PAN Card: ਪੈਨ ਕਾਰਡ ਇੱਕ ਬਹੁਤ ਹੀ ਜ਼ਰੂਰੀ ਦਸਤਾਵੇਜ਼ ਹੈ, ਜਿਸ ਦੀ ਵਰਤੋਂ ਵਿੱਤੀ ਸਬੰਧਤ ਕੰਮਾਂ ਲਈ ਕੀਤੀ ਜਾਂਦੀ ਹੈ। ਦੱਸ ਦਈਏ ਕਿ ਪੈਨ ਕਾਰਡ ਤੋਂ ਬਿਨਾਂ ਤੁਸੀਂ ਇਨਕਮ ਟੈਕਸ ਰਿਟਰਨ ਫਾਈਲ ਨਹੀਂ ਕਰ ਸਕਦੇ, ਬੈਂਕ ਵਿੱਚ ਜ਼ਿਆਦਾ ਪੈਸੇ ਜਮ੍ਹਾ ਨਹੀਂ ਕਰ ਸਕਦੇ ਅਤੇ ਹੋਰ ਵੀ ਕਈ ਅਜਿਹੇ ਕੰਮ ਹਨ, ਜਿਨ੍ਹਾਂ ਨੂੰ ਤੁਸੀਂ ਨਹੀਂ ਕਰ ਸਕੋਗੇ। ਦੂਜੇ ਪਾਸੇ ਜੇਕਰ ਪੈਨ ਕਾਰਡ 'ਚ ਗਲਤ ਜਾਣਕਾਰੀ ਚੜ੍ਹੀ ਹੋਈ ਹੈ ਅਤੇ ਇਸ ਨੂੰ ਅਪਡੇਟ ਨਹੀਂ ਕੀਤਾ ਗਿਆ ਤਾਂ ਕਈ ਕੰਮ ਰੁਕ ਸਕਦੇ ਹਨ।


ਪੈਨ ਕਾਰਡ ਨੂੰ ਸਮੇਂ-ਸਮੇਂ 'ਤੇ ਨਵੀਂ ਜਾਣਕਾਰੀ ਦੇ ਨਾਲ ਅਪਡੇਟ ਕਰਨਾ ਪੈਂਦਾ ਹੈ। ਜੇਕਰ ਤੁਸੀਂ ਪੈਨ ਕਾਰਡ ਵਿੱਚ ਆਪਣਾ ਨਾਮ, ਉਪਨਾਮ ਜਾਂ ਕੋਈ ਹੋਰ ਜਾਣਕਾਰੀ ਬਦਲਣਾ ਚਾਹੁੰਦੇ ਹੋ, ਤਾਂ ਤੁਸੀਂ ਅਜਿਹਾ ਕਰ ਸਕਦੇ ਹੋ। ਪੈਨ ਕਾਰਡ ਨੂੰ ਘਰ ਬੈਠੇ ਵੀ ਆਨਲਾਈਨ ਅਪਡੇਟ ਕੀਤਾ ਜਾ ਸਕਦਾ ਹੈ ਅਤੇ ਇਸ ਨੂੰ ਕਿਸੇ ਵੀ ਸਮੇਂ ਅਪਡੇਟ ਕੀਤਾ ਜਾ ਸਕਦਾ ਹੈ।


ਇਹ ਵੀ ਪੜ੍ਹੋ: Most Expensive Currency: ਡਾਲਰ ਨਹੀਂ, ਇਹ ਹੈ ਦੁਨੀਆ ਦੀ ਸਭ ਤੋਂ ਤਾਕਤਵਰ ਕਰੰਸੀ, ਇਸ ਦੀ ਕੀਮਤ ਜਾਣ ਕੇ ਉੱਡ ਜਾਂਦੇ ਨੇ ਲੋਕ ਦੇ ਹੋਸ਼


ਕੀ ਪੁਰਾਣਾ ਪੈਨ ਕਾਰਡ ਬਦਲਣਾ ਜ਼ਰੂਰੀ?


ਜੇਕਰ ਤੁਹਾਡਾ ਪੈਨ ਕਾਰਡ ਗੁੰਮ ਹੋ ਜਾਂਦਾ ਹੈ, ਤਾਂ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਇਸ ਨੂੰ ਦੁਬਾਰਾ ਅਪਲਾਈ ਕੀਤਾ ਜਾ ਸਕਦਾ ਹੈ। ਇਸ ਨੂੰ ਅਪਲਾਈ ਕਰਨ ਤੋਂ ਕੁਝ ਦਿਨਾਂ ਬਾਅਦ ਦੁਬਾਰਾ ਜਾਰੀ ਕਰ ਦਿੱਤਾ ਜਾਵੇਗਾ। ਹਾਲਾਂਕਿ, ਜੇਕਰ ਤੁਹਾਡਾ ਪੈਨ ਕਾਰਡ ਪੁਰਾਣਾ ਹੈ ਤਾਂ ਇਹ ਜ਼ਰੂਰੀ ਨਹੀਂ ਹੈ ਕਿ ਤੁਸੀਂ ਇਸਨੂੰ ਬਦਲੋ।


ਜ਼ਿੰਦਗੀ ਭਰ ਲਈ ਵੈਲਿਡ ਰਹਿੰਦਾ ਪੈਨ ਕਾਰਡ


ਜੇਕਰ ਤੁਸੀਂ ਕੁਝ ਅਪਡੇਟ ਜਾਂ ਫਿਰ ਕੁਝ ਬਦਲਾਉਣਾ ਚਾਹੁੰਦੇ ਹੋ ਤਾਂ ਤੁਸੀਂ ਪੁਰਾਣੇ ਪੈਨ ਕਾਰਡ ਦੀ ਥਾਂ ਅਪਡੇਟ ਪੈਨ ਕਾਰਡ ਦੇ ਲਈ ਅਪਲਾਈ ਕਰ ਸਕਦੇ ਹੋ। ਫਾਈਨੈਨਸ਼ੀਅਲ ਐਕਸਪ੍ਰੈਸ ਦੀ ਰਿਪੋਰਟ ਮੁਤਾਬਕ ਟੈਕਸ ਅਤੇ ਕਾਨੂੰਨੀ ਮਾਹਰਾਂ ਦਾ ਕਹਿਣਾ ਹੈ ਕਿ ਪੁਰਾਣੇ ਪੈਨ ਕਾਰਡ ਨੂੰ ਬਦਲਣਾ ਲਾਜ਼ਮੀ ਨਹੀਂ ਹੈ ਕਿਉਂਕਿ ਸਥਾਈ ਖਾਤਾ ਨੰਬਰ (ਪੈਨ) ਟੈਕਸਦਾਤਾ ਲਈ ਜ਼ਿੰਦਗੀ ਭਰ ਲਈ ਵੈਧ ਰਹਿੰਦਾ ਹੈ ਜਦੋਂ ਤੱਕ ਇਸ ਨੂੰ ਰੱਦ ਜਾਂ ਸਰੈਂਡਰ ਨਹੀਂ ਕੀਤਾ ਜਾਂਦਾ।


ਇਦਾਂ ਬਣਵਾਓ ਪੈਨ ਕਾਰਡ


ਤੁਸੀਂ ਭਾਰਤ ਦੇ ਇਨਕਮ ਟੈਕਸ ਵਿਭਾਗ ਦੀ ਅਧਿਕਾਰਤ ਵੈੱਬਸਾਈਟ ਰਾਹੀਂ ਨਵੇਂ ਜਾਂ ਡੁਪਲੀਕੇਟ ਪੈਨ ਕਾਰਡ ਲਈ ਆਨਲਾਈਨ ਅਰਜ਼ੀ ਦੇ ਸਕਦੇ ਹੋ। ਤੁਸੀਂ NSDL ਜਾਂ UTIITSL ਵੈੱਬਸਾਈਟਾਂ 'ਤੇ ਜਾ ਸਕਦੇ ਹੋ ਅਤੇ ਔਨਲਾਈਨ ਅਪਲਾਈ ਕਰਨ ਲਈ ਹਿਦਾਇਤਾਂ ਦੀ ਪਾਲਣਾ ਕਰ ਸਕਦੇ ਹੋ। ਲਾਗੂ ਹੋਣ ‘ਤੇ ਤੁਸੀਂ ਪੈਨ ਕਾਰਡ ਅਰਜ਼ੀ ਫਾਰਮ (ਫ਼ਾਰਮ 49A ਜਾਂ ਫਾਰਮ 49AA) ਭਰਨਾ ਹੋਵੇਗਾ।


ਇਹ ਵੀ ਪੜ੍ਹੋ: PPF Calculator: ਪਬਲਿਕ ਪ੍ਰੋਵੀਡੈਂਟ ਫੰਡ ਰਾਹੀਂ ਤੁਸੀਂ ਆਸਾਨੀ ਨਾਲ ਬਣ ਸਕਦੇ ਹੋ ਕਰੋੜਪਤੀ, ਬਸ ਕਰੋ ਇਹ ਕੰਮ