Petrol Diesel Price on 08 October 2021: ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਘੱਟ ਹੋਣ ਦਾ ਨਾਂ ਹੀ ਨਹੀਂ ਲੈ ਰਹੀਆਂ। ਦੇਸ਼ ਦੀ ਰਾਜਧਾਨੀ ਸਮੇਤ ਸਾਰੇ ਮਹਾਂਨਗਰਾਂ 'ਚ ਤੇਲ ਦੀਆਂ ਕੀਮਤਾਂ ਵਧ ਗਈਆਂ ਹਨ। ਸਰਕਾਰੀ ਤੇਲ ਕੰਰਨੀਆਂ ਨੇ ਅੱਜ ਪੈਟਰੋਲ ਦੀਆਂ ਕੀਮਤਾਂ 'ਚ 30 ਪੈਸੇ ਤੇ ਡੀਜ਼ਲ ਦੀਆਂ ਕੀਮਤਾਂ 'ਚ 35 ਪੈਸੇ ਪ੍ਰਤੀ ਲੀਟਰ ਦਾ ਇਜ਼ਾਫਾ ਕਰ ਦਿੱਤਾ ਹੈ।
ਇਸ ਇਜ਼ਾਫੇ ਤੋਂ ਬਾਅਦ ਕੋਲਕਾਤਾ 'ਚ ਪੈਟਰੋਲ ਦੀ ਕੀਮਤ 104 ਰੁਪਏ ਤੋਂ ਪਾਰ ਪਹੁੰਚ ਗਈ ਹੈ। ਚੇਨੱਈ ਚ ਪੈਟਰੋਲ ਨੇ 100 ਦਾ ਅੰਕੜਾ ਪਾਰ ਕਰ ਲਿਆ ਹੈ। ਅੱਜ ਦੇ ਵਾਧੇ ਤੋਂ ਬਾਅਦ ਦੇਸ਼ ਦੀ ਰਾਜਧਾਨੀ ਦਿੱਲੀ 'ਚ ਇਕ ਲੀਟਰ ਪੈਟਰੋਲ ਦੀ ਕੀਮਤ 103.54 ਰੁਪਏ ਤੇ ਡੀਜ਼ਲ ਦੀ ਕੀਮਤ 92.12 ਰੁਪਏ ਹੋ ਗਈ ਹੈ।
ਤਹਾਨੂੰ ਦੱਸ ਦੇਈਏ ਕਿ ਪਿਛਲੇ ਮੰਗਲਵਾਰ ਤੋਂ ਪੈਟਰੋਲ ਦੀਆਂ ਕੀਮਤਾਂ 'ਚ ਇਜ਼ਾਫਾ ਹੋਣਾ ਸ਼ੁਰੂ ਹੋਇਆ ਹੈ। ਇਸ ਦਰਮਿਆਨ ਹਫ਼ਤੇ 'ਚ ਦੋ ਦਿਨ ਬੀਤੇ ਬੁੱਧਵਾਰ ਤੇ ਇਸ ਸੋਮਵਾਰ ਸਿਰਫ਼ ਭਾਅ ਸਥਿਰ ਸਨ। ਇਸ ਤੋਂ ਇਲਾਵਾ ਹਰ ਦਿਨ ਕੀਮਤਾਂ 'ਚ ਇਜ਼ਾਫਾ ਦੇਖਣ ਨੂੰ ਮਿਲਿਆ ਹੈ। ਪਿਛਲੇ 11 ਦਿਨਾਂ 'ਚ ਪੈਟਰੋਲ ਦੀਆਂ ਕੀਮਤਾਂ 'ਚ 2.35 ਰੁਪਏ ਦਾ ਵਾਧਾ ਹੋਇਆ ਹੈ। ਉੱਥੇ ਹੀ ਡੀਜ਼ਲ 3.50 ਰੁਪਏ ਤਕ ਮਹਿੰਗਾ ਹੋ ਗਿਆ ਹੈ। ਆਓ ਚੈੱਕ ਕਰਦੇ ਹਾਂ ਅੱਜ ਤੁਹਾਡੇ ਸ਼ਹਿਰ 'ਚ ਇਕ ਲੀਟਰ ਦਾ ਕੀ ਰੇਟ ਹੈ।
ਵੱਖ-ਵੱਖ ਸ਼ਹਿਰਾਂ 'ਚ ਤੇਲ ਦੀਆਂ ਕੀਮਤਾਂ (Petrol Diesel Price on 08 October 2021)
ਦਿੱਲੀ ਚ ਪੈਟਰੋਲ 103.54 ਰੁਪਏ ਪ੍ਰਤੀ ਲੀਟਰ ਜਦਕਿ ਡੀਜ਼ਲ 92.12 ਰੁਪਏ ਪ੍ਰਤੀ ਲੀਟਰਮੁੰਬਈ 'ਚ ਪੈਟਰੋਲ ਦੀ ਕੀਮਤ 109.54 ਰੁਪਏ ਤੇ ਡੀਜ਼ਲ ਦੀ ਕੀਮਤ 99.92 ਰੁਪਏ ਪ੍ਰਤੀ ਲੀਟਰਕੋਲਕਾਤਾ 'ਚ ਪੈਟਰੋਲ ਦੀ ਕੀਮਤ 104.23 ਰੁਪਏ ਜਦਕਿ ਡੀਜ਼ਲ ਦੀ ਕੀਮਤ 95.23 ਰੁਪਏ ਪ੍ਰਤੀ ਲੀਟਰਚੇਨੱਈ 'ਚ ਵੀ ਪੈਟਰੋਲ 101.01 ਰੁਪਏ ਲੀਟਰ ਤੇ ਡੀਜ਼ਲ 96.60 ਰੁਪਏ ਪ੍ਰਤੀ ਲੀਟਰ
ਕੱਚੇ ਤੇਲ 'ਚ ਤੇਜ਼ੀ ਦਾ ਅਸਰ
ਦੁਨੀਆ ਭਰ 'ਚ ਤੇਜ਼ੀ ਨਾਲ ਵਧ ਰਹੀ ਕੱਚੇ ਤੇਲ ਦੀ ਮੰਗ 'ਤੇ ਪ੍ਰੋਡਕਸ਼ਨ ਦਾ ਸਿੱਧਾ ਅਸਰ ਪੈਟਰੋਲ-ਡੀਜ਼ਲ ਦੀਆਂ ਕੀਮਤਾਂ 'ਤੇ ਦੇਖਣ ਨੂੰ ਮਿਲ ਰਿਹਾ ਹੈ। ਵੀਰਵਾਰ ਬ੍ਰੇਂਟ ਕ੍ਰੂਡ (brent crude 0.45 ਡਾਲਰ ਦੀ ਬੜ੍ਹਤ ਦੇ ਨਾਲ 82.40 ਡਾਲਰ ਪ੍ਰਤੀ ਬੈਰਲ ਤੇ ਪਹੁੰਚ ਗਿਆ। ਇਸ ਤੋਂ ਇਲਾਵਾ WTI Crude ਵੀ 0.57 ਡਾਲਰ ਵਧ ਕੇ 78.57 ਡਾਲਰ ਪ੍ਰਦਤੀ ਬੈਰਲ 'ਤੇ ਪਹੁੰਚ ਗਿਆ।
SMS ਜ਼ਰੀਏ ਚੈੱਕ ਕਰੋ ਪੈਟਰੋਲ-ਡੀਜ਼ਲ ਦਾ ਰੇਟ
ਤੁਸੀਂ ਘਰ ਬੈਠੇ ਆਪਣੇ ਮੋਬਾਇਲ ਫੋਨ ਤੋਂ SMS ਭੇਜ ਕੇ ਆਪਣੇ ਸ਼ਹਿਰ 'ਚ ਤੇਲ ਦੀ ਕੀਮਤ ਚੈੱਕ ਕਰ ਸਕਦੇ ਹੋ। ਇਸ ਲਈ ਤਹਾਨੂੰ ਸਿਰਫ਼ ਆਪਣੇ ਮੋਬਾਇਲ ਨੰਬਰ ਤੋਂ 92249 92249 ਨੰਬਰ ਤੇ SMS ਭੇਜਣਾ ਪਵੇਗਾ। ਜਿਸ ਤੋਂ ਬਾਅਦ ਉਸ ਦਿਨ ਦੇ ਲੇਟੈਸਟ ਸਟੇਟਸ ਤੁਹਾਡੇ ਕੋਲ ਮੈਸੇਜ ਦੇ ਰੂਪ 'ਚ ਆ ਜਾਵੇਗਾ। ਇਸ ਮੈਸੇਜ ਨੂੰ ਕਰਨ ਲਈ ਤਹਾਨੂੰ RSP<space> ਪੈਟਰੋਲ ਪੰਪ ਡੀਲਰ ਦਾ ਕੋਡ ਲਿਖ ਕੇ 92249 92249 ਨੰਬਰ 'ਤੇ ਭੇਜਣਾ ਪਵੇਗਾ।
ਰੋਜ਼ਾਨਾ 6 ਵਜੇ ਜਾਰੀ ਹੁੰਦੇ ਤਾਜ਼ਾ ਰੇਟ
ਦੇਸ਼ ਦੀਆਂ ਤਿੰਨਾਂ ਆਇਲ ਮਾਰਕੀਟਿੰਗ ਕੰਪਨੀਆਂ HPCL, BPCL ਤੇ IOC ਸਵੇਰੇ 6 ਵਜੇ ਤੋਂ ਬਾਅਦ ਪੈਟਰੋਲ ਡੀਜ਼ਲ ਦੇ ਨਵੇਂ ਰੇਟ ਜਾਰੀ ਕਰਦੀਆਂ ਹਨ। ਲੇਟੈਸਟ ਰੇਟ ਲਈ ਤੁਸੀਂ ਐਸਐਮਐਸ ਤੋਂ ਇਲਾਵਾ IOCL ਦੀ ਆਫੀਸ਼ੀਅਲ ਵੈਬਸਾਈਟ ਵੀ ਚੈੱਕ ਕਰ ਸਕਦੇ ਹੋ।