Old Age and Widow Pension: ਬੁਢਾਪਾ ਅਤੇ ਵਿਧਵਾ ਪੈਨਸ਼ਨ ਰਾਹੀਂ ਸਰਕਾਰ ਕਈ ਲੋਕਾਂ ਦੀ ਸੇਵਾ ਕਰ ਰਹੀ ਹੈ। ਇਸ ਨਾਲ ਉਨ੍ਹਾਂ ਨੂੰ ਆਰਥਿਕ ਤੌਰ ਤੇ ਕਿਸੇ ਉੱਪਰ ਨਿਰਭਰ ਨਹੀਂ ਰਹਿਣਾ ਪੈਂਦਾ ਅਤੇ ਉਹ ਆਪਣਾ ਖਰਚਾ ਖੁਦ ਚੁੱਕ ਸਕਦੇ ਹਨ। ਇਸਦੇ ਨਾਲ ਹੀ ਹੁਣ ਇਨ੍ਹਾਂ ਸਕੀਮਾਂ ਦਾ ਲਾਭ ਲੈਣ ਦੀ ਉਡੀਕ ਕਰ ਰਹੇ ਹਜ਼ਾਰਾਂ ਲੋਕਾਂ ਲਈ ਇਹ ਜਾਣਨਾ ਬਹੁਤ ਜ਼ਰੂਰੀ ਹੈ ਕਿ ਨਵੀਆਂ ਅਰਜ਼ੀਆਂ ਦੀ ਪ੍ਰਕਿਰਿਆ ਕਦੋਂ ਸ਼ੁਰੂ ਹੋਏਗੀ। ਫਿਲਹਾਲ ਸਰਕਾਰ ਵੱਲੋਂ ਅਸਥਾਈ ਤੌਰ 'ਤੇ ਇਹ ਸਕੀਮ ਰੋਕੀ ਗਈ ਹੈ। ਹਾਲਾਂਕਿ ਸਰਕਾਰ ਨੇ ਭਰੋਸਾ ਦਿੱਤਾ ਹੈ ਕਿ ਜਲਦ ਹੀ ਨਵੇਂ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਜਾਣਗੇ, ਜਿਸ ਤੋਂ ਬਾਅਦ ਯੋਗ ਬਿਨੈਕਾਰ ਮੁੜ ਅਰਜ਼ੀਆਂ ਦੇ ਸਕਣਗੇ। ਜਾਣੋ ਕੌਣ ਦੇ ਸਕਦਾ ਹੈ ਅਰਜ਼ੀ?

Continues below advertisement

ਇਸ ਸਕੀਮ ਲਈ ਯੋਗਤਾ ਦੀ ਗੱਲ ਕਰੀਏ ਤਾਂ ਆਮ ਬਿਨੈਕਾਰ ਲਈ ਘੱਟੋ-ਘੱਟ ਉਮਰ 60 ਸਾਲ ਨਿਰਧਾਰਤ ਕੀਤੀ ਗਈ ਹੈ। ਸਰੀਰਕ ਜਾਂ ਮਾਨਸਿਕ ਤੌਰ 'ਤੇ ਦਿਵਿਆਂਗ ਵਿਅਕਤੀਆਂ ਨੂੰ ਉਮਰ ਵਿੱਚ ਪੰਜ ਸਾਲ ਦੀ ਛੋਟ ਦਿੱਤੀ ਜਾਂਦੀ ਹੈ ਅਤੇ ਉਹ 55 ਸਾਲ ਦੀ ਉਮਰ ਤੋਂ ਹੀ ਅਰਜ਼ੀ ਦੇ ਸਕਦੇ ਹਨ। 

ਇਸ ਤੋਂ ਇਲਾਵਾ ਜੇਕਰ ਕਿਸੇ ਬਿਨੈਕਾਰ ਦੀ ਪੂਰੀ ਜਨਮ ਮਿਤੀ ਉਪਲਬਧ ਨਹੀਂ ਹੈ ਤਾਂ ਸਰਕਾਰੀ ਨਿਯਮਾਂ ਅਨੁਸਾਰ ਸਿਰਫ਼ ਜਨਮ ਸਾਲ ਪਤਾ ਹੈ ਤਾਂ ਉਸ ਸਾਲ ਦੀ 1 ਜੁਲਾਈ ਨੂੰ ਜਨਮ ਮਿਤੀ ਮੰਨੀ ਜਾਂਦੀ ਹੈ। ਜੇਕਰ ਸਿਰਫ਼ ਜਨਮ ਮਹੀਨਾ ਦਰਜ ਹੈ ਤਾਂ ਉਸ ਮਹੀਨੇ ਦੀ 16 ਤਾਰੀਖ ਨੂੰ ਜਨਮ ਮਿਤੀ ਮੰਨ ਕੇ ਯੋਗਤਾ ਦਾ ਮੁਲਾਂਕਣ ਕੀਤਾ ਜਾਂਦਾ ਹੈ।

Continues below advertisement

ਇਸ ਅਰਜ਼ੀ ਲਈ ਹੋਰ ਜ਼ਰੂਰੀ ਸ਼ਰਤਾਂ

ਇਸ ਤੋਂ ਇਲਾਵਾ ਬਿਨੈਕਾਰ ਲਈ ਘੱਟੋ-ਘੱਟ 10 ਸਾਲਾਂ ਤੋਂ ਰਾਜ ਦਾ ਸਥਾਈ ਨਿਵਾਸੀ ਹੋਣਾ ਵੀ ਲਾਜ਼ਮੀ ਹੈ। ਨਿਰਧਾਰਤ ਮਾਪਦੰਡਾਂ ਅਨੁਸਾਰ ਉਸ ਦੀ ਨਿੱਜੀ ਮਾਸਿਕ ਆਮਦਨ 1,000 ਰੁਪਏ ਤੋਂ ਵੱਧ ਨਹੀਂ ਹੋਣੀ ਚਾਹੀਦੀ ਅਤੇ ਅਜਿਹਾ ਕੋਈ ਨਜ਼ਦੀਕੀ ਪਰਿਵਾਰਕ ਮੈਂਬਰ ਨਹੀਂ ਹੋਣਾ ਚਾਹੀਦਾ ਜੋ ਉਸ ਦੀ ਆਰਥਿਕ ਮਦਦ ਕਰਨ ਦੇ ਸਮਰੱਥ ਹੋਵੇ।

ਅਰਜ਼ੀ ਲਈ ਜ਼ਰੂਰੀ ਦਸਤਾਵੇਜ਼ ?

ਦੱਸ ਦੇਈਏ ਕਿ ਅਰਜ਼ੀ ਦੇਣ ਸਮੇਂ ਸਹੀ ਅਤੇ ਪੂਰੀ ਜਾਣਕਾਰੀ ਦੇਣਾ ਬਹੁਤ ਜ਼ੂਰਰੀ ਹੈ। ਲੋੜੀਂਦੇ ਦਸਤਾਵੇਜ਼ਾਂ ਵਿੱਚ ਆਧਾਰ ਕਾਰਡ, ਵੋਟਰ ਆਈਡੀ ਕਾਰਡ ਅਤੇ ਬੈਂਕ ਪਾਸਬੁੱਕ ਦੀ ਪ੍ਰਮਾਣਿਤ ਕਾਪੀ ਸ਼ਾਮਲ ਹੈ। ਅਧਿਕਾਰੀਆਂ ਦਾ ਕਹਿਣਾ ਹੈ ਕਿ ਅਧੂਰੇ ਜਾਂ ਗਲਤ ਦਸਤਾਵੇਜ਼ਾਂ ਕਾਰਨ ਅਕਸਰ ਪੈਨਸ਼ਨ ਮਨਜ਼ੂਰ ਹੋਣ ਵਿੱਚ ਦੇਰੀ ਹੁੰਦੀ ਹੈ। ਇਸ ਲਈ ਅਰਜ਼ੀ ਜਮ੍ਹਾਂ ਕਰਵਾਉਣ ਤੋਂ ਪਹਿਲਾਂ ਸਾਰੇ ਵੇਰਵਿਆਂ ਦੀ ਧਿਆਨ ਨਾਲ ਜਾਂਚ ਕਰਨੀ ਚਾਹੀਦੀ ਹੈ।