Income tax: ਇਨਕਮ ਟੈਕਸ ਵਿਭਾਗ ਨੇ ਪੈਨ ਅਤੇ ਅਧਾਰ ਨੂੰ ਲਿੰਕ ਕਰਨਾ ਜ਼ਰੂਰੀ ਕੀਤਾ ਹੋਇਆ ਹੈ ਅਤੇ ਇਸ ਦੀ ਡੈਡਲਾਈਨ ਪਿਛਲੇ ਸਾਲ ਸਮਾਪਤ ਹੋ ਚੁੱਕੀ ਹੈ। ਉੱਥੇ ਹੀ ਉਸ ਡੈਡਲਾਈਨ ਤੋਂ ਪਹਿਲਾਂ ਜਿਨ੍ਹਾਂ ਨੇ ਪੈਨ ਕਾਰਡ ਅਤੇ ਅਧਾਰ ਕਾਰਡ ਲਿੰਕ ਨਹੀਂ ਕਰਾਇਆ ਹੈ, ਉਨ੍ਹਾਂ ਦਾ ਪੈਨ ਕਾਰਡ ਡੀਐਕਟਿਵ ਹੋ ਗਿਆ ਹੈ। ਇਸ ਕਰਕੇ ਹੁਣ ਟੈਕਸ ਭਰਨ ਵਾਲੇ ਲੋਕਾਂ ਨੂੰ ਕਈ ਤਰ੍ਹਾਂ ਦੀਆਂ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।


ਦੱਸ ਦਈਏ ਕਿ ਜਦੋਂ ਕੋਈ ਇਨਕਮ ਟੈਕਸ ਰਿਟਰਨ ਭਰਵਾਉਣ ਜਾਂਦਾ ਹੈ ਤਾਂ ਉਸ ਵੇਲੇ ਪੈਨ ਕਾਰਡ ਦੀ ਲੋੜ ਪੈਂਦੀ ਹੈ। ਹੁਣ ਤੁਹਾਡੇ ਮਨ ਵਿੱਚ ਸਵਾਲ ਖੜ੍ਹਾ ਹੋ ਰਿਹਾ ਹੋਵੇਗਾ ਕਿ ਤੁਹਾਡਾ ਪੈਨ ਕਾਰਡ ਤਾਂ ਲਿੰਕ ਨਾ ਕਰਾਉਣ ਕਰਕੇ ਡੀਐਕਟਿਨਵ ਹੋ ਗਿਆ ਹੈ ਅਤੇ ਹੁਣ ਤੁਹਾਡੀ ਰਿਟਰਨ ਕਿਵੇਂ ਭਰੀ ਜਾਵੇਗੀ।


ਪੈਨ ਕਾਰਡ ਬੰਦ ਹੋ ਗਿਆ, ਤਾਂ ਇਦਾਂ ਭਰਵਾਓ ਰਿਟਰਨ


ਜੇਕਰ ਤੁਹਾਡਾ ਪੈਨ ਕਾਰਡ ਬੰਦ ਹੋ ਗਿਆ ਹੈ ਤਾਂ ਤੁਸੀਂ ਆਧਾਰ ਨਾਲ ਆਈਟੀਆਰ ਭਰਵਾ ਸਕਦੇ ਹੋ। ਹੁਣ ਨਵਾਂ ਵਿੱਤੀ ਵਰ੍ਹਾ 1 ਅਪ੍ਰੈਲ ਤੋਂ ਸ਼ੁਰੂ ਹੋਣ ਜਾ ਰਿਹਾ ਹੈ ਅਤੇ ਇਸ ਦੇ ਨਾਲ ਹੀ ਇਨਕਮ ਟੈਕਸ ਰਿਟਰਨ ਭਰਨ ਦਾ ਕੰਮ ਤੇਜ਼ੀ ਨਾਲ ਸ਼ੁਰੂ ਹੋ ਜਾਵੇਗਾ। 31 ਮਾਰਚ ਨੂੰ ਖ਼ਤਮ ਹੋਣ ਵਾਲੇ ਚਾਲੂ ਵਿੱਤੀ ਸਾਲ ਲਈ ਇਨਕਮ ਟੈਕਸ ਰਿਟਰਨ ਭਰਨ ਦੀ ਆਖਰੀ ਮਿਤੀ ਜੁਲਾਈ ਤੱਕ ਹੈ। ਭਾਵ ਕਿ, ਜਿਨ੍ਹਾਂ ਟੈਕਸਪੇਅਰਸ ਨੂੰ ਆਡਿਟ ਦੀ ਲੋੜ ਨਹੀਂ ਹੁੰਦੀ ਹੈ, ਉਹ ਵਿੱਤੀ ਸਾਲ 2023-24 (ਮੁਲਾਂਕਣ ਸਾਲ 2024-25) ਲਈ 31 ਜੁਲਾਈ 2024 ਤੱਕ ਬਿਨਾਂ ਜੁਰਮਾਨੇ ਤੋਂ ITR ਭਰ ਸਕਦੇ ਹਨ।


ਇਹ ਵੀ ਪੜ੍ਹੋ: ਤੁਹਾਡੇ ਨਾਮ 'ਤੇ ਕਿੰਨੇ ਸਿਮ ਕਾਰਡ ਚੱਲ ਰਹੇ? ਪਤਾ ਲਾਉਣ ਲਈ ਕਰੋ ਇਹ ਕੰਮ


ਇਦਾਂ ਭਰ ਸਕਦੇ ਇਨਕਮ ਟੈਕਸ ਰਿਟਰਨ


ਜੇਕਰ ਤੁਹਾਡਾ ਪੈਨ ਕਾਰਡ ਬੰਦ ਹੋ ਗਿਆ ਹੈ ਜਾਂ ਡੀਐਕਟਿਵ ਹੋ ਗਿਆ ਹੈ ਤਾਂ ਤੁਸੀਂ ਓਟੀਪੀ ਰਾਹੀਂ ਆਪਣੀ ਰਿਟਰਨ ਭਰਵਾ ਸਕਦੇ ਹੋ। ਇਸ ਤੋਂ ਬਾਅਦ ਰਿਟਰਨ ਨੂੰ ਵੈਰੀਫਾਈ ਕਰਵਾਉਣ ਲਈ ਟੈਕਸਪੇਅਰਸ ਕਈ ਤਰੀਕੇ ਅਪਣਾ ਸਕਦੇ ਹਨ, ਜਿਵੇਂ ਕਿ ਨੈਟ ਬੈਂਕਿੰਗ, ਏਟੀਐਮ ਆਦਿ ਰਾਹੀਂ ਇਲੈਕਟ੍ਰੋਨਿਕ ਵੈਰੀਫਿਕੇਸ਼ਨ ਕੋਰਡ ਜੈਨਰੇਟ ਹੋਵੇਗਾ।


ਰੁੱਕ ਜਾਵੇਗਾ ਇਨਕਮ ਟੈਕਸ ਰਿਫੰਡ


ਜੇਕਰ ਤੁਹਾਡਾ ਟੀਡੀਐਸ ਕੱਟਦਾ ਹੈ ਤਾਂ ਉਸ ਦਾ ਰਿਫੰਡ ਬਣ ਰਿਹਾ ਹੋਵੇਗਾ। ਉੱਥੇ ਹੀ ਤੁਹਾਨੂੰ ਦੱਸ ਦਈਏ ਕਿ ਇਨਕਮ ਟੈਕਸ ਡਿਪਾਰਟਮੈਂਟ ਨੇ ਸਾਫ ਕਹਿ ਦਿੱਤਾ ਸੀ ਕਿ ਜੇਕਰ ਤੁਹਾਡਾ ਪੈਨ ਅਧਾਰ ਲਿੰਕ ਨਹੀਂ ਹੋਵੇਗਾ ਤਾਂ ਤੁਹਾਡਾ ਰਿਫੰਡ ਰੁੱਕ ਸਕਦਾ ਹੈ। ਪੈਨ  ਅਤੇ ਅਧਾਰ ਨੂੰ ਲਿੰਕ ਕਰਨ ਦੀ ਤਰੀਕ 30 ਜੂਨ ਤੱਕ ਸੀ। ਪਰ ਤੁਹਾਨੂੰ ਘਬਰਾਉਣ ਦੀ ਲੋੜ ਨਹੀਂ ਹੈ, ਤੁਸੀਂ ਹਾਲੇ ਵੀ ਪੈਨ ਅਧਾਰ ਲਿੰਕ ਕਰ ਸਕਦੇ ਹੋ ਜਿਸ ਲਈ ਤੁਹਾਨੂੰ ਕੁਝ ਪੈਸੇ ਭਰਨੇ ਪੈਣਗੇ ਅਤੇ ਤੁਹਾਡਾ ਪੈਨ ਅਧਾਰ ਲਿੰਕ ਹੋ ਜਾਵੇਗਾ।


ਇਹ ਵੀ ਪੜ੍ਹੋ: Share Market: ਅਡਾਨੀ, ਅੰਬਾਨੀ ਜਾਂ ਟਾਟਾ ਨੂੰ ਨਹੀਂ, ਸਗੋਂ ਇਨ੍ਹਾਂ ਕੰਪਨੀਆਂ ਨੂੰ ਹੋਇਆ ਸਭ ਤੋਂ ਜ਼ਿਆਦਾ ਫਾਇਦਾ