PM Awas Scheme: ਜੇਕਰ ਤੁਸੀਂ ਪ੍ਰਧਾਨ ਮੰਤਰੀ ਆਵਾਸ ਯੋਜਨਾ (PM awas yojana) ਲਈ ਅਰਜ਼ੀ ਦਿੱਤੀ ਹੈ ਤੇ ਤੁਹਾਨੂੰ ਅਜੇ ਤੱਕ ਸਬਸਿਡੀ (pm awas subsidy) ਦੇ ਪੈਸੇ ਨਹੀਂ ਮਿਲੇ ਹਨ ਤਾਂ ਚਿੰਤਾ ਨਾ ਕਰੋ। ਕੇਂਦਰ ਸਰਕਾਰ ਵੱਲੋਂ ਦੇਸ਼ ਦੇ ਗ਼ਰੀਬਾਂ, ਲੋੜਵੰਦਾਂ ਤੇ ਮੱਧ ਵਰਗ ਨੂੰ ਪ੍ਰਧਾਨ ਮੰਤਰੀ ਆਵਾਸ ਯੋਜਨਾ ਤਹਿਤ ਸਬਸਿਡੀ ਦੀ ਸਹੂਲਤ ਦਿੱਤੀ ਜਾਂਦੀ ਹੈ। ਇਸ ਸਕੀਮ ਤਹਿਤ ਸਰਕਾਰ ਪਹਿਲੀ ਵਾਰ ਘਰ ਖਰੀਦਣ ਵਾਲਿਆਂ ਨੂੰ 2.67 ਲੱਖ ਰੁਪਏ ਦੀ ਸਬਸਿਡੀ ਦਿੰਦੀ ਹੈ।



ਗਲਤ ਜਾਣਕਾਰੀ ਭਰਨ ਕਰਕੇ ਫਸ ਜਾਂਦਾ ਪੈਸਾ
ਦੱਸ ਦੇਈਏ ਕਿ ਕਈ ਵਾਰ ਸਾਰਾ ਵੇਰਵਾ ਦੇਣ ਦੇ ਬਾਵਜੂਦ ਖਾਤਾਧਾਰਕਾਂ ਨੂੰ ਸਬਸਿਡੀ ਦੇ ਪੈਸੇ ਨਹੀਂ ਮਿਲਦੇ। ਕਈ ਵਾਰ ਅਸੀਂ ਫ਼ਾਰਮ ਭਰਨ ਸਮੇਂ ਅਜਿਹੀ ਗਲਤੀ ਕਰ ਦਿੰਦੇ ਹਾਂ ਜਾਂ ਫ਼ਾਰਮ ਭਰਨ 'ਚ ਗਲਤ ਜਾਣਕਾਰੀ ਭਰ ਦਿੰਦੇ ਹਾਂ, ਜਿਸ ਕਾਰਨ ਤੁਹਾਡੇ ਪੈਸੇ ਫਸ ਜਾਂਦੇ ਹਨ।

ਕਿਹੜੇ ਲੋਕਾਂ ਨੂੰ ਮਿਲੇਗਾ ਸਕੀਮ ਦਾ ਲਾਭ?
ਸਰਕਾਰ ਵੱਲੋਂ ਇਸ ਸਕੀਮ ਦਾ ਲਾਭ ਉਨ੍ਹਾਂ ਲੋਕਾਂ ਨੂੰ ਦਿੱਤਾ ਜਾਂਦਾ ਹੈ ਜਿਨ੍ਹਾਂ ਦੀ ਸਾਲਾਨਾ ਆਮਦਨ 3 ਲੱਖ ਰੁਪਏ ਤੋਂ ਘੱਟ ਹੈ। ਕੇਂਦਰ ਸਰਕਾਰ ਆਰਥਿਕ ਤੌਰ 'ਤੇ ਕਮਜ਼ੋਰ ਵਰਗ ਦੇ ਲੋਕਾਂ ਨੂੰ ਇਹ ਸਬਸਿਡੀ ਦਿੰਦੀ ਹੈ। ਇਸ ਤੋਂ ਇਲਾਵਾ ਜਿਨ੍ਹਾਂ ਲੋਕਾਂ ਦੀ ਆਮਦਨ 3 ਤੋਂ 6 ਲੱਖ ਦੇ ਵਿਚਕਾਰ ਹੈ, ਉਨ੍ਹਾਂ ਨੂੰ ਘੱਟ ਆਮਦਨ ਵਰਗ ਦੇ ਹਿੱਸੇ 'ਚ ਰੱਖਿਆ ਗਿਆ ਹੈ। ਇਸ ਦੇ ਨਾਲ ਹੀ ਜਿਨ੍ਹਾਂ ਲੋਕਾਂ ਦੀ ਆਮਦਨ 6 ਤੋਂ 12 ਲੱਖ ਦੇ ਵਿਚਕਾਰ ਹੈ, ਉਨ੍ਹਾਂ ਨੂੰ ਮੱਧ ਵਰਗ 'ਚ ਰੱਖਿਆ ਗਿਆ ਹੈ।

ਸਰਕਾਰੀ ਵੈਬਸਾਈਟ 'ਤੇ ਚੈੱਕ ਕਰੋ ਸਟੇਟਸ -

ਤੁਹਾਨੂੰ ਪਹਿਲਾਂ ਅਧਿਕਾਰਤ ਵੈੱਬਸਾਈਟ https://pmaymis.gov.in/ 'ਤੇ ਜਾਣਾ ਹੋਵੇਗਾ।

ਹੁਣ ਇੱਥੇ ਤੁਹਾਨੂੰ 'Search Benefeciary' 'ਤੇ ਕਲਿੱਕ ਕਰਨਾ ਹੋਵੇਗਾ।

ਹੁਣ ਤੁਹਾਨੂੰ 'Search By Name' 'ਤੇ ਕਲਿੱਕ ਕਰਨਾ ਹੋਵੇਗਾ।

ਹੁਣ ਤੁਹਾਨੂੰ ਇੱਥੇ ਆਪਣਾ ਨਾਮ ਤੇ ਵੇਰਵਾ ਭਰਨਾ ਹੋਵੇਗਾ।

ਇਸ ਤੋਂ ਬਾਅਦ ਤੁਹਾਡੇ ਨਾਮ ਦੀ ਡਿਟੇਲ ਆ ਜਾਵੇਗੀ।

ਇੱਥੇ ਇੱਕ ਸੂਚੀ ਵਿਖਾਈ ਦੇਵੇਗੀ, ਜਿਸ ਤੋਂ ਤੁਸੀਂ ਆਪਣਾ ਨਾਮ ਵੇਖ ਸਕਦੇ ਹੋ।

2015 'ਚ ਸ਼ੁਰੂ ਹੋਈ ਸੀ ਇਹ ਸਕੀਮ
ਕੇਂਦਰ ਸਰਕਾਰ ਨੇ ਇਹ ਯੋਜਨਾ ਸਾਲ 2015 'ਚ ਸ਼ੁਰੂ ਕੀਤੀ ਸੀ। ਇਸ ਸਕੀਮ ਤਹਿਤ ਸਰਕਾਰ ਨੇ ਆਰਥਿਕ ਤੌਰ 'ਤੇ ਕਮਜ਼ੋਰ ਲੋਕਾਂ ਨੂੰ ਮਕਾਨ ਮੁਹੱਈਆ ਕਰਵਾਉਣੇ ਸ਼ੁਰੂ ਕੀਤੇ ਸਨ। ਸਰਕਾਰ ਦਾ ਟੀਚਾ ਹੈ ਕਿ ਸਾਲ 2022 ਤੱਕ ਝੁੱਗੀ-ਝੌਂਪੜੀਆਂ 'ਚ ਰਹਿਣ ਵਾਲੇ ਲੋਕਾਂ ਨੂੰ ਕੱਚੇ ਮਕਾਨ ਮੁਹੱਈਆ ਕਰਵਾਏ ਜਾਣ। ਇਸ ਦੇ ਨਾਲ ਹੀ ਸਰਕਾਰ ਕਰਜ਼ੇ ਤੇ ਸਬਸਿਡੀਆਂ ਦੀ ਸਹੂਲਤ ਵੀ ਦਿੰਦੀ ਹੈ।