RBI On Paytm Payments Bank: Paytm ਪੇਮੈਂਟ ਬੈਂਕ ਦੇ ਖਿਲਾਫ਼ ਕੀਤੀ ਗਈ ਕਾਰਵਾਈ 'ਤੇ RBI ਗਵਰਨਰ ਸ਼ਕਤੀਕਾਂਤ ਦਾਸ (RBI Governor Shaktikanta Das) ਦੇ ਬਿਆਨ ਤੋਂ ਬਾਅਦ Paytm ਦੇ ਸਟਾਕ (Paytm's stock) 'ਚ ਇਕ ਵਾਰ ਫਿਰ ਤੋਂ ਵੱਡੀ ਗਿਰਾਵਟ ਦੇਖਣ ਨੂੰ ਮਿਲੀ ਹੈ। Paytm ਦੇ ਸ਼ੇਅਰ 10 ਫੀਸਦੀ ਡਿੱਗਣ ਤੋਂ ਬਾਅਦ ਲੋਅਰ ਸਰਕਟ 'ਤੇ ਆ ਗਏ ਹਨ। ਸਟਾਕ ਦਿਨ ਭਰ ਦੇ 528 ਰੁਪਏ ਦੇ ਉੱਚੇ ਪੱਧਰ ਤੋਂ 15.40 ਫੀਸਦੀ ਡਿੱਗ ਗਿਆ ਹੈ।
ਮੁਦਰਾ ਨੀਤੀ (monetary policy) ਤੋਂ ਬਾਅਦ ਹੋਈ ਪ੍ਰੈੱਸ ਕਾਨਫਰੰਸ (press conference) ਦੌਰਾਨ RBI ਗਵਰਨਰ ਨੂੰ Paytm ਪੇਮੈਂਟ ਬੈਂਕ (RBI Governor regarding Paytm Payment Bank) ਬਾਰੇ ਸਵਾਲ ਪੁੱਛਿਆ ਗਿਆ। ਸਵਾਲ ਦੇ ਜਵਾਬ ਵਿੱਚ ਆਰਬੀਆਈ ਨੇ ਕਿਹਾ ਕਿ ਇਹ ਪੇਟੀਐਮ ਪੇਮੈਂਟ ਬੈਂਕ ਦੇ ਖਿਲਾਫ ਇੱਕ ਸੁਪਰਵਾਈਜ਼ਰੀ ਕਾਰਵਾਈ ਹੈ। ਉਨ੍ਹਾਂ ਕਿਹਾ ਕਿ ਆਰਬੀਆਈ ਹਰ ਨਿਯੰਤ੍ਰਿਤ ਇਕਾਈ ਨੂੰ ਪਾਲਣਾ ਨੂੰ ਪੂਰਾ ਕਰਨ ਲਈ ਲੋੜੀਂਦਾ ਸਮਾਂ ਦਿੰਦਾ ਹੈ। ਕਈ ਵਾਰ ਹੋਰ ਸਮਾਂ ਵੀ ਦਿੱਤਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਅਸੀਂ ਜ਼ਿੰਮੇਵਾਰ ਰੈਗੂਲੇਟਰ ਹਾਂ, ਜੇ ਨਿਯਮਾਂ ਦੀ ਪਾਲਣਾ ਹੋ ਰਹੀ ਹੁੰਦੀ ਤਾਂ ਅਸੀਂ ਅਜਿਹੀ ਕਾਰਵਾਈ ਕਿਉਂ ਕਰਦੇ।
ਇਹ ਵੀ ਪੜ੍ਹੋ : PDS Shops: ਸਰਕਾਰੀ ਰਾਸ਼ਨ ਦੀਆਂ ਦੁਕਾਨਾਂ ਆਨਲਾਈਨ ਵੇਚਣਗੀਆਂ ਸਾਬਣ-ਸ਼ੈਂਪੂ, ਐਮਾਜ਼ੋਨ-ਫਲਿਪਕਾਰਟ ਨੂੰ ਮਿਲੇਗੀ ਕੜੀ ਟੱਕਰ