ਨਵੀਂ ਦਿੱਲੀ: ਦੇਸ਼ ਵਿੱਚ ਇੱਕ ਪਾਸੇ ਕੋਰੋਨਾ ਵਾਇਰਸ ਤੇ ਦੂਜੇ ਪਾਸੇ ਵਧ ਰਹੀ ਮਹਿੰਗਾਈ ਨੇ ਲੋਕਾਂ ਦਾ ਜਿਊਣਾ ਮੁਹਾਲ ਬਣਾ ਦਿੱਤਾ ਹੈ। ਪੈਟਰੋਲ ਤੇ ਡੀਜ਼ਲ ਦੀਆਂ ਵਧਦੀਆਂ ਕੀਮਤਾਂ ਦਾ ਅਸਰ ਹੁਣ ਉਨ੍ਹਾਂ ਚੀਜ਼ਾਂ 'ਤੇ ਪੈ ਰਿਹਾ ਹੈ ਜੋ ਅਸੀਂ ਹਰ ਰੋਜ਼ ਵਰਤਦੇ ਹਾਂ। ਦੇਸ਼ ਵਿਚ ਕਈ ਥਾਵਾਂ 'ਤੇ ਪਿਆਜ਼, ਮਟਰ ਤੇ ਖੀਰੇ ਵਰਗੀਆਂ ਸਬਜ਼ੀਆਂ ਦੇ ਭਾਅ ਵਿੱਚ 15 ਤੋਂ 20 ਰੁਪਏ ਪ੍ਰਤੀ ਕਿਲੋ ਦਾ ਵਾਧਾ ਹੋਇਆ ਹੈ। ਵਪਾਰੀਆਂ ਦਾ ਕਹਿਣਾ ਹੈ ਕਿ ਆਉਣ ਵਾਲੇ ਦਿਨਾਂ ਵਿੱਚ ਸਬਜ਼ੀਆਂ ਦੀਆਂ ਕੀਮਤਾਂ ਵਿੱਚ ਹੋਰ ਵਾਧਾ ਹੋਵੇਗਾ।


ਆਲੂ ਦੀਆਂ ਕੀਮਤਾਂ ਵਿੱਚ ਕੋਈ ਵਾਧਾ ਨਹੀਂ


ਮਹਿੰਗਾਈ ਨੇ ਲੋਕਾਂ ਦੀਆਂ ਜੇਬਾਂ 'ਤੇ ਇਸ ਤਰ੍ਹਾਂ ਦਾ ਅਸਰ ਪਾਇਆ ਹੈ ਕਿ ਮੰਡੀਆਂ ਵਿਚ 25 ਰੁਪਏ ਵਿੱਚ ਵਿਕਣ ਵਾਲਾ ਪਿਆਜ਼ ਹੁਣ 40 ਰੁਪਏ ਪ੍ਰਤੀ ਕਿੱਲੋ ਵਿਕ ਰਿਹਾ ਹੈ। ਮਟਰ ਤੇ ਟਮਾਟਰ ਦਾ ਵੀ ਇਹੀ ਹਾਲ ਹੈ। ਪਹਿਲਾਂ ਮਟਰ ਦੀ ਕੀਮਤ 60 ਤੋਂ 70 ਰੁਪਏ ਪ੍ਰਤੀ ਕਿੱਲੋ ਸੀ, ਪਰ ਹੁਣ ਇਹ 80 ਰੁਪਏ ਤੋਂ ਵਧ ਕੇ 90 ਰੁਪਏ ਪ੍ਰਤੀ ਕਿੱਲੋ ਹੋ ਗਈ ਹੈ। ਹਾਲਾਂਕਿ, ਆਲੂ ਹਾਲੇ ਵੀ 20 ਰੁਪਏ ਪ੍ਰਤੀ ਕਿੱਲੋ ਵਿਕ ਰਹੇ ਹਨ।


ਕਈ ਰਾਜਾਂ ਵਿੱਚ ਮੀਂਹ ਨੇ ਕੀਤਾ ਫਸਲਾਂ ਦਾ ਨੁਕਸਾਨ


ਦਿੱਲੀ ਦੀ ਆਜ਼ਾਦਪੁਰ ਮੰਡੀ ਦੇ ਵਪਾਰੀਆਂ ਦਾ ਕਹਿਣਾ ਹੈ ਕਿ ਪਿਛਲੇ ਸਮੇਂ ਦੌਰਾਨ ਡੀਜ਼ਲ ਦੀ ਕੀਮਤ ਵਿੱਚ ਵਾਧੇ ਕਾਰਨ ਮਹਿੰਗਾਈ ਵਿੱਚ ਵਾਧਾ ਹੋਇਆ ਹੈ, ਜਿਸ ਕਾਰਨ ਦੂਜੇ ਰਾਜਾਂ ਤੋਂ ਆਉਣ ਵਾਲੀਆਂ ਸਬਜ਼ੀਆਂ ਮਹਿੰਗੀਆਂ ਹੋ ਗਈਆਂ ਹਨ। ਮੌਨਸੂਨ ਵੀ ਸਬਜ਼ੀਆਂ ਦੀ ਕੀਮਤ ਦੇ ਪਿੱਛੇ ਦਾ ਇੱਕ ਕਾਰਨ ਹੈ। ਹਾਲ ਹੀ ਵਿੱਚ ਮਹਾਰਾਸ਼ਟਰ ਸਣੇ ਕਈ ਰਾਜਾਂ ਵਿੱਚ ਮੀਂਹ ਪੈਣ ਕਾਰਨ ਬਹੁਤ ਸਾਰੀਆਂ ਸਬਜ਼ੀਆਂ ਦੀ ਫਸਲ ਨੂੰ ਨੁਕਸਾਨ ਪਹੁੰਚਿਆ ਹੈ।


ਮੰਡੀਆਂ ਵਿਚ ਸਬਜ਼ੀਆਂ ਦੇ ਭਾਅ


ਆਲੂ -            20 ਰੁਪਏ ਕਿੱਲੋ


ਪਿਆਜ਼ -        40 ਰੁਪਏ ਕਿੱਲੋ


ਮਟਰ -           90 ਤੋਂ 110 ਰੁਪਏ ਕਿੱਲੋ


ਬੀਨਜ਼ -          90 ਤੋਂ 110 ਰੁਪਏ ਕਿੱਲੋ


ਟਮਾਟਰ -       20 ਰੁਪਏ ਕਿੱਲੋ


ਖੀਰਾ -            35 ਤੋਂ 40 ਰੁਪਏ ਪ੍ਰਤੀ ਕਿਲੋ


ਭਿੰਡੀ -            35 ਤੋਂ 40 ਕਿੱਲੋ


ਤੋਰੀ -             40 ਤੋਂ 45 ਰੁਪਏ ਕਿੱਲੋ


ਬੈਂਗਣ -           40 ਤੋਂ 50 ਰੁਪਏ ਕਿਲੋ


ਗੋਭੀ -             80 ਤੋਂ 95 ਕਿਲੋ


ਕੱਦੂ -              35 ਤੋਂ 40 ਰੁਪਏ ਪ੍ਰਤੀ ਕਿੱਲੋ


ਅਪ੍ਰੈਲ-ਮਈ 2021 ਦਰਮਿਆਨ ਇਨ੍ਹਾਂ ਵਸਤਾਂ ਦੀਆਂ ਕੀਮਤਾਂ ਵਿੱਚ ਹੋਇਆ ਵਾਧਾ



  • ਤੇਲ ਦੀਆਂ ਕੀਮਤਾਂ ਵਿੱਚ 38 ਪ੍ਰਤੀਸ਼ਤ ਦਾ ਵਾਧਾ ਹੋਇਆ ਹੈ।

  • ਦਾਲਾਂ ਦੀਆਂ ਕੀਮਤਾਂ ਵਿੱਚ 10 ਪ੍ਰਤੀਸ਼ਤ ਵਾਧਾ ਹੋਇਆ ਹੈ।

  • ਖਾਣ ਵਾਲੇ ਤੇਲ ਦੀ ਕੀਮਤ ਵਿੱਚ 30 ਪ੍ਰਤੀਸ਼ਤ ਦਾ ਵਾਧਾ ਹੋਇਆ ਹੈ।

  • ਫਲਾਂ ਦੀਆਂ ਕੀਮਤਾਂ ਵਿੱਚ 12 ਪ੍ਰਤੀਸ਼ਤ ਦਾ ਵਾਧਾ ਹੋਇਆ ਹੈ।

  • ਆਂਡੇ ਤੇ ਸਾਫਟ ਡਰਿੰਕ 15% ਮਹਿੰਗੇ ਹੋ ਗਏ ਹਨ।


ਇਹ ਵੀ ਪੜ੍ਹੋ: New COVID-19 variant: 29 ਦੇਸ਼ਾਂ ’ਚ ਮਿਲਿਆ ਕੋਵਿਡ-19 ਦਾ ਨਵਾਂ ਵੇਰੀਐਂਟ LAMBDA


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/apps/details?id=com.winit.starnews.hin


https://apps.apple.com/in/app/abp-live-news/id811114904