ਨਵੀਂ ਦਿੱਲੀ: ਬਿਸਕੁਟ ਬਣਾਉਣ ਵਾਲੀ ਮਸ਼ਹੂਰ ਕੰਪਨੀ ਪਾਰਲੇ ਜੀ ਨੇ ਵੱਡਾ ਫੈਸਲਾ ਲਿਆ ਹੈ। ਕੰਪਨੀ ਨੇ ਸਮਾਜ ਵਿੱਚ ਨਫਰਤ ਫੈਲਾਉਣ ਵਾਲੀ ਸਮੱਗਰੀ ਪ੍ਰਸਾਰਤ ਕਰਨ ਵਾਲੇ ਚੈਨਲਾਂ 'ਤੇ ਇਸ਼ਤਿਹਾਰ ਨਾ ਦੇਣ ਦਾ ਫੈਸਲਾ ਕੀਤਾ ਹੈ। ਇਸ ਦੀ ਜਾਣਕਾਰੀ ਕੰਪਨੀ ਦੇ ਸੀਨੀਅਰ ਅਧਿਕਾਰੀ ਨੇ ਦਿੱਤੀ ਹੈ। ਕੰਪਨੀ ਨੇ ਇਹ ਫੈਸਲਾ ਉਸ ਸਮੇਂ ਲਿਆ ਜਦੋਂ ਮੁੰਬਈ ਪੁਲਿਸ ਨੇ ਕੁਝ ਦਿਨ ਪਹਿਲਾਂ ਹੀ ਟੀਆਰਪੀ ਨਾਲ ਛੇੜਛਾੜ ਕਰਨ ਵਾਲੇ ਇੱਕ ਗਰੁੱਪ ਦਾ ਪਰਦਾਫਾਸ਼ ਕੀਤਾ ਸੀ।
ਮੁੰਬਈ ਪੁਲਿਸ ਦੀ ਕਾਰਵਾਈ ਤੋਂ ਬਾਅਦ ਟੀਵੀ ਮੀਡੀਆ ਨੂੰ ਇਸ਼ਤਿਹਾਰ ਦੇਣ ਵਾਲੀਆਂ ਕੰਪਨੀਆਂ ਤੇ ਮੀਡੀਆ ਏਜੰਸੀਆਂ ਨੇ ਹੁਣ ਬਾਰੀਕੀ ਨਾਲ ਨਜ਼ਰ ਰੱਖੀ ਹੋਈ ਹੈ। ਪਾਰਲੇ ਜੀ ਕੰਪਨੀ ਦੇ ਸੀਨੀਅਰ ਅਧਿਕਾਰੀ ਕ੍ਰਿਸ਼ਣਰਾਵ ਬੁੱਧ ਦਾ ਕਹਿਣਾ ਹੈ ਕਿ ਕੰਪਨੀ ਸਮਾਜ ਵਿੱਚ ਜ਼ਹਿਰ ਘੋਲਣ ਵਾਲੀ ਸਮੱਗਰੀ ਨੂੰ ਪ੍ਰਸਾਰਤ ਕਰਨ ਵਾਲੇ ਨਿਊਜ਼ ਚੈਨਲਾਂ 'ਤੇ ਇਸ਼ਤਿਹਾਰ ਨਹੀਂ ਦੇਣਗੇ।
ਉਨ੍ਹਾਂ ਕਿਹਾ ਅਸੀਂ ਅਜਿਹੀਆਂ ਸੰਭਾਵਨਾਵਾਂ ਲੱਭ ਰਹੇ ਹਾਂ ਜਿਸ ਵਿੱਚ ਹੋਰ ਇਸ਼ਤਿਹਾਰਕਾਰ ਇਕੱਠੇ ਆਉਣ ਤੇ ਨਿਊਜ਼ ਚੈਨਲਾਂ 'ਤੇ ਵਿਗਿਆਪਨ ਦੇਣ ਦੇ ਆਪਣੇ ਖਰਚ 'ਤੇ ਸੰਯਮ ਰੱਖਣ ਤਾਂ ਕਿ ਸਾਰੇ ਨਿਊਜ਼ ਚੈਨਲਾਂ ਨੂੰ ਸਿੱਧਾ ਮੈਸੇਜ ਮਿਲੇ ਕਿ ਉਨ੍ਹਾਂ ਨੂੰ ਆਪਣੇ ਕੰਟੈਟ 'ਚ ਬਦਲਾਅ ਕਰਨਾ ਪਵੇਗਾ।
ਲੰਡਨ 'ਚ ਪੜ੍ਹ ਕੇ ਦੇਸ਼ ਪਰਤੀ ਨੇਹਾ, ਹੁਣ ਖੇਤੀ ਤੋਂ ਕਰ ਰਹੀ 60 ਲੱਖ ਤੋਂ ਵੱਧ ਕਮਾਈ
ਪਾਰਲੇ ਜੀ ਦੇ ਫੈਸਲੇ ਦੀ ਸੋਸ਼ਲ ਮੀਡੀਆ 'ਤੇ ਖੂਬ ਤਾਰੀਫ ਹੋ ਰਹੀ ਹੈ। ਇੱਕ ਯੂਜ਼ਰ ਨੇ ਲਿਖਿਆ, 'ਇਹ ਦੇਸ਼ ਲਈ ਚੰਗਾ ਹੈ'। ਦੂਜੇ ਨੇ ਲਿਖਿਆ, 'ਬਿਹਤਰੀਨ ਪਲ'। ਯੂਜ਼ਰਸ ਨੇ ਬਾਕੀ ਕੰਪਨੀਆਂ ਨੂੰ ਵੀ ਅਪੀਲ ਕੀਤੀ ਕਿ ਉਨ੍ਹਾਂ ਨੂੰ ਵੀ ਇਸ ਰਾਹ 'ਤੇ ਚੱਲਣਾ ਚਾਹੀਦਾ ਹੈ। ਜੇਕਰ ਜ਼ਿਆਦਾ ਕੰਪਨੀਆਂ ਇਸ ਰਾਹ 'ਤੇ ਚੱਲਣਗੀਆਂ ਤਾਂ ਸਾਕਾਰਾਤਮਕ ਬਦਲਾਅ ਦੇਖਣ ਨੂੰ ਮਿਲੇਗਾ।
ਕਿਸਾਨਾਂ ਨੇ ਕੇਂਦਰ ਦੇ ਸੱਦੇ ਨੂੰ ਮੁੜ ਮਾਰੀ ਠੋਕਰ
ਜਾਖੜ ਦੀ ਕੁਰਸੀ ਬਰਕਰਾਰ, ਨਵਜੋਤ ਸਿੱਧੂ ਬਾਰੇ ਇਹ ਬੋਲੇ ਰਾਵਤ
ਇਸ ਤੋਂ ਪਹਿਲਾਂ ਉਦਯੋਗਪਤੀ ਤੇ ਬਜਾਜ ਆਟੋ ਦੇ ਪ੍ਰਬੰਧ ਨਿਰਦੇਸ਼ਕ ਰਾਜੀਵ ਬਜਾਜ ਨੇ ਕੁਝ ਇਸ ਤਰ੍ਹਾਂ ਦੇ ਤਿੰਨ ਨਿਊਜ਼ ਚੈਨਲਾਂ ਨੂੰ ਆਪਣੇ ਵਿਗਿਆਪਨ ਲਈ ਬਲੈਕਲਿਸਟ ਕਰ ਦਿੱਤਾ ਸੀ। ਉਨ੍ਹਾਂ ਕਿਹਾ ਸੀ ਇਕ ਮਜਬੂਤ ਬਰਾਂਡ ਉਹ ਨੀਂਹ ਹੈ, ਜਿਸ 'ਤੇ ਤੁਸੀਂ ਇਕ ਮਜਬੂਤ ਕਾਰੋਬਾਰ ਖੜਾ ਕਰਦੇ ਹੋ ਤੇ ਦਿਨ ਦੇ ਅੰਤ 'ਚ ਇੱਕ ਕਾਰੋਬਾਰੀ ਦਾ ਉਦੇਸ਼ ਵੀ ਸਮਾਜ 'ਚ ਕੁਝ ਯੋਗਦਾਨ ਕਰਨ ਦਾ ਹੁੰਦਾ ਹੈ।
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ