ਦੇਸ਼ ਦੀ ਸਭ ਤੋਂ ਵੱਡੀ ਬੀਮਾ ਕੰਪਨੀ LIC ਨੇ ਬੀਤੇ ਵੀਰਵਾਰ ਨੂੰ ਪਹਿਲੀ ਤਿਮਾਹੀ ਅਪ੍ਰੈਲ-ਜੂਨ ਦੇ ਨਤੀਜਿਆਂ ਦਾ ਐਲਾਨ ਕੀਤਾ ਹੈ। ਪਹਿਲੀ ਤਿਮਾਹੀ 'ਚ ਕੰਪਨੀ ਦਾ ਲਾਭ ਸਾਲਾਨਾ ਆਧਾਰ 'ਤੇ 1,300% ਵਧ ਕੇ 9,544 ਕਰੋੜ ਰੁਪਏ ਹੋ ਗਿਆ। ਨਿਵੇਸ਼ 'ਤੇ ਆਮਦਨ ਜ਼ਿਆਦਾ ਹੋਣ ਕਾਰਨ ਕੰਪਨੀ ਦੇ ਮੁਨਾਫੇ 'ਚ ਇਹ ਵਾਧਾ ਦੇਖਿਆ ਗਿਆ ਹੈ।


ਜਿਕਰਯੋਗ ਹੈ ਕਿ LIC ਨੂੰ ਇਕ ਸਾਲ ਪਹਿਲਾਂ ਇਸੇ ਤਿਮਾਹੀ 'ਚ 682 ਕਰੋੜ ਰੁਪਏ ਦਾ ਸ਼ੁੱਧ ਲਾਭ ਹੋਇਆ ਸੀ। ਇਸ ਤਿਮਾਹੀ ਦੌਰਾਨ ਕੰਪਨੀ ਦਾ ਕੁੱਲ ਐਨਪੀਏ 2.48% ਰਿਹਾ, ਜੋ ਪਿਛਲੇ ਸਾਲ ਦੀ ਇਸੇ ਤਿਮਾਹੀ ਵਿੱਚ 5.84% ਸੀ। ਕੰਪਨੀ ਦਾ ਸ਼ੁੱਧ ਐਨਪੀਏ ਪਿਛਲੇ ਸਾਲ ਤੱਕ ਜ਼ੀਰੋ ਰਿਹਾ ਹੈ।

ਦੱਸ ਦਈਏ ਕਿ LIC ਨੇ ਕਿਹਾ ਕਿ ਜੂਨ ਤਿਮਾਹੀ 'ਚ ਕੰਪਨੀ ਦੀ ਕੁੱਲ ਆਮਦਨ ਵਧ ਕੇ 1,88,749 ਕਰੋੜ ਰੁਪਏ ਹੋ ਗਈ ਜੋ ਪਿਛਲੇ ਵਿੱਤੀ ਸਾਲ ਦੀ ਇਸੇ ਤਿਮਾਹੀ 'ਚ 1,68,881 ਕਰੋੜ ਰੁਪਏ ਸੀ। ਕੰਪਨੀ ਨੇ ਜੂਨ ਤਿਮਾਹੀ 'ਚ 53,638 ਕਰੋੜ ਰੁਪਏ ਦੀ ਕਮਾਈ ਕੀਤੀ, ਜੋ ਪਿਛਲੇ ਵਿੱਤੀ ਸਾਲ ਦੀ ਇਸੇ ਤਿਮਾਹੀ 'ਚ 50,258 ਕਰੋੜ ਰੁਪਏ ਸੀ। ਜੂਨ ਤਿਮਾਹੀ 'ਚ ਕੰਪਨੀ ਦੀ ਸ਼ੁੱਧ ਪ੍ਰੀਮੀਅਮ ਆਮਦਨ 98,362 ਕਰੋੜ ਰੁਪਏ ਰਹੀ, ਜੋ ਇਕ ਸਾਲ ਪਹਿਲਾਂ ਦੀ ਤਿਮਾਹੀ 'ਚ 98,351 ਕਰੋੜ ਰੁਪਏ ਸੀ। ਕੰਪਨੀ ਰਾਹੀਂ ਸ਼ੇਅਰਧਾਰਕਾਂ ਦੇ ਖਾਤੇ ਤੋਂ ਫੰਡਾਂ ਦਾ ਟਰਾਂਸਫਰ 799 ਕਰੋੜ ਰੁਪਏ ਤੋਂ ਘਟ ਕੇ 1.48 ਕਰੋੜ ਰੁਪਏ ਰਹਿ ਗਿਆ। ਇਸਤੋਂ ਇਲਾਵਾ ਜੂਨ ਤਿਮਾਹੀ 'ਚ ਨਵੇਂ ਕਾਰੋਬਾਰ ਦਾ ਮੁੱਲ ਪਿਛਲੇ ਸਾਲ ਦੇ 1397 ਕਰੋੜ ਰੁਪਏ ਦੇ ਮੁਕਾਬਲੇ 1300 ਕਰੋੜ ਰੁਪਏ ਰਿਹਾ। ਪਹਿਲੀ ਤਿਮਾਹੀ ਦੌਰਾਨ ਵਿਅਕਤੀਗਤ ਹਿੱਸੇ ਵਿੱਚ ਕੁੱਲ 32.16 ਲੱਖ ਪਾਲਿਸੀਆਂ ਵੇਚੀਆਂ ਗਈਆਂ, ਜਦੋਂ ਕਿ ਪਿਛਲੇ ਸਾਲ ਇਸੇ ਤਿਮਾਹੀ ਦੌਰਾਨ 36.81 ਲੱਖ ਪਾਲਿਸੀਆਂ ਵੇਚੀਆਂ ਗਈਆਂ ਸਨ।


ਨੋਟ  : -  ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ। ਸਾਡੀ ABP ਸਾਂਝਾ ਦੀ ਵੈੱਬਸਾਈਟ https://punjabi.abplive.com/ 'ਤੇ ਜਾ ਕੇ ਵੀ ਖ਼ਬਰਾਂ ਨੂੰ ਤਫ਼ਸੀਲ ਨਾਲ ਪੜ੍ਹ ਸਕਦੇ ਹੋ ।