ਨਵੀਂ ਦਿੱਲੀ: ਪਿਆਜ਼ ਇੱਕ ਅਜਿਹੀ ਵਸਤੂ ਹੈ ਜੋ ਦੇਸ਼ ਦੇ ਲਗਪਗ ਹਰ ਘਰ ਵਿੱਚ ਵਰਤੀ ਜਾਂਦੀ ਹੈ। ਪਿਆਜ਼ ਦੀਆਂ ਕੀਮਤਾਂ ਸਤੰਬਰ ਤੇ ਨਵੰਬਰ ਦੇ ਵਿਚਕਾਰ ਹਰ ਸਾਲ ਵਧਦੀਆਂ ਹਨ। ਇਸ ਸਾਲ ਵੀ ਅਨਿਯਮਿਤ ਮੌਨਸੂਨ ਕਾਰਨ ਸਤੰਬਰ ਤੋਂ ਨਵੰਬਰ ਤੱਕ ਪਿਆਜ਼ ਦੀਆਂ ਕੀਮਤਾਂ ਵਧਣਗੀਆਂ। ‘ਕ੍ਰਿਸਿਲ ਰਿਸਰਚ’ ਦੀ ਇੱਕ ਰਿਪੋਰਟ ਅਨੁਸਾਰ, ਇਸ ਸਾਲ ਮੌਨਸੂਨ ਦਾ ਅਨਿਯਮਿਤ ਮੀਂਹ, ਸਾਉਣੀ ਦੀ ਫਸਲ ਦੀ ਵਾਢੀ ਵਿੱਚ ਦੇਰੀ ਕਰਾ ਸਕਦਾ ਹੈ, ਜਿਸ ਨਾਲ ਤਿਉਹਾਰੀ ਸੀਜ਼ਨ ਵਿੱਚ ਮੰਗ ਵਧਣ ਤੇ ਪਿਆਜ਼ ਦੀਆਂ ਕੀਮਤਾਂ ਵਧਣ ਦੀ ਸੰਭਾਵਨਾ ਹੈ।
ਇਸ ਸਾਲ ਮੌਨਸੂਨ 3 ਜੂਨ ਤੋਂ ਸ਼ੁਰੂ ਹੋਈ ਸੀ। ਮੌਨਸੂਨ ਨੇ ਸਾਉਣੀ ਦੀ ਚੰਗੀ ਫਸਲ ਦੇ ਸੀਜ਼ਨ ਦੀ ਸ਼ੁਰੂਆਤ ਦਾ ਸੰਕੇਤ ਦਿੱਤਾ ਸੀ, ਇਸ ਲਈ ਕਿਸਾਨਾਂ ਨੇ ਮਿਰਚ ਤੇ ਪਿਆਜ਼ ਨੂੰ ਛੇਤੀ ਨਸ਼ਟ ਹੋਣ ਵਾਲੇ ਟਮਾਟਰ ਦੀ ਫਸਲ ਨਾਲੋਂ ਤਰਜੀਹ ਦਿੱਤੀ ਸੀ।
ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਮੌਨਸੂਨ ਜੁਲਾਈ ਦੇ ਮਹੀਨੇ ਵਿੱਚ ਰੁਕ ਗਈ ਸੀ ਅਤੇ ਦੋ ਮੀਂਹ ਵਿੱਚ ਦੋ ਪ੍ਰਤੀਸ਼ਤ ਦੀ ਗਿਰਾਵਟ ਦਰਜ ਕੀਤੀ ਗਈ ਸੀ। ਅਗਸਤ ਵਿੱਚ, ਜਦੋਂ ਪਨੀਰੀ ਲਾਉਣ ਲਈ ਸਰਬੋਤਮ ਮਹੀਨਾ ਫਸਲ ਲਈ ਸਭ ਤੋਂ ਵਧੀਆ ਮਹੀਨਾ ਸੀ, ਇਹ ਅੰਕੜਾ ਹੋਰ ਡਿੱਗਿਆ ਤੇ ਔਸਤਨ ਮਾਨਸੂਨ ਵਿੱਚ 9 ਫੀਸਦੀ ਦੀ ਕਮੀ ਆਈ।
ਜੂਨ-ਜੁਲਾਈ ’ਚ ਹੁੰਦੀ ਹੈ ਸਾਉਣੀ ਦੀ ਫ਼ਸਲ ਦੀ ਬਿਜਾਈ
ਸਾਉਣੀ ਦੀ ਫ਼ਸਲ ਪਿਆਜ਼ ਆਮ ਤੌਰ 'ਤੇ ਜੂਨ-ਜੁਲਾਈ ਵਿੱਚ ਬੀਜਿਆ ਜਾਂਦਾ ਹੈ ਤੇ ਅਕਤੂਬਰ-ਨਵੰਬਰ ਵਿੱਚ ਵਾਢੀ ਹੁੰਦੀ ਹੈ। ਜਿਸ ਦੇ ਸਿੱਟੇ ਵਜੋਂ ਸਤੰਬਰ ਤੋਂ ਨਵੰਬਰ ਤੱਕ ਦੇ ਮਹੀਨੇ ਕਮੌਡਿਟੀ ਲਈ ਘੱਟ ਮੌਸਮ ਹੁੰਦੇ ਹਨ, ਕਿਉਂਕਿ ਉਦੋਂ ਤੱਕ ਹਾੜੀ ਦੇ ਪਿਆਜ਼ ਦਾ ਭੰਡਾਰ ਲਗਭਗ ਖਤਮ ਹੋ ਜਾਂਦਾ ਹੈ ਤੇ ਪਿਆਜ਼ ਦੀ ਨਵੀਂ ਫਸਲ ਬਾਜ਼ਾਰ ਵਿੱਚ ਆ ਜਾਂਦੀ ਹੈ।
ਸਾਉਣੀ ਪਿਆਜ਼ ਮੌਨਸੂਨ ਦੌਰਾਨ ਵਧਦਾ ਹੈ, ਜਿਸ ਦੇ ਨਤੀਜੇ ਵਜੋਂ ਨਮੀ ਦੀ ਮਾਤਰਾ ਜ਼ਿਆਦਾ ਹੁੰਦੀ ਹੈ ਤੇ ਸ਼ੈਲਫ-ਲਾਈਫ ਘੱਟ ਹੁੰਦੀ ਹੈ, ਪਰ ਇਹ ਸਤੰਬਰ ਤੋਂ ਨਵੰਬਰ ਦੌਰਾਨ ਭਾਰੀ ਮੰਗ ਵਾਲੇ ਮਹੀਨਿਆਂ ਵਿੱਚ ਇੱਕ ਸਪਲਾਈ ਪੁਲ ਵਜੋਂ ਵੀ ਕੰਮ ਕਰਦੀ ਹੈ, ਜਿਸ ਦੌਰਾਨ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਤਿਉਹਾਰਾਂ ਦਾ ਮੌਸਮ ਹੁੰਦਾ ਹੈ।
ਚੱਕਰਵਾਤ ਕਾਰਨ ਹੋਈ ਫਸਲ ਪ੍ਰਭਾਵਿਤ
ਇਸ ਸਾਲ ਵਾਢੀ ਹੋਈ ਹਾੜ੍ਹੀ ਦੀ ਫਸਲ ਚੱਕਰਵਾਤ ਤੌਕੇ ਕਾਰਨ ਵੀ ਪ੍ਰਭਾਵਿਤ ਹੋਈ ਸੀ, ਜਿਸ ਨੇ ਮਈ 2021 ਵਿੱਚ ਮਹਾਰਾਸ਼ਟਰ ਤੇ ਗੁਜਰਾਤ ਦੇ ਮੁੱਖ ਪਿਆਜ਼ ਉਤਪਾਦਕ ਖੇਤਰਾਂ ਨੂੰ ਪ੍ਰਭਾਵਿਤ ਕੀਤਾ ਸੀ। ਇਸ ਲਈ ਸਪਲਾਈ ਪ੍ਰਭਾਵਿਤ ਹੋਣ ਦੀ ਸੰਭਾਵਨਾ ਹੈ, ਜਿਸ ਨਾਲ ਕੀਮਤਾਂ ਵਿੱਚ ਵਾਧਾ ਹੋ ਸਕਦਾ ਹੈ।
ਪਿਆਜ਼ ਦੀਆਂ ਕੀਮਤਾਂ ਸਤੰਬਰ-ਨਵੰਬਰ ਦੇ ਵਿਚਕਾਰ ਹਰ ਸਾਲ ਅਸਮਾਨ ਛੂਹੰਦੀਆਂ ਹਨ। ਇਸ ਸਾਲ ਵੀ ਉਨ੍ਹਾਂ ਦੀਆਂ ਕੀਮਤਾਂ ਵਧਣ ਦੀ ਉਮੀਦ ਹੈ। ਹੁਣ ਦੇਖਣਾ ਹੋਵੇਗਾ ਕਿ ਇਸ ਸਾਲ ਪਿਆਜ਼ ਦੀਆਂ ਕੀਮਤਾਂ ਵਿੱਚ ਕਿੰਨਾ ਵਾਧਾ ਹੁੰਦਾ ਹੈ।
ਹੁਣ ਪਿਆਜ਼ ਕੱਢਾਉਣਗੇ ਹੰਝੂ! ਨਵੰਬਰ ਤੱਕ ਆਏਗਾ ਕੀਮਤਾਂ 'ਚ ਉਛਾਲ
ਏਬੀਪੀ ਸਾਂਝਾ
Updated at:
16 Sep 2021 02:57 PM (IST)
ਪਿਆਜ਼ ਦੀਆਂ ਕੀਮਤਾਂ ਸਤੰਬਰ ਤੇ ਨਵੰਬਰ ਦੇ ਵਿਚਕਾਰ ਹਰ ਸਾਲ ਵਧਦੀਆਂ ਹਨ। ਇਸ ਸਾਲ ਵੀ ਅਨਿਯਮਿਤ ਮੌਨਸੂਨ ਕਾਰਨ ਸਤੰਬਰ ਤੋਂ ਨਵੰਬਰ ਤੱਕ ਪਿਆਜ਼ ਦੀਆਂ ਕੀਮਤਾਂ ਵਧਣਗੀਆਂ।
ਸੰਕੇਤਕ ਤਸਵੀਰ
NEXT
PREV
Published at:
16 Sep 2021 02:57 PM (IST)
- - - - - - - - - Advertisement - - - - - - - - -