲਾਂਕਿ, ਆਰਬੀਆਈ ਨੇ ਇਹ ਵੀ ਸਪੱਸ਼ਟ ਕੀਤਾ ਹੈ ਕਿ ਇਸ ਨਿਰਦੇਸ਼ ਨੂੰ ਆਰਬੀਆਈ ਵਲੋਂ ਸਹਿਕਾਰੀ ਬੈਂਕ ਦਾ ਲਾਇਸੈਂਸ ਰੱਦ ਕਰਨ ਵਜੋਂ ਨਾ ਵੇਖਿਆ ਜਾਵੇ।

ਹੁਣ 26 ਨਵੰਬਰ 'ਤੇ ਸਭ ਦੀਆਂ ਨਜ਼ਰਾਂ, ਸੜਕਾਂ 'ਤੇ ਉੱਤਰੇਗਾ ਸਾਰਾ ਭਾਰਤ, ਟਰੇਡ ਯੂਨੀਅਨਾਂ ਦਾ ਵੱਡਾ ਐਲਾਨ

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:

https://play.google.com/store/apps/details?id=com.winit.starnews.hin

https://apps.apple.com/in/app/abp-live-news/id811114904