Online Payment:  ਅੱਜਕੱਲ੍ਹ ਹਰ ਰੋਜ਼ ਆਨਲਾਈਨ ਟ੍ਰਾਂਜ਼ੈਕਸ਼ਨ ਦੀ ਗਿਣਤੀ ਵਧਦੀ ਜਾ ਰਹੀ ਹੈ। ਯੂਪੀਆਈ ਆਧਾਰਿਤ ਡਿਜੀਟਲ ਭੁਗਤਾਨ ਲਗਾਤਾਰ ਦੂਜੇ ਮਹੀਨੇ ਜੂਨ ਵਿੱਚ 10 ਲੱਖ ਕਰੋੜ ਰੁਪਏ ਤੋਂ ਉੱਪਰ ਰਿਹਾ। ਨੈਸ਼ਨਲ ਪੇਮੈਂਟਸ ਕਾਰਪੋਰੇਸ਼ਨ ਆਫ ਇੰਡੀਆ (ਐੱਨ.ਪੀ.ਸੀ.ਆਈ.) ਵੱਲੋਂ ਸ਼ੁੱਕਰਵਾਰ ਨੂੰ ਜਾਰੀ ਕੀਤੇ ਗਏ ਅੰਕੜਿਆਂ ਮੁਤਾਬਕ ਹਾਲਾਂਕਿ ਇਹ ਪਿਛਲੇ ਮਹੀਨੇ ਦੇ ਮੁਕਾਬਲੇ ਲਗਭਗ ਤਿੰਨ ਫੀਸਦੀ ਘੱਟ ਹੈ।


BHIM UPI ਰਾਹੀਂ ਵਧਿਆ ਲੈਣ-ਦੇਣ 
ਅੰਕੜਿਆਂ ਦੇ ਅਨੁਸਾਰ, ਯੂਪੀਆਈ ਅਧਾਰਤ ਡਿਜੀਟਲ ਭੁਗਤਾਨ ਜੂਨ 2022 ਵਿੱਚ 10,14,384 ਕਰੋੜ ਰੁਪਏ ਰਿਹਾ। ਇਹ ਪਿਛਲੇ ਮਹੀਨੇ ਦੇ ਮੁਕਾਬਲੇ 2.6 ਫੀਸਦੀ ਘੱਟ ਹੈ। ਇਸ ਮਹੀਨੇ ਦੌਰਾਨ ਕੁੱਲ ਮਿਲਾ ਕੇ 5.86 ਅਰਬ ਯੂਪੀਆਈ ਆਧਾਰਿਤ ਲੈਣ-ਦੇਣ ਹੋਏ।



ਮਈ ਵਿੱਚ ਕਿੰਨੇ ਲੈਣ-ਦੇਣ ਹੋਏ?
ਮਈ ਵਿੱਚ, ਕੁੱਲ 5.95 ਬਿਲੀਅਨ ਲੈਣ-ਦੇਣ ਜ਼ਰੀਏ 10,41,506 ਕਰੋੜ ਰੁਪਏ ਦੇ ਭੁਗਤਾਨ ਕੀਤੇ ਗਏ ਸਨ। ਇਸ ਦੇ ਨਾਲ ਹੀ ਅਪ੍ਰੈਲ 'ਚ ਯੂਪੀਆਈ 'ਤੇ ਆਧਾਰਿਤ 5.58 ਅਰਬ ਟ੍ਰਾਂਜੈਕਸ਼ਨਾਂ ਰਾਹੀਂ 9,83,302 ਕਰੋੜ ਰੁਪਏ ਦੇ ਭੁਗਤਾਨ ਕੀਤੇ ਗਏ ਹਨ।


ਤੇਜ਼ੀ ਨਾਲ ਵੱਧ ਰਹੀ ਯੂਪੀਆਈ ਦੀ ਵਰਤੋਂ 
ਪਿਛਲੇ ਕੁਝ ਸਾਲਾਂ ਵਿੱਚ ਯੂਪੀਆਈ ਦੀ ਵਰਤੋਂ ਬਹੁਤ ਤੇਜ਼ੀ ਨਾਲ ਵਧੀ ਹੈ। UPI ਰਾਹੀਂ, ਤੁਸੀਂ ਰੀਅਲ ਟਾਈਮ ਵਿੱਚ ਇੱਕ ਬੈਂਕ ਖਾਤੇ ਤੋਂ ਦੂਜੇ ਬੈਂਕ ਖਾਤੇ ਵਿੱਚ ਪੈਸੇ ਟ੍ਰਾਂਸਫਰ ਕਰ ਸਕਦੇ ਹੋ। ਅੱਜ ਕੱਲ੍ਹ ਲੋਕ ਗੂਗਲ ਪੇ, ਫੋਨਪੇ, ਭਾਰਤ ਪੇ, ਪੇਟੀਐਮ ਆਦਿ ਵਰਗੇ ਵੱਖ-ਵੱਖ ਐਪਾਂ ਰਾਹੀਂ ਆਸਾਨੀ ਨਾਲ UPI ਭੁਗਤਾਨ ਕਰ ਸਕਦੇ ਹਨ।