SBI Hikes Interest Rates: ਭਾਰਤ ਦੇ ਸਭ ਤੋਂ ਵੱਡੇ ਜਨਤਕ ਖੇਤਰ ਦੇ ਬੈਂਕ ਸਟੇਟ ਬੈਂਕ ਆਫ਼ ਇੰਡੀਆ (State Bank of India) ਨੇ ਸੁਤੰਤਰਤਾ ਦਿਵਸ (independence day) ਦੇ ਦਿਨ ਕਰੋੜਾਂ ਗਾਹਕਾਂ ਨੂੰ ਝਟਕਾ ਦਿੰਦੇ ਹੋਏ ਆਪਣੀ ਸੀਮਾਂਤ ਲਾਗਤ ਦੀ ਉਧਾਰ ਦਰ (MCLR) ਵਧਾਉਣ ਦਾ ਫੈਸਲਾ ਕੀਤਾ ਹੈ। ਬੈਂਕ ਨੇ ਵੱਖ-ਵੱਖ ਕਾਰਜਕਾਲਾਂ ਲਈ ਆਪਣੇ MCLR ਵਿੱਚ 10 ਬੇਸਿਕ ਅੰਕਾਂ ਦੇ ਵਾਧੇ ਦਾ ਐਲਾਨ ਕੀਤਾ ਹੈ। ਨਵੀਆਂ ਦਰਾਂ ਵੀਰਵਾਰ 15 ਅਗਸਤ, 2024 ਤੋਂ ਲਾਗੂ ਹੋ ਗਈਆਂ ਹਨ।
ਤੁਹਾਨੂੰ ਦੱਸ ਦੇਈਏ ਕਿ ਉਧਾਰ ਦਰਾਂ ਦੀ ਮਾਰਜਿਨਲ ਲਾਗਤ ਉਹ ਦਰਾਂ ਹਨ ਜਿਨ੍ਹਾਂ ਤੋਂ ਹੇਠਾਂ ਬੈਂਕ ਗਾਹਕਾਂ ਨੂੰ ਕਰਜ਼ਾ ਨਹੀਂ ਦੇ ਸਕਦਾ ਹੈ। MCLR ਵਧਾਉਣ ਦੇ ਫੈਸਲੇ ਤੋਂ ਬਾਅਦ ਗ੍ਰਾਹਕਾਂ ਦੇ ਕਈ ਤਰ੍ਹਾਂ ਦੇ ਲੋਨ ਜਿਵੇਂ ਕਿ ਹੋਮ ਲੋਨ, ਕਾਰ ਲੋਨ, ਐਜੂਕੇਸ਼ਨ ਲੋਨ ਮਹਿੰਗੇ ਹੋ ਗਏ ਹਨ।
ਭਾਰਤੀ ਸਟੇਟ ਬੈਂਕ ਨੇ ਰਾਤੋ-ਰਾਤ ਸੀਮਾਂਤ ਲਾਗਤ ਲੈਂਡਿੰਗ ਦਰਾਂ ਵਿੱਚ 10 ਬੇਸਿਕ ਅੰਕਾਂ ਦਾ ਵਾਧਾ ਕੀਤਾ ਹੈ ਤੇ ਇਹ 8.10 ਪ੍ਰਤੀਸ਼ਤ ਤੋਂ ਵਧ ਕੇ 8.20 ਪ੍ਰਤੀਸ਼ਤ ਹੋ ਗਿਆ ਹੈ। ਇਸ ਦੇ ਨਾਲ ਹੀ ਇਕ ਮਹੀਨੇ ਦਾ MCLR 8.35 ਫੀਸਦੀ ਤੋਂ ਵਧ ਕੇ 8.45 ਫੀਸਦੀ ਹੋ ਗਿਆ ਹੈ। ਤਿੰਨ ਮਹੀਨਿਆਂ ਦਾ MCLR 8.40 ਫੀਸਦੀ ਤੋਂ ਵਧ ਕੇ 8.50 ਫੀਸਦੀ ਹੋ ਗਿਆ ਹੈ। ਛੇ ਮਹੀਨਿਆਂ ਦਾ MCLR 8.75 ਫੀਸਦੀ ਤੋਂ ਵਧ ਕੇ 8.85 ਫੀਸਦੀ ਅਤੇ ਇੱਕ ਸਾਲ ਦਾ MCLR 8.85 ਫੀਸਦੀ ਤੋਂ ਵਧ ਕੇ 8.95 ਫੀਸਦੀ ਹੋ ਗਿਆ ਹੈ। ਦੋ ਸਾਲਾਂ ਦਾ MCLR 8.95 ਫੀਸਦੀ ਤੋਂ ਵਧ ਕੇ 9.05 ਫੀਸਦੀ ਅਤੇ ਤਿੰਨ ਸਾਲਾਂ ਦਾ MCLR 9.00 ਫੀਸਦੀ ਤੋਂ ਵਧ ਕੇ 9.10 ਫੀਸਦੀ ਹੋ ਗਿਆ ਹੈ।
ਜੂਨ 2024 ਤੋਂ ਬਾਅਦ ਤਿੰਨ ਵਾਰ ਵਧਿਆ MCLR
ਸਸਤੇ ਕਰਜ਼ੇ ਦੀ ਉਮੀਦ ਕਰ ਰਹੇ ਕਰੋੜਾਂ ਗਾਹਕਾਂ ਨੂੰ SBI ਲਗਾਤਾਰ ਝਟਕੇ ਦੇ ਰਿਹਾ ਹੈ। ਬੈਂਕ ਨੇ ਜੂਨ 2024 ਤੋਂ ਹੁਣ ਤੱਕ ਕੁੱਲ ਤਿੰਨ ਵਾਰ ਵਿਆਜ ਦਰਾਂ ਵਿੱਚ ਵਾਧਾ ਕੀਤਾ ਹੈ। ਪਿਛਲੇ ਤਿੰਨ ਮਹੀਨਿਆਂ ਵਿੱਚ ਕੁਝ ਕਾਰਜਕਾਲਾਂ ਲਈ ਵਿਆਜ ਦਰਾਂ ਵਿੱਚ 30 ਬੇਸਿਸ ਪੁਆਇੰਟ ਤੱਕ ਦਾ ਵਾਧਾ ਹੋਇਆ ਹੈ। ਧਿਆਨ ਯੋਗ ਹੈ ਕਿ ਰਿਜ਼ਰਵ ਬੈਂਕ ਦੀ ਹਾਲ ਹੀ ਵਿੱਚ ਹੋਈ MPC ਮੀਟਿੰਗ ਵਿੱਚ ਲਗਾਤਾਰ 9ਵੀਂ ਵਾਰ ਰੇਪੋ ਦਰ ਵਿੱਚ ਕੋਈ ਬਦਲਾਅ ਨਹੀਂ ਕੀਤਾ ਗਿਆ ਸੀ।
ਇਹ ਵੀ ਪੜ੍ਹੋ-Punjab News: ਸੁੱਖੀ ਦੇ ਪਾਰਟੀ ਛੱਡਣ 'ਤੇ ਭੜਕੇ ਵਲਟੋਹਾ ! ਕਿਹਾ-ਹਾਂ ਗ਼ਲਤੀ ਸਾਡੇ ਪ੍ਰਧਾਨ ਦੀ ਆ....