Petrol-Diesel Price: ਦੇਸ਼ 'ਚ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ 'ਚ 4 ਮਈ ਤੋਂ ਬਾਅਦ ਅੱਜ 13ਵੀਂ ਵਾਰ ਵਾਧਾ ਦਰਜ ਕੀਤਾ ਗਿਆ ਹੈ। ਰਾਜਧਾਨੀ ਦਿੱਲੀ 'ਚ ਪੈਟਰੋਲ ਦੀ ਕੀਮਤ 'ਚ 23 ਪੈਸੇ ਅਤੇ ਡੀਜ਼ਲ ਦੀ ਕੀਮਤ 'ਚ 25 ਪੈਸੇ ਦਾ ਵਾਧਾ ਹੋਇਆ ਹੈ। ਇਸ ਤੋਂ ਬਾਅਦ ਹੁਣ ਦਿੱਲੀ 'ਚ ਇਕ ਲੀਟਰ ਪੈਟਰੋਲ ਦੀ ਕੀਮਤ 93.44 ਰੁਪਏ ਤੇ ਇੱਕ ਲੀਟਰ ਡੀਜ਼ਲ ਦੀ ਕੀਮਤ 84.32 ਰੁਪਏ 'ਤੇ ਪਹੁੰਚ ਗਈ ਹੈ।
4 ਮਈ ਤੋਂ ਬਾਅਦ ਤੇਲ ਦੀਆਂ ਕੀਮਤਾਂ 'ਚ ਇਹ 13ਵਾਂ ਵਾਧਾ ਹੈ। ਉਸ ਤੋਂ ਪਹਿਲਾਂ ਪੱਛਮੀ ਬੰਗਾਲ ਸਮੇਤ ਦੂਜੇ ਸੂਬਿਆਂ 'ਚ ਵਿਧਾਨ ਸਭਾ ਚੋਣਾਂ ਦੌਰਾਨ 18 ਦਿਨਾਂ ਤੋਂ ਤੇਲ ਦੀਆਂ ਕੀਮਤਾਂ 'ਚ ਕੋਈ ਤਬਦੀਲੀ ਨਹੀਂ ਕੀਤੀ ਗਈ ਸੀ। ਭਾਰਤ ਪੈਟਰੋਲੀਅਮ, ਇੰਡੀਅਨ ਆਇਲ ਤੇ ਹਿੰਦੁਸਤਾਨ ਪੈਟਰੋਲੀਅਮ ਤੇਲ ਕੰਪਨੀਆਂ ਹਰ ਸਵੇਰ ਸਾਰੇ ਸ਼ਹਿਰਾਂ 'ਚ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਦੀ ਜਾਣਕਾਰੀ ਦਿੰਦੀਆਂ ਹਨ।
ਜਾਣੋ ਮੁੰਬਈ-ਚੇਨਈ ਅਤੇ ਕੋਲਕਾਤਾ ਦੀਆਂ ਕੀਮਤਾਂ -
ਮੁੰਬਈ
ਪੈਟਰੋਲ 99.70 ਰੁਪਏ ਪ੍ਰਤੀ ਲੀਟਰਡੀਜ਼ਲ 91.57 ਰੁਪਏ ਪ੍ਰਤੀ ਲੀਟਰ
ਚੇਨਈ
ਪੈਟਰੋਲ 95.06 ਰੁਪਏ ਪ੍ਰਤੀ ਲੀਟਰਡੀਜ਼ਲ 89.11 ਰੁਪਏ ਪ੍ਰਤੀ ਲੀਟਰ
ਕੋਲਕਾਤਾ
ਪੈਟਰੋਲ 93.49 ਰੁਪਏ ਪ੍ਰਤੀ ਲੀਟਰਡੀਜ਼ਲ 87.16 ਰੁਪਏ ਪ੍ਰਤੀ ਲੀਟਰ
ਦੱਸ ਦੇਈਏ ਕਿ ਵੈਟ ਜਿਹੇ ਸਥਾਨਕ ਟੈਕਸਾਂ ਅਤੇ ਮਾਲ ਢੁਆਈ ਚਾਰਜਿਸ ਕਾਰਨ ਤੇਲ ਦੀਆਂ ਕੀਮਤਾਂ ਵੱਖ-ਵੱਖ ਸੂਬਿਆਂ 'ਚ ਵੱਖਰੀਆਂ ਹਨ। ਰਾਜਸਥਾਨ 'ਚ ਪੈਟਰੋਲ 'ਤੇ ਵੈਟ ਸਭ ਤੋਂ ਜ਼ਿਆਦਾ ਹੈ। ਇਸ ਤੋਂ ਬਾਅਦ ਮੱਧ ਪ੍ਰਦੇਸ਼ ਤੇ ਮਹਾਰਾਸ਼ਟਰ ਹਨ। ਤੇਲ ਕੰਪਨੀਆਂ ਕੌਮਾਂਤਰੀ ਬਾਜ਼ਾਰ 'ਚ ਪਿਛਲੇ 15 ਦਿਨਾਂ 'ਚ ਰੋਜ਼ਾਨਾ ਔਸਤਨ ਕੀਮਤ ਤੇ ਸਟੈਂਡਰਡ ਤੇਲ ਦੀ ਐਕਸਚੇਂਜ ਦਰ ਦੇ ਅਧਾਰ 'ਤੇ ਕੀਮਤਾਂ 'ਚ ਸੋਧ ਕਰਦੀਆਂ ਹਨ।