ਨਵੀਂ ਦਿੱਲੀ: ਸੋਮਵਾਰ 13 ਸਤੰਬਰ, 2021 ਨੂੰ ਦੇਸ਼ ਵਿੱਚ ਰਿਟੇਲ ਫਿਊਲ ਦੀਆਂ ਤਾਜ਼ਾ ਕੀਮਤਾਂ ਜਾਰੀ ਕੀਤੀਆਂ ਗਈਆਂ ਹਨ। ਅੱਜ ਵੀ ਤੇਲ ਮਾਰਕੀਟਿੰਗ ਕੰਪਨੀਆਂ ਨੇ ਤੇਲ ਦੀਆਂ ਕੀਮਤਾਂ ਵਿੱਚ ਕੋਈ ਬਦਲਾਅ ਨਹੀਂ ਹੋਈ। ਦੇਸ਼ ਵਿੱਚ ਲਗਾਤਾਰ ਸੱਤ ਦਿਨਾਂ ਤੋਂ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਕੋਈ ਬਦਲਾਅ ਨਹੀਂ ਹੋਇਆ ਹੈ। ਹੁਣ ਤੱਕ ਸਤੰਬਰ ਵਿੱਚ ਤੇਲ ਦੀਆਂ ਕੀਮਤਾਂ ਵਿੱਚ ਦੋ ਦਿਨਾਂ ਲਈ ਕਟੌਤੀ ਕੀਤੀ ਗਈ ਹੈ।
ਦੱਸ ਦਈਏ ਕਿ ਇਸ ਮਹੀਨੇ 1 ਸਤੰਬਰ ਨੂੰ ਪੈਟਰੋਲ-ਡੀਜ਼ਲ ਵਿੱਚ 15-15 ਪੈਸੇ ਦੀ ਕਟੌਤੀ ਕੀਤੀ ਗਈ ਸੀ, ਜਦੋਂ ਕਿ 5 ਸਤੰਬਰ ਨੂੰ ਤੇਲ ਮਾਰਕੇਟਿੰਗ ਕੰਪਨੀਆਂ ਨੇ ਤੇਲ ਦੀਆਂ ਕੀਮਤਾਂ ਵਿੱਚ ਇਸੇ ਰਕਮ ਨਾਲ ਕਟੌਤੀ ਕੀਤੀ ਸੀ ਅਤੇ ਇਸ ਕਟੌਤੀ ਤੋਂ ਬਾਅਦ ਇਸ ਮਹੀਨੇ ਤੇਲ 30 ਪੈਸੇ ਪ੍ਰਤੀ ਲੀਟਰ ਸਸਤਾ ਹੋਇਆ।
ਹਾਲਾਂਕਿ, ਦੇਸ਼ ਦੇ ਕਈ ਵੱਡੇ ਸ਼ਹਿਰਾਂ ਵਿੱਚ ਅਜੇ ਵੀ ਪੈਟਰੋਲ 100 ਰੁਪਏ ਪ੍ਰਤੀ ਲੀਟਰ ਤੋਂ ਵੱਧ ਵਿਕ ਰਿਹਾ ਹੈ। ਪਿਛਲੇ ਮਹੀਨੇ ਚੇਨਈ 'ਚ ਤੇਲ ਦੀਆਂ ਕੀਮਤਾਂ 'ਚ 3 ਰੁਪਏ ਪ੍ਰਤੀ ਲੀਟਰ ਦੀ ਕਟੌਤੀ ਕੀਤੀ ਗਈ ਸੀ, ਜਿਸ ਤੋਂ ਬਾਅਦ ਹੁਣ ਇਹ 99 ਰੁਪਏ ਪ੍ਰਤੀ ਲੀਟਰ 'ਤੇ ਆ ਗਈ ਹੈ। ਜਦੋਂ ਕਿ ਮੁੰਬਈ ਵਿੱਚ ਪੈਟਰੋਲ 107 ਰੁਪਏ ਤੋਂ ਉੱਪਰ ਹੈ, ਦਿੱਲੀ ਵਿੱਚ ਇਹ 101 ਰੁਪਏ ਤੋਂ ਜ਼ਿਆਦਾ ਵਿਕ ਰਿਹਾ ਹੈ।
ਚੈੱਕ ਕਰੋ ਪੈਟਰੋਲ-ਡੀਜ਼ਲ ਦੀਆਂ ਕੀਮਤਾਂ
ਦਿੱਲੀ: ਪੈਟਰੋਲ - 101.19 ਰੁਪਏ ਪ੍ਰਤੀ ਲੀਟਰ; ਡੀਜ਼ਲ - 88.62 ਰੁਪਏ ਪ੍ਰਤੀ ਲੀਟਰ
ਮੁੰਬਈ: ਪੈਟਰੋਲ - 107.26 ਰੁਪਏ ਪ੍ਰਤੀ ਲੀਟਰ; ਡੀਜ਼ਲ - 96.19 ਰੁਪਏ ਪ੍ਰਤੀ ਲੀਟਰ
ਕੋਲਕਾਤਾ: ਪੈਟਰੋਲ - 101.62 ਰੁਪਏ ਪ੍ਰਤੀ ਲੀਟਰ; ਡੀਜ਼ਲ - 91.71 ਰੁਪਏ ਪ੍ਰਤੀ ਲੀਟਰ
ਚੇਨਈ: ਪੈਟਰੋਲ - 98.96 ਰੁਪਏ ਪ੍ਰਤੀ ਲੀਟਰ; ਡੀਜ਼ਲ - 93.26 ਰੁਪਏ ਪ੍ਰਤੀ ਲੀਟਰ
ਬੇਂਗਲੁਰੂ: ਪੈਟਰੋਲ - 104.70 ਰੁਪਏ ਪ੍ਰਤੀ ਲੀਟਰ; ਡੀਜ਼ਲ - 94.04 ਰੁਪਏ ਪ੍ਰਤੀ ਲੀਟਰ
ਚੰਡੀਗੜ੍ਹ: ਪੈਟਰੋਲ - 97.40 ਰੁਪਏ ਪ੍ਰਤੀ ਲੀਟਰ; ਡੀਜ਼ਲ - 88.35 ਰੁਪਏ ਪ੍ਰਤੀ ਲੀਟਰ
ਇਸ ਤਰ੍ਹਾਂ ਚੈੱਕ ਕਰੋ ਆਪਣੇ ਸ਼ਹਿਰ ਵਿੱਚ ਪੈਟਰੋਲ ਅਤੇ ਡੀਜ਼ਲ ਦੀ ਕੀਮਤ
ਦੱਸ ਦੇਈਏ ਕਿ ਦੇਸ਼ ਵਿੱਚ ਹਰ ਰੋਜ਼ ਸਵੇਰੇ 6 ਵਜੇ ਤੇਲ ਦੀਆਂ ਨਵੀਆਂ ਕੀਮਤਾਂ ਜਾਰੀ ਕੀਤੀਆਂ ਜਾਂਦੀਆਂ ਹਨ ਅਤੇ ਤੁਸੀਂ ਇੱਕ ਐਸਐਮਐਸ ਰਾਹੀਂ ਵੀ ਆਪਣੇ ਫੋਨ ਤੋਂ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਨੂੰ ਜਾਣ ਸਕਦੇ ਹੋ।
ਇਸਦੇ ਲਈ ਤੁਸੀਂ ਇੰਡੀਅਨ ਆਇਲ ਐਸਐਮਐਸ ਸੇਵਾ ਦੇ ਤਹਿਤ ਮੋਬਾਈਲ ਨੰਬਰ 9224992249 ਤੇ ਐਸਐਮਐਸ ਭੇਜ ਸਕਦੇ ਹੋ. ਤੁਹਾਡਾ ਸੁਨੇਹਾ ਕੁਝ ਇਸ ਤਰ੍ਹਾਂ ਹੋਵੇਗਾ - RSP<ਸਪੇਸ> ਪੈਟਰੋਲ ਪੰਪ ਡੀਲਰ ਕੋਡ। ਤੁਸੀਂ ਇੰਡੀਅਨ ਆਈਲ ਦੀ ਸਾਈਟ 'ਤੇ ਜਾ ਕੇ ਆਪਣੇ ਖੇਤਰ ਦੇ ਆਰਐਸਪੀ ਕੋਡ ਨੂੰ ਚੈੱਕ ਕਰ ਸਕਦੇ ਹੋ। ਇਹ ਮੈਸੇਜ ਭੇਜਣ ਤੋਂ ਬਾਅਦ ਤੁਹਾਡੇ ਫੋਨ 'ਤੇ ਤੇਲ ਦੀਆਂ ਨਵੀਆਂ ਕੀਮਤਾਂ ਬਾਰੇ ਮੈਸੇਜ ਆ ਜਾਵੇਗਾ।
ਇਹ ਵੀ ਪੜ੍ਹੋ: Weather Update: ਅੱਜ ਪੰਜਾਬ-ਦਿੱਲੀ ਸਣੇ ਇੱਥੇ ਹੋ ਸਕਦੀ ਹਲਕੀ ਬਾਰਿਸ਼, ਜਾਣੋ ਮੌਸਮ ਵਿਭਾਗ ਦੀ ਭਵਿੱਖਬਾਣੀ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin