Onion Price Hike: ਜਿਵੇਂ-ਜਿਵੇਂ ਦੀਵਾਲੀ ਨੇੜੇ ਆ ਰਹੀ ਹੈ, ਪਿਆਜ਼ ਦੀਆਂ ਕੀਮਤਾਂ ਅਸਮਾਨ ਨੂੰ ਛੂਹ ਰਹੀਆਂ ਹਨ। ਦਿੱਲੀ ਸਮੇਤ ਦੇਸ਼ ਦੇ ਕਈ ਸ਼ਹਿਰਾਂ 'ਚ ਪਿਆਜ਼ ਦੀਆਂ ਕੀਮਤਾਂ ਤੇਜ਼ੀ ਨਾਲ ਵੱਧ ਰਹੀਆਂ ਹਨ। ਦਿੱਲੀ ਦੇ ਪ੍ਰਚੂਨ ਬਾਜ਼ਾਰ 'ਚ ਪਿਆਜ਼ ਦੀ ਕੀਮਤ 65 ਰੁਪਏ ਤੋਂ ਵਧ ਕੇ 80 ਰੁਪਏ ਪ੍ਰਤੀ ਕਿਲੋ ਹੋ ਗਈ ਹੈ। ਮਦਰ ਡੇਅਰੀ, ਜਿਸਦੇ ਦਿੱਲੀ-ਐਨਸੀਆਰ ਵਿੱਚ ਲਗਭਗ 400 ਸਫਲ ਸਟੋਰ ਹਨ। ਇੱਥੇ ਪਰਚੂਨ ਵਿੱਚ ਪਿਆਜ਼ 67 ਰੁਪਏ ਪ੍ਰਤੀ ਕਿਲੋ ਵਿਕ ਰਿਹਾ ਹੈ।


ਜਦੋਂ ਕਿ ਈ-ਕਾਮਰਸ ਪੋਰਟਲ ਬਿਗ ਬਾਸਕੇਟ ਪਿਆਜ਼ 67 ਰੁਪਏ ਪ੍ਰਤੀ ਕਿਲੋ ਅਤੇ OTP 70 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਵੇਚ ਰਿਹਾ ਹੈ। ਜਦਕਿ ਸਥਾਨਕ ਵਿਕਰੇਤਾ 80 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਪਿਆਜ਼ ਦੀ ਸਪਲਾਈ ਕਰ ਰਹੇ ਹਨ। ਜੇਕਰ ਔਸਤ 'ਤੇ ਨਜ਼ਰ ਮਾਰੀਏ ਤਾਂ ਦਿੱਲੀ ਦੇ ਪ੍ਰਚੂਨ ਬਾਜ਼ਾਰ 'ਚ ਪਿਆਜ਼ ਦੀ ਕੀਮਤ 65 ਤੋਂ 80 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਵਿਕ ਰਹੀ ਹੈ।


ਦੋ ਦਿਨਾਂ ਵਿੱਚ ਹੋਇਆ ਰਿਕਾਰਡ ਵਾਧਾ 


ਬੁੱਧਵਾਰ ਨੂੰ ਮਦਰ ਡੇਅਰੀ ਦੇ ਸਫਲ ਸਟੋਰ 'ਤੇ ਪਿਆਜ਼ 54-56 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਖੁੱਲ੍ਹੇਆਮ ਵਿਕ ਰਿਹਾ ਸੀ ਅਤੇ ਸਿਰਫ ਦੋ ਦਿਨਾਂ 'ਚ ਪਿਆਜ਼ ਦੀ ਕੀਮਤ 67 ਰੁਪਏ ਪ੍ਰਤੀ ਕਿਲੋ ਤੱਕ ਪਹੁੰਚ ਗਈ ਹੈ। ਮਤਲਬ ਸਿਰਫ ਦੋ ਦਿਨਾਂ 'ਚ 11 ਤੋਂ 12 ਰੁਪਏ ਪ੍ਰਤੀ ਕਿਲੋ ਦਾ ਵਾਧਾ ਹੋਇਆ ਹੈ। ਸਰਕਾਰੀ ਅੰਕੜਿਆਂ ਮੁਤਾਬਕ ਸ਼ਨੀਵਾਰ ਨੂੰ ਪਿਆਜ਼ ਦੀ ਅਖਿਲ ਭਾਰਤੀ ਔਸਤ ਪ੍ਰਚੂਨ ਕੀਮਤ 45 ਰੁਪਏ ਪ੍ਰਤੀ ਕਿਲੋਗ੍ਰਾਮ ਹੈ, ਪਰ ਵੱਧ ਤੋਂ ਵੱਧ ਕੀਮਤ 80 ਰੁਪਏ ਪ੍ਰਤੀ ਕਿਲੋਗ੍ਰਾਮ ਹੈ। ਦਿੱਲੀ ਵਿੱਚ ਔਸਤਨ ਕੀਮਤ 75 ਰੁਪਏ ਪ੍ਰਤੀ ਕਿਲੋ ਹੈ।


ਕਿਉਂ ਵਧ ਰਹੀਆਂ ਹਨ ਪਿਆਜ਼ ਦੀਆਂ ਕੀਮਤਾਂ?


ਦੱਸਿਆ ਜਾ ਰਿਹਾ ਹੈ ਕਿ ਪਿਆਜ਼ ਦੀ ਕੀਮਤ 'ਚ ਰਿਕਾਰਡ ਵਾਧਾ ਹੋਣ ਦਾ ਕਾਰਨ ਬਾਜ਼ਾਰ 'ਚ ਪਿਆਜ਼ ਦੀ ਸਪਲਾਈ ਘਟਣਾ ਹੈ। ਤਿਉਹਾਰਾਂ ਤੋਂ ਪਹਿਲਾਂ ਪਿਆਜ਼ ਦੀ ਮੰਗ ਤੇਜ਼ੀ ਨਾਲ ਵਧ ਰਹੀ ਹੈ। ਅਜਿਹੇ 'ਚ ਪਿਆਜ਼ ਦੀ ਕੀਮਤ ਵਧ ਰਹੀ ਹੈ। ਪੀਟੀਆਈ ਮੁਤਾਬਕ ਅਧਿਕਾਰੀ ਨੇ ਦੱਸਿਆ ਕਿ ਇਸ ਸਾਉਣੀ ਦੀ ਫ਼ਸਲ ਵਿੱਚ ਦੇਰੀ ਕਾਰਨ ਪਿਆਜ਼ ਦੀ ਪੈਦਾਵਾਰ ਵਿੱਚ ਦੇਰੀ ਹੋਈ ਹੈ ਅਤੇ ਆਮਦ ਘਟੀ ਹੈ।


ਜ਼ਿਕਰਯੋਗ ਹੈ ਕਿ ਪ੍ਰਚੂਨ ਕੀਮਤਾਂ 'ਚ ਵਾਧੇ ਦੇ ਮੱਦੇਨਜ਼ਰ, ਖਪਤਕਾਰਾਂ ਨੂੰ ਰਾਹਤ ਦੇਣ ਲਈ ਕੇਂਦਰ ਸਰਕਾਰ ਨੇ ਸ਼ੁੱਕਰਵਾਰ ਨੂੰ ਪ੍ਰਚੂਨ ਬਾਜ਼ਾਰ 'ਚ ਬਫਰ ਪਿਆਜ਼ ਦੀ ਵਿਕਰੀ 25 ਰੁਪਏ ਪ੍ਰਤੀ ਕਿਲੋ ਦੀ ਰਿਆਇਤੀ ਦਰ 'ਤੇ ਵਧਾਉਣ ਦਾ ਫੈਸਲਾ ਕੀਤਾ ਹੈ।


25 ਰੁਪਏ ਕਿਲੋ ਵਿਕ ਰਿਹਾ ਹੈ ਪਿਆਜ਼ 


ਦੱਸ ਦਈਏ ਕਿ ਅਗਸਤ ਦੇ ਅੱਧ ਵਿਚ 22 ਰਾਜਾਂ ਵਿਚ ਕਈ ਥਾਵਾਂ 'ਤੇ ਲਗਭਗ 1.7 ਲੱਖ ਟਨ ਪਿਆਜ਼ ਦੀ ਬਫਰਿੰਗ ਹੋਈ ਸੀ। ਹੁਣ ਇਸ ਨੂੰ ਪ੍ਰਚੂਨ ਬਾਜ਼ਾਰ 'ਚ ਲਾਂਚ ਕੀਤਾ ਜਾ ਰਿਹਾ ਹੈ। ਦੋ ਸਹਿਕਾਰੀ ਸੰਸਥਾਵਾਂ NCCF ਅਤੇ NAFED ਦੇ ਆਊਟਲੇਟਾਂ ਅਤੇ ਵਾਹਨਾਂ ਰਾਹੀਂ ਬਫਰ ਪਿਆਜ਼ 25 ਰੁਪਏ ਪ੍ਰਤੀ ਕਿਲੋ ਦੀ ਸਬਸਿਡੀ ਵਾਲੀ ਦਰ 'ਤੇ ਵੇਚਿਆ ਜਾ ਰਿਹਾ ਹੈ। ਦਿੱਲੀ 'ਚ ਵੀ ਇਸੇ ਰੇਟ 'ਤੇ ਬਫਰ ਪਿਆਜ਼ ਵਿਕ ਰਿਹਾ ਹੈ।