Cabinet Decision: ਮੋਦੀ ਸਰਕਾਰ ਨੇ ਸੋਮਵਾਰ ਨੂੰ ਹੋਈ ਕੈਬਿਨੇਟ ਬੈਠਕ 'ਚ ਟੈਕਸ ਦਾਤਾਵਾਂ ਲਈ ਵੱਡਾ ਐਲਾਨ ਕੀਤਾ ਹੈ। ਕੇਂਦਰੀ ਮੰਤਰੀ ਅਸ਼ਵਨੀ ਵੈਸ਼ਨਵ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਿੱਚ ਹੋਈ ਕੈਬਨਿਟ ਮੀਟਿੰਗ ਵਿੱਚ ਪੈਨ 2.0 ਪ੍ਰੋਜੈਕਟ ਨੂੰ ਮਨਜ਼ੂਰੀ ਦਿੱਤੀ ਗਈ ਹੈ। ਸਰਕਾਰ ਇਸ ਪ੍ਰਾਜੈਕਟ 'ਤੇ 1435 ਕਰੋੜ ਰੁਪਏ ਖਰਚ ਕਰੇਗੀ।
ਪੈਨ 2.0 ਪ੍ਰੋਜੈਕਟ ਦੀ ਮਨਜ਼ੂਰੀ ਦੇ ਨਾਲ ਟੈਕਸਦਾਤਾ ਪੈਨ ਕਾਰਡ ਨੂੰ ਲੈ ਕੇ ਦੁਬਿਧਾ ਵਿੱਚ ਹਨ। ਪੈਨ ਕਾਰਡ ਨੂੰ ਲੈ ਕੇ ਟੈਕਸਦਾਤਾਵਾਂ ਦੇ ਦਿਮਾਗ 'ਚ ਕਈ ਸਵਾਲ ਹਨ ਕਿ ਕੀ ਉਨ੍ਹਾਂ ਕੋਲ ਮੌਜੂਦਾ ਪੈਨ ਕਾਰਡ ਦਾ ਕੋਈ ਫਾਇਦਾ ਨਹੀਂ ਹੈ, ਕੀ ਉਨ੍ਹਾਂ ਨੂੰ ਇਸ ਦੀ ਥਾਂ 'ਤੇ ਨਵਾਂ ਪੈਨ ਲੈਣਾ ਹੋਵੇਗਾ ਜਾਂ ਫਿਰ ਦੋਵੇਂ ਪੈਨ ਕਾਰਡ ਹੋਣਾ ਜ਼ਰੂਰੀ ਹੋਵੇਗਾ ?
ਤਾਂ ਅਸੀਂ ਤੁਹਾਨੂੰ ਦੱਸ ਦੇਈਏ ਕਿ ਪੈਨ ਕਾਰਡ 2.0 ਪ੍ਰੋਜੈਕਟ ਦੇ ਤਹਿਤ ਬਣਾਇਆ ਗਿਆ ਕਾਰਡ ਪੈਨ ਕਾਰਡ 1.0 ਪ੍ਰੋਜੈਕਟ ਦਾ ਅਪਗ੍ਰੇਡਿਡ ਸੰਸਕਰਣ ਹੈ। ਇਸ ਪੈਨ ਵਿੱਚ ਇੱਕ QR ਕੋਡ ਹੋਵੇਗਾ ਤੇ ਟੈਕਸਦਾਤਾਵਾਂ ਨੂੰ ਇਸਨੂੰ ਬਣਾਉਣ ਲਈ ਇੱਕ ਪੈਸਾ ਵੀ ਖਰਚ ਨਹੀਂ ਕਰਨਾ ਪਵੇਗਾ। ਇਸ ਦੇ ਲਈ ਕਿਤੇ ਵੀ ਜਾਣ ਦੀ ਲੋੜ ਨਹੀਂ ਹੈ। ਨਵਾਂ ਪੈਨ ਆਨਲਾਈਨ ਪ੍ਰਕਿਰਿਆ ਰਾਹੀਂ ਬਿਲਕੁੱਲ ਮੁਫ਼ਤ ਬਣਾਇਆ ਜਾਵੇਗਾ।
ਨਵੇਂ ਪੈਨ ਵਿੱਚ ਇਹ ਬਦਲਾਅ ਹੋਣਗੇ
ਪੈਨ 2.0 ਪ੍ਰੋਜੈਕਟ ਦਾ ਉਦੇਸ਼ ਸੇਵਾਵਾਂ ਨੂੰ ਤੇਜ਼ ਕਰਕੇ ਟੈਕਸਦਾਤਾਵਾਂ ਦੇ ਡਿਜੀਟਲ ਅਨੁਭਵ ਨੂੰ ਬਿਹਤਰ ਬਣਾਉਣਾ ਹੈ। ਇਹ ਹੋਣਗੇ ਨਵੇਂ ਪੈਨ ਦੇ ਫਾਇਦੇ
ਸਟ੍ਰੀਮਲਾਈਨ ਪ੍ਰਕਿਰਿਆਵਾਂ: ਟੈਕਸਦਾਤਾ ਰਜਿਸਟ੍ਰੇਸ਼ਨ ਤੇ ਸੇਵਾ ਨੂੰ ਆਸਾਨ ਅਤੇ ਤੇਜ਼ ਬਣਾਉਣਾ।
ਡਾਟਾ ਇਕਸਾਰਤਾ: ਸਾਰੀ ਜਾਣਕਾਰੀ ਆਸਾਨੀ ਨਾਲ ਇੱਕ ਥਾਂ 'ਤੇ ਉਪਲਬਧ ਹੋਵੇਗੀ।
ਈਕੋ-ਫਰੈਂਡਲੀ ਪਹੁੰਚ: ਇਹ ਕੰਮ ਈਕੋ-ਫਰੈਂਡਲੀ ਪ੍ਰਕਿਰਿਆ ਰਾਹੀਂ ਆਨਲਾਈਨ ਕੀਤਾ ਜਾਵੇਗਾ ਅਤੇ ਲਾਗਤ ਘਟਾਉਣ ਵਿੱਚ ਮਦਦ ਕਰੇਗਾ।
ਵਧੀ ਹੋਈ ਸੁਰੱਖਿਆ: ਬਿਹਤਰ ਸੁਰੱਖਿਆ ਲਈ ਡਿਜੀਟਲ ਬੁਨਿਆਦੀ ਢਾਂਚੇ ਨੂੰ ਅਪਗ੍ਰੇਡ ਕੀਤਾ ਗਿਆ ਹੈ।
ਲਗਭਗ 78 ਕਰੋੜ ਪੈਨ ਪਹਿਲਾਂ ਹੀ ਜਾਰੀ ਕੀਤੇ ਜਾ ਚੁੱਕੇ ਹਨ। ਇਹ ਉਹਨਾਂ ਵਿੱਚੋਂ 98 ਪ੍ਰਤੀਸ਼ਤ ਭਾਵ ਲਗਭਗ ਸਾਰੇ ਮੌਜੂਦਾ ਪੈਨ ਧਾਰਕਾਂ ਨੂੰ ਬਿਨਾਂ ਕਿਸੇ ਕਾਰਵਾਈ ਦੇ ਇੱਕ ਬਿਹਤਰ ਡਿਜੀਟਲ ਅਨੁਭਵ ਪ੍ਰਦਾਨ ਕਰੇਗਾ।
ਨੋਟ : - ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ।