ED Probe Against Paytm Payments Bank: ਬੁੱਧਵਾਰ ਨੂੰ, ਸੰਕਟਗ੍ਰਸਤ ਪੇਟੀਐਮ ਪੇਮੈਂਟਸ ਬੈਂਕ (Paytm Payments Bank) ਦੇ ਖਿਲਾਫ਼ ਇਨਫੋਰਸਮੈਂਟ ਡਾਇਰੈਕਟੋਰੇਟ (ED) ਦੀ ਜਾਂਚ ਦੀਆਂ ਰਿਪੋਰਟਾਂ ਸਾਹਮਣੇ ਆਈਆਂ। ਇਨ੍ਹਾਂ ਦੋਸ਼ਾਂ ਨੂੰ ਸਪੱਸ਼ਟ ਕਰਦੇ ਹੋਏ, ਕੰਪਨੀ ਨੇ ਬੁੱਧਵਾਰ ਸ਼ਾਮ ਨੂੰ ਕਿਹਾ ਕਿ ਪੇਟੀਐਮ ਦੀ ਮੂਲ ਕੰਪਨੀ One 97 ਕਮਿਊਨੀਕੇਸ਼ਨ (One 97 Communications) ਨੇ ਹਮੇਸ਼ਾ ਜਾਂਚ ਵਿੱਚ ਅਧਿਕਾਰੀਆਂ ਨੂੰ ਸਹਿਯੋਗ ਦਿੱਤਾ ਹੈ। ਅਸੀਂ ਸਪੱਸ਼ਟ ਕਰਨਾ ਚਾਹੁੰਦੇ ਹਾਂ ਕਿ ਪੇਮੈਂਟਸ ਬੈਂਕ ਨੇ ਕਦੇ ਵੀ ਵਿਦੇਸ਼ਾਂ ਵਿੱਚ ਪੈਸੇ ਭੇਜਣ ਦਾ ਕੰਮ ਨਹੀਂ ਕੀਤਾ ਹੈ।


ਸਾਡੇ ਖ਼ਿਲਾਫ਼ ਨਹੀਂ, Merchants ਖਿਲਾਫ਼ ਚੱਲ ਰਹੀ ਹੈ ਜਾਂਚ


ਕੰਪਨੀ ਨੇ ਇਕ ਅਧਿਕਾਰਤ ਬਿਆਨ 'ਚ ਕਿਹਾ ਕਿ ਵਨ 97 ਕਮਿਊਨੀਕੇਸ਼ਨਜ਼ ਅਤੇ ਇਸ ਦੇ ਸਹਿਯੋਗੀਆਂ ਨੇ ਈਡੀ ਸਮੇਤ ਸਾਰੀਆਂ ਏਜੰਸੀਆਂ ਨੂੰ ਸੂਚਨਾ, ਦਸਤਾਵੇਜ਼ ਅਤੇ ਬਿਆਨ ਦਿੱਤੇ ਹਨ। ਸਾਡੀਆਂ ਭਾਈਵਾਲ ਕੰਪਨੀਆਂ (associate companies) ਹਰ ਤਰ੍ਹਾਂ ਦੇ ਸਵਾਲਾਂ ਦੇ ਜਵਾਬ ਦੇ ਰਹੀਆਂ ਹਨ। ਪੇਟੀਐਮ ਪੇਮੈਂਟਸ ਬੈਂਕ ਬਾਹਰੀ ਵਿਦੇਸ਼ੀ ਰੈਮਿਟੈਂਸ (Paytm Payments Bank Outward Foreign Remittance) ਨਹੀਂ ਕਰਦਾ ਹੈ। ਅਸੀਂ 5 ਫਰਵਰੀ ਨੂੰ ਸਪੱਸ਼ਟ ਕੀਤਾ ਸੀ ਕਿ ਈਡੀ ਵੱਲੋਂ ਸਾਡੇ ਵਿਰੁੱਧ ਕੋਈ ਜਾਂਚ ਨਹੀਂ ਕੀਤੀ ਜਾ ਰਹੀ ਹੈ। ਕੁਝ ਸਮਾਂ ਪਹਿਲਾਂ ਸਾਡੇ ਪਲੇਟਫਾਰਮ 'ਤੇ ਮੌਜੂਦ ਕੁਝ ਵਪਾਰੀਆਂ ਵਿਰੁੱਧ ਜਾਂਚ ਸ਼ੁਰੂ ਕੀਤੀ ਗਈ ਸੀ। ਪੇਟੀਐਮ ਇਸ ਜਾਂਚ ਵਿੱਚ ਪੂਰਾ ਸਹਿਯੋਗ ਕਰ ਰਹੀ ਹੈ। ਅਸੀਂ ਸੇਬੀ ਨੂੰ ਹਰ ਜਾਣਕਾਰੀ ਦਿੰਦੇ ਰਹਿੰਦੇ ਹਾਂ।


ਪੇਟੀਐਮ ਦੇ ਸ਼ੇਅਰ ਵਿੱਚ ਫਿਰ ਲੱਗਾ ਲੋਅਰ ਸਰਕਿਟ 


ਇਸ ਤੋਂ ਪਹਿਲਾਂ ਬੁੱਧਵਾਰ ਸਵੇਰੇ ਕਈ ਮੀਡੀਆ ਰਿਪੋਰਟਾਂ 'ਚ ਦਾਅਵਾ ਕੀਤਾ ਗਿਆ ਸੀ ਕਿ ਪੇਟੀਐਮ ਪੇਮੈਂਟਸ ਬੈਂਕ 'ਤੇ ਲੱਗੇ ਦੋਸ਼ਾਂ ਦੀ ਈਡੀ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ। ਇਸ ਖਬਰ ਤੋਂ ਬਾਅਦ ਪੇਟੀਐੱਮ ਦੇ ਸ਼ੇਅਰ ਹੇਠਲੇ ਸਰਕਟ ਨੂੰ ਛੂਹ ਕੇ 342.15 ਰੁਪਏ 'ਤੇ ਬੰਦ ਹੋਏ। ਇਹ ਇਸ ਦਾ ਹਰ ਸਮੇਂ ਦਾ ਨੀਵਾਂ ਪੱਧਰ ਹੈ। Paytm ਦੇ ਸ਼ੇਅਰ 52 ਹਫਤੇ ਦੇ ਹੇਠਲੇ ਪੱਧਰ 'ਤੇ ਪਹੁੰਚ ਗਏ ਹਨ। One97 Communications ਦੇ ਸ਼ੇਅਰ ਦੋਵਾਂ ਪ੍ਰਮੁੱਖ ਸਟਾਕ ਐਕਸਚੇਂਜਾਂ 'ਤੇ ਪਹਿਲੀ ਵਾਰ 350 ਰੁਪਏ ਤੋਂ ਹੇਠਾਂ ਡਿੱਗ ਗਏ ਹਨ।


RBI ਨੇ ਸਮੀਖਿਆ ਕਰਨ ਤੋਂ ਕਰ ਦਿੱਤਾ ਇਨਕਾਰ 


ਇਸ ਤੋਂ ਪਹਿਲਾਂ RBI ਨੇ Paytm ਪੇਮੈਂਟਸ ਬੈਂਕ ਨੂੰ ਝਟਕਾ ਦਿੰਦੇ ਹੋਏ ਕਿਹਾ ਸੀ ਕਿ ਉਹ ਆਪਣੇ ਫੈਸਲੇ ਦੀ ਸਮੀਖਿਆ ਨਹੀਂ ਕਰੇਗਾ। ਇਸ ਦੇ ਨਾਲ ਹੀ ਬੈਂਕ ਦੀ ਸੁਤੰਤਰ ਡਾਇਰੈਕਟਰ ਮੰਜੂ ਅਗਰਵਾਲ ਨੇ ਵੀ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਪੇਟੀਐਮ ਨੂੰ ਉਮੀਦ ਸੀ ਕਿ ਆਰਬੀਆਈ ਆਪਣੇ ਫੈਸਲੇ 'ਤੇ ਮੁੜ ਵਿਚਾਰ ਕਰੇਗਾ ਅਤੇ ਫਿਨਟੇਕ ਕੰਪਨੀ ਨੂੰ ਕੁਝ ਰਾਹਤ ਮਿਲੇਗੀ।


ਡਿਪਾਜ਼ਿਟ ਲੈਣ 'ਤੇ ਲਾਈ ਪਾਬੰਦੀ


31 ਜਨਵਰੀ ਦੀ ਸ਼ਾਮ ਪੇਟੀਐਮ ਲਈ ਇੱਕ ਡਰਾਉਣਾ ਸੁਪਨਾ ਬਣ ਗਈ ਜਦੋਂ ਭਾਰਤੀ ਰਿਜ਼ਰਵ ਬੈਂਕ ਨੇ 29 ਫਰਵਰੀ ਤੋਂ ਪੇਟੀਐਮ ਪੇਮੈਂਟਸ ਬੈਂਕ ਦੀਆਂ ਜ਼ਿਆਦਾਤਰ ਸੇਵਾਵਾਂ ਨੂੰ ਬੰਦ ਕਰਨ ਦਾ ਆਦੇਸ਼ ਦਿੱਤਾ। ਇਸ ਦੇ ਤਹਿਤ RBI ਨੇ Paytm ਦੀ ਯੂਨਿਟ Paytm Payments Bank Limited (PPBL) ਨੂੰ 29 ਫਰਵਰੀ 2024 ਤੋਂ ਬਾਅਦ ਕਿਸੇ ਵੀ ਗਾਹਕ ਖਾਤੇ, ਪ੍ਰੀਪੇਡ ਉਤਪਾਦ, ਵਾਲਿਟ ਅਤੇ ਫਾਸਟੈਗ ਵਿੱਚ ਜਮ੍ਹਾ ਜਾਂ ਟਾਪ-ਅੱਪ ਸਵੀਕਾਰ ਨਾ ਕਰਨ ਦਾ ਨਿਰਦੇਸ਼ ਦਿੱਤਾ ਸੀ।