ਨਵੀਂ ਦਿੱਲੀ : ਦਿੱਗਜ ਉਦਯੋਗਪਤੀ ਗੌਤਮ ਅਡਾਨੀ ਦੀਆਂ ਮੁਸ਼ਕਿਲਾਂ ਘੱਟ ਨਹੀਂ ਹੋ ਰਹੀਆਂ ਹਨ। ਸਾਲ 2023 ਗੌਤਮ ਅਡਾਨੀ (Gautam Adani)  ਲਈ ਕਾਫੀ ਮੁਸ਼ਕਲ ਸਾਬਤ ਹੋ ਰਿਹਾ ਹੈ। ਅਮਰੀਕੀ ਖੋਜ ਫਰਮ ਹਿੰਡਨਬਰਗ ਰਿਸਰਚ (Hindenburg Research) ਦੀ ਰਿਪੋਰਟ ਅਡਾਨੀ ਸਮੂਹ 'ਤੇ ਭਾਰੀ ਪਈ ਹੈ। ਰਿਪੋਰਟ ਪੇਸ਼ ਹੋਣ ਤੋਂ ਬਾਅਦ ਅਡਾਨੀ ਗਰੁੱਪ ਦੇ ਸ਼ੇਅਰਾਂ 'ਚ ਵੱਡੀ ਗਿਰਾਵਟ ਆਈ ਹੈ। ਸ਼ੇਅਰਾਂ 'ਚ ਗਿਰਾਵਟ ਦਾ ਅਸਰ ਗੌਤਮ ਅਡਾਨੀ ਦੀ ਨੈੱਟਵਰਥ 'ਤੇ ਵੀ ਪਿਆ ਹੈ। ਅਡਾਨੀ ਦਾ ਮਾਰਕੀਟ ਕੈਪ 120 ਅਰਬ ਡਾਲਰ ਤੱਕ ਡਿੱਗ ਗਿਆ ਹੈ। ਅਡਾਨੀ ਸਮੂਹ ਦੀ ਜਾਇਦਾਦ ਦੇ ਨਾਲ-ਨਾਲ ਗੌਤਮ ਅਡਾਨੀ ਦੀ ਨਿੱਜੀ ਜਾਇਦਾਦ ਵਿੱਚ ਵੀ ਗਿਰਾਵਟ ਆਈ ਹੈ। ਅਡਾਨੀ ਅਤੇ ਹਿੰਡਨਬਰਗ ਦੇ ਚਰਚ ਹਰ ਪਾਸੇ ਹੋ ਰਹੇ ਹਨ।


ਇੱਕ ਸਮਾਂ ਸੀ ਜਦੋਂ ਗੌਤਮ ਅਡਾਨੀ ਦੁਨੀਆ ਦੇ ਅਮੀਰਾਂ ਦੀ ਸੂਚੀ 'ਚ ਦੂਜੇ ਨੰਬਰ 'ਤੇ ਹੁੰਦੇ ਸਨ ਪਰ ਹਿੰਡਨਬਰਗ ਦੀ ਰਿਪੋਰਟ ਤੋਂ ਬਾਅਦ ਉਹ ਇਸ ਸੂਚੀ 'ਚ ਟਾਪ 20 'ਚੋਂ ਬਾਹਰ ਹੋ ਗਏ ਸਨ। ਅਡਾਨੀ ਗਰੁੱਪ ਦੇ ਸ਼ੇਅਰਾਂ 'ਚ ਅਜੇ ਵੀ ਗਿਰਾਵਟ ਦੇਖਣ ਨੂੰ ਮਿਲ ਰਹੀ ਹੈ। ਅਜਿਹੇ 'ਚ ਗੌਤਮ ਅਡਾਨੀ ਦੁਨੀਆ ਦੇ ਅਮੀਰਾਂ ਦੀ ਸੂਚੀ 'ਚ 21ਵੇਂ ਨੰਬਰ ਤੋਂ ਵੀ ਹੇਠਾਂ ਖਿਸਕ ਗਏ ਹਨ। ਇਸ ਸੂਚੀ ਵਿੱਚ ਸ਼ਾਮਲ ਦੇਸ਼ ਦੇ ਦੂਜੇ ਦਿੱਗਜ ਉਦਯੋਗਪਤੀ ਮੁਕੇਸ਼ ਅੰਬਾਨੀ (Mukesh Ambani) ਦੀ ਰੈਂਕਿੰਗ ਵਿੱਚ ਵੀ ਗਿਰਾਵਟ ਦੇਖੀ ਗਈ ਹੈ। ਗੌਤਮ ਅਡਾਨੀ ਅਮੀਰਾਂ ਦੀ ਸੂਚੀ ਵਿੱਚ ਲਗਾਤਾਰ ਹੇਠਾਂ ਖਿਸਕਦਾ ਜਾ ਰਹੇ ਹਨ।


ਇਸ ਤਰ੍ਹਾਂ ਗੌਤਮ ਅਡਾਨੀ 24ਵੇਂ ਨੰਬਰ 'ਤੇ ਪਹੁੰਚ ਗਏ ਹਨ


ਬਲੂਮਬਰਗ ਬਿਲੀਅਨੇਅਰ ਇੰਡੈਕਸ ਦੇ ਅਨੁਸਾਰ, ਗੌਤਮ ਅਡਾਨੀ ਹੁਣ ਦੁਨੀਆ ਦੇ ਸਭ ਤੋਂ ਅਮੀਰਾਂ ਦੀ ਸੂਚੀ ਵਿੱਚ 24ਵੇਂ ਨੰਬਰ 'ਤੇ ਪਹੁੰਚ ਗਏ ਹਨ। ਹਾਲ ਹੀ 'ਚ ਉਹ 21ਵੇਂ ਨੰਬਰ 'ਤੇ ਪਹੁੰਚ ਗਏ ਸੀ। ਇਸ ਦੌਰਾਨ ਅਡਾਨੀ ਗਰੁੱਪ ਦੇ ਸ਼ੇਅਰਾਂ 'ਚ ਉਛਾਲ ਦੇਖਣ ਨੂੰ ਮਿਲਿਆ। ਇਸ ਕਾਰਨ ਗੌਤਮ ਅਡਾਨੀ ਦੁਨੀਆ ਦੇ ਅਮੀਰਾਂ ਦੀ ਸੂਚੀ 'ਚ 17ਵੇਂ ਨੰਬਰ 'ਤੇ ਪਹੁੰਚ ਗਏ ਸੀ। ਹੁਣ ਫਿਰ ਅਡਾਨੀ ਗਰੁੱਪ ਦੇ ਸ਼ੇਅਰਾਂ 'ਚ ਗਿਰਾਵਟ ਕਾਰਨ ਉਹ ਟਾਪ 20 'ਚੋਂ ਬਾਹਰ ਹੋ ਗਏ ਹਨ। ਇੱਥੇ, ਰਿਲਾਇੰਸ ਇੰਡਸਟਰੀਜ਼ ਦੇ ਚੇਅਰਮੈਨ ਮੁਕੇਸ਼ ਅੰਬਾਨੀ ਵੀ ਦੁਨੀਆ ਦੇ ਅਮੀਰਾਂ ਦੀ ਇਸ ਸੂਚੀ ਵਿੱਚ ਹੇਠਾਂ ਖਿਸਕ ਗਏ ਹਨ। ਮੁਕੇਸ਼ ਅੰਬਾਨੀ ਹੁਣ 8ਵੇਂ ਨੰਬਰ ਤੋਂ 12ਵੇਂ ਨੰਬਰ 'ਤੇ ਪਹੁੰਚ ਗਏ ਹਨ।


ਗੌਤਮ ਅਡਾਨੀ ਕਦੇ ਨੰਬਰ ਦੋ ‘ਤੇ ਸੀ


ਅਡਾਨੀ ਗਰੁੱਪ ਦੇ ਮਾਲਕ ਗੌਤਮ ਅਡਾਨੀ ਦੁਨੀਆ ਦੇ ਨੰਬਰ 2 ਸਭ ਤੋਂ ਅਮੀਰ ਵਿਅਕਤੀ ਹੁੰਦੇ ਸਨ। ਉਨ੍ਹਾਂ ਦੀ ਸੰਪਤੀ 153 ਬਿਲੀਅਨ ਡਾਲਰ ਤੱਕ ਪਹੁੰਚ ਗਈ ਸੀ। ਹਿੰਡਨਬਰਗ ਦੀ ਰਿਪੋਰਟ ਕਾਰਨ ਉਨ੍ਹਾਂ ਦੀ ਨਿੱਜੀ ਦੌਲਤ ਅੱਧੀ ਰਹਿ ਗਈ। ਅਡਾਨੀ ਦੂਜੇ ਨੰਬਰ ਤੋਂ ਡਿੱਗ ਕੇ ਹੁਣ 24ਵੇਂ ਨੰਬਰ 'ਤੇ ਪਹੁੰਚ ਗਈ ਹੈ। ਹਾਲਾਂਕਿ 8 ਫਰਵਰੀ ਨੂੰ ਅਡਾਨੀ ਦੇ ਸ਼ੇਅਰਾਂ 'ਚ ਰਿਕਵਰੀ ਦੇਖਣ ਨੂੰ ਮਿਲੀ ਅਤੇ ਇਹ 22ਵੇਂ ਨੰਬਰ ਤੋਂ 17ਵੇਂ ਨੰਬਰ 'ਤੇ ਪਹੁੰਚ ਗਿਆ। ਅਡਾਨੀ ਦੇ ਸ਼ੇਅਰ ਅਗਲੇ ਦਿਨ ਯਾਨੀ 9 ਫਰਵਰੀ ਨੂੰ ਫਿਰ ਡਿੱਗੇ। 9 ਫਰਵਰੀ ਨੂੰ ਅਡਾਨੀ ਦੀ ਕੁੱਲ ਜਾਇਦਾਦ ਨੂੰ ਵੱਡਾ ਝਟਕਾ ਲੱਗਾ।


ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।