ਓਲਾ 1400 ਕਰਮਚਾਰੀਆਂ ਨੂੰ ਹਟਾ ਦੇਵੇਗਾ:
ਓਲਾ ਦੇ ਸੀਈਓ ਭਾਵੇਸ਼ ਅਗਰਵਾਲ ਨੇ ਕਿਹਾ ਹੈ ਕਿ ਉਹ ਪਿਛਲੇ ਦੋ ਮਹੀਨਿਆਂ ਵਿੱਚ ਕੋਰੋਨਾਵਾਇਰਸ ਮਹਾਮਾਰੀ ਕਰਕੇ ਬਹੁਤ ਵੱਡਾ ਘਾਟਾ ਪਿਆ ਹੈ। ਰਾਈਡਜ਼, ਵਿੱਤੀ ਸੇਵਾਵਾਂ ਤੇ ਖੁਰਾਕ ਕਾਰੋਬਾਰ ਤੋਂ ਕੰਪਨੀ ਦਾ ਮਾਲੀਆ 95 ਫੀਸਦ ਘਟੀ ਹੈ। ਅਜਿਹੀ ਸਥਿਤੀ ਵਿਚ ਕੰਪਨੀ 1,400 ਕਰਮਚਾਰੀਆਂ ਨੂੰ ਕੱਢ ਰਹੀ ਹੈ।
ਅਗਰਵਾਲ ਨੇ ਕਰਮਚਾਰੀਆਂ ਨੂੰ ਭੇਜੀ ਇੱਕ ਈਮੇਲ ‘ਚ ਕਿਹਾ, “ਵਾਇਰਸ ਦਾ ਪ੍ਰਭਾਵ ਖ਼ਾਸਕਰ ਸਾਡੇ ਉਦਯੋਗ ਲਈ ਬਹੁਤ ਮਾੜਾ ਰਿਹਾ ਹੈ। ਪਿਛਲੇ ਦੋ ਮਹੀਨਿਆਂ ਵਿਚ ਸਾਡੀ ਕਮਾਈ 95 ਪ੍ਰਤੀਸ਼ਤ ਘੱਟ ਗਈ ਹੈ।”
ਕੋਰੋਨਾ ਸੰਕਟ ਨੇ 95 ਪ੍ਰਤੀਸ਼ਤ ਆਮਦਨੀ ਘਟਾ ਦਿੱਤੀ:
ਉਨ੍ਹਾਂ ਕਿਹਾ ਕਿ ਕੋਰੋਨਾ ਸੰਕਟ ਕਾਰਨ ਸਭ ਤੋਂ ਵੱਡਾ ਨੁਕਸਾਨ ਲੱਖਾਂ ਡਰਾਈਵਰਾਂ ਤੇ ਉਨ੍ਹਾਂ ਦੇ ਪਰਿਵਾਰਾਂ ਦੀ ਰੋਜ਼ੀ ਰੋਟੀ ਨੂੰ ਹੋਇਆ ਹੈ। ਦੱਸ ਦੇਈਏ ਕਿ ਇਸ ਤੋਂ ਪਹਿਲਾਂ ਵੀ ਸਵਿੱਗੀ ਤੇ ਜ਼ੋਮੈਟੋ ਨੇ ਆਪਣੇ ਕਰਮਚਾਰੀਆਂ ਵਿੱਚ ਕਮੀ ਦਾ ਐਲਾਨ ਕੀਤਾ ਹੈ। ਕੋਰੋਨਾ ਸੰਕਟ ਕਾਰਨ ਬੰਦ ਹੋਈਆਂ ਓਲਾ ਸੇਵਾਵਾਂ ਮੰਗਲਵਾਰ ਤੋਂ ਚਾਲੂ ਹੋਈਆਂ ਹਨ। ਫਿਲਹਾਲ ਦੇਸ਼ ਦੇ 160 ਥਾਵਾਂ ‘ਤੇ ਲੋਕ ਕੈਬ ਸੇਵਾ ਦੀ ਸਹੂਲਤ ਲੈ ਸਕਦੇ ਹਨ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904