ਨਵੀਂ ਦਿੱਲੀ: ਕੋਰੋਨਾ ਵਾਇਰਸ ਮਹਾਂਮਾਰੀ 'ਚ ਦੇਸ਼ ਦੇ ਵੱਡੀ ਗਿਣਤੀ ਲੋਕਾਂ ਨੇ ਅਜ਼ੀਜ਼ਾਂ ਨੂੰ ਗੁਆ ਦਿੱਤਾ ਹੈ। ਇੱਥੋਂ ਤੱਕ ਕਿ ਕਈ ਬੱਚੇ ਅਨਾਥ ਹੋ ਗਏ। ਅਜਿਹੀਆਂ ਕਈ ਖ਼ਬਰਾਂ ਆਈਆਂ ਸੀ ਕਿ ਪਰਿਵਾਰ ਦੇ ਸਾਰੇ ਮੈਂਬਰਾਂ ਦੀ ਕੋਰੋਨਾ ਕਾਰਨ ਮੌਤ ਹੋ ਗਈ ਤੇ ਬੱਚੇ ਅਨਾਥ ਹੋ ਗਏ।
ਕਰਮਚਾਰੀ ਪੈਨਸ਼ਨ ਸਕੀਮ (EPS) ਤਹਿਤ ਅਜਿਹੇ ਅਨਾਥ ਬੱਚਿਆਂ ਲਈ ਵਿੱਤੀ ਮਦਦ ਉਪਲਬਧ ਹੋ ਸਕਦੀ ਹੈ। ਹਾਲਾਂਕਿ, ਇਹ ਲਾਭ ਉਨ੍ਹਾਂ ਅਨਾਥ ਬੱਚਿਆਂ ਨੂੰ ਮਿਲੇਗਾ, ਜਿਨ੍ਹਾਂ ਦੇ ਮਾਤਾ-ਪਿਤਾ ਜਾਂ ਤਾਂ ਤਨਖਾਹਦਾਰ ਸਨ ਜਾਂ ਈਪੀਐਸ ਮੈਂਬਰ ਰਹੇ ਸਨ। ਕਰਮਚਾਰੀ ਭਵਿੱਖ ਨਿਧੀ ਸੰਗਠਨ (EPFO) ਨੇ EPS ਯੋਜਨਾ ਤਹਿਤ ਅਨਾਥ ਬੱਚਿਆਂ ਨੂੰ ਮਿਲਣ ਵਾਲੇ ਲਾਭਾਂ (EPS ਲਾਭ) ਬਾਰੇ ਟਵੀਟ ਕੀਤਾ ਹੈ।
EPS ਅਧੀਨ ਅਨਾਥ ਬੱਚਿਆਂ ਨੂੰ ਕੀ ਲਾਭ ਮਿਲਣਗੇ?
ਅਨਾਥ ਬੱਚਿਆਂ ਨੂੰ ਦਿੱਤੀ ਜਾਣ ਵਾਲੀ ਪੈਨਸ਼ਨ ਦੀ ਰਾਸ਼ੀ ਮਹੀਨਾਵਾਰ ਵਿਧਵਾ ਪੈਨਸ਼ਨ ਦਾ 75 ਫੀਸਦੀ ਹੋਵੇਗੀ। ਇਹ ਰਕਮ ਘੱਟੋ-ਘੱਟ 750 ਰੁਪਏ ਪ੍ਰਤੀ ਮਹੀਨਾ ਹੋਵੇਗੀ।
ਇੱਕ ਸਮੇਂ ਵਿੱਚ ਦੋ ਅਨਾਥ ਬੱਚਿਆਂ ਚੋਂ ਹਰੇਕ ਨੂੰ ਪ੍ਰਤੀ ਮਹੀਨਾ 750 ਰੁਪਏ ਦੀ ਪੈਨਸ਼ਨ ਰਾਸ਼ੀ ਮਿਲੇਗੀ।
ਈਪੀਐਸ ਸਕੀਮ ਤਹਿਤ ਅਨਾਥ ਬੱਚਿਆਂ ਨੂੰ 25 ਸਾਲ ਦੀ ਉਮਰ ਤੱਕ ਪੈਨਸ਼ਨ ਦਿੱਤੀ ਜਾਵੇਗੀ।
ਜੇਕਰ ਬੱਚੇ ਕਿਸੇ ਅਪੰਗਤਾ ਤੋਂ ਪੀੜਤ ਹਨ ਤਾਂ ਉਨ੍ਹਾਂ ਨੂੰ ਉਮਰ ਭਰ ਲਈ ਪੈਨਸ਼ਨ ਦਿੱਤੀ ਜਾਵੇਗੀ।
ਕੀ EPS ਲਈ ਕੋਈ ਭੁਗਤਾਨ ਹੋਵੇਗਾ?
ਈਪੀਐਸ ਲਈ, ਕੰਪਨੀ ਕਰਮਚਾਰੀ ਦੀ ਤਨਖਾਹ ਚੋਂ ਕੋਈ ਪੈਸਾ ਨਹੀਂ ਕੱਟਦੀ।
ਕੰਪਨੀ ਦੇ ਯੋਗਦਾਨ ਦਾ ਕੁਝ ਹਿੱਸਾ ਈਪੀਐਸ ਵਿੱਚ ਜਮ੍ਹਾਂ ਹੁੰਦਾ ਹੈ।
ਨਵੇਂ ਨਿਯਮ ਤਹਿਤ 15,000 ਰੁਪਏ ਤੱਕ ਦੀ ਬੇਸਿਕ ਤਨਖਾਹ ਵਾਲੇ ਲੋਕਾਂ ਨੂੰ ਇਹ ਸਹੂਲਤ ਮਿਲੇਗੀ।
ਨਵੇਂ ਨਿਯਮ ਮੁਤਾਬਕ ਤਨਖਾਹ ਦਾ 8.33 ਫੀਸਦੀ ਈਪੀਐੱਸ
15,000 ਰੁਪਏ ਦੀ ਮੁੱਢਲੀ ਤਨਖਾਹ ਹੋਣ 'ਤੇ, ਕੰਪਨੀ EPS ਵਿੱਚ 1,250 ਰੁਪਏ ਜਮ੍ਹਾ ਕਰਦੀ ਹੈ।
ਇਹ ਵੀ ਪੜ੍ਹੋ: Punjab Cabinet: ਮੁੱਖ ਮੰਤਰੀ ਚੰਨੀ ਅੱਜ ਕਰਨਗੇ ਇੱਕ ਹੋਰ ਧਮਾਕਾ! ਪੰਜਾਬ ਕੈਬਨਿਟ ਦੀ ਮੀਟਿੰਗ 'ਚ ਅਹਿਮ ਫੈਸਲੇ 'ਤੇ ਲੱਗੇਗੀ ਮੋਹਰ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/