ਰੌਬਟ ਦੀ ਰਿਪੋਰਟ



ਚੰਡੀਗੜ੍ਹ/ਨਵੀਂ ਦਿੱਲੀ: ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਇੱਕ ਵਾਰ ਫੇਰ ਵਾਧਾ ਦਰਜ ਕੀਤਾ ਗਿਆ ਹੈ। ਇਸ ਮਹੀਨੇ 16ਵੀਂ ਵਾਰ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਵਿੱਚ ਇਜ਼ਾਫਾ ਹੋਇਆ ਹੈ। ਅੱਜ ਪੈਟਰੋਲ 29 ਪੈਸੇ ਪ੍ਰਤੀ ਲੀਟਰ ਤੇ ਡੀਜ਼ਲ 26 ਪੈਸੇ ਪ੍ਰਤੀ ਲੀਟਰ ਮਹਿੰਗਾ ਹੋਇਆ ਹੈ।

ਦਿੱਲੀ ਵਿੱਚ ਪੈਟਰੋਲ 94.23 ਰੁਪਏ ਪ੍ਰਤੀ ਲੀਟਰ ਤੇ ਡੀਜ਼ਲ 85.15 ਰੁਪਏ ਪ੍ਰਤੀ ਲੀਟਰ ਪਹੁੰਚ ਗਿਆ ਹੈ। ਮੁੰਬਈ ਵਿੱਚ ਪੈਟਰੋਲ ਤੇ ਡੀਜ਼ਲ ਦੀ ਕੀਮਤ ਕ੍ਰਮਵਾਰ 100.47 ਰੁਪਏ ਤੇ 92.45 ਰੁਪਏ ਪ੍ਰਤੀ ਲੀਟਰ ਹੈ। ਇਸ ਦੇ ਨਾਲ ਹੀ, ਭੋਪਾਲ ਵਿੱਚ ਪੈਟਰੋਲ ਤੇ ਡੀਜ਼ਲ ਦੀ ਕੀਮਤ ਕ੍ਰਮਵਾਰ 102.34 ਰੁਪਏ ਤੇ 93.37 ਰੁਪਏ ਪ੍ਰਤੀ ਲੀਟਰ ਹੈ। ਕੋਲਕਾਤਾ ਵਿੱਚ ਪੈਟਰੋਲ ਦੀ ਕੀਮਤ 94.25 ਰੁਪਏ ਪ੍ਰਤੀ ਲੀਟਰ ਤੇ ਡੀਜ਼ਲ ਦੀ ਕੀਮਤ 87.74 ਰੁਪਏ ਪ੍ਰਤੀ ਲੀਟਰ ਹੈ।


ਪੰਜਾਬ ਵਿੱਚ ਪੈਟਰੋਲ ਦੀਆਂ ਕੀਮਤਾਂ



  • ਅੰਮ੍ਰਿਤਸਰ- 96.13 ਰੁਪਏ

  • ਬਰਨਾਲਾ-95.63 ਰੁਪਏ

  • ਬਠਿੰਡਾ-95.36 ਰੁਪਏ

  • ਫਰੀਦਕੋਟ-96.03 ਰੁਪਏ

  • ਫਾਜ਼ਿਲਕਾ-96.19 ਰੁਪਏ

  • ਫਿਰੋਜ਼ਪੁਰ-96. 29 ਰੁਪਏ

  • ਗੁਰਦਾਸਪੁਰ-96.19 ਰੁਪਏ

  • ਹੁਸ਼ਿਆਰਪੁਰ-95.67 ਰੁਪਏ

  • ਜਲੰਧਰ-95.46 ਰੁਪਏ

  • ਕਪੂਰਥਲਾ-95.61 ਰੁਪਏ

  • ਲੁਧਿਆਣਾ-95.90 ਰੁਪਏ

  • ਮਾਨਸਾ-82.85 ਰੁਪਏ

  • ਮੋਗਾ-96.26 ਰੁਪਏ

  • ਮੁਹਾਲੀ-96.44 ਰੁਪਏ

  • ਮੁਕਤਸਰ-95.84 ਰੁਪਏ

  • ਪਠਾਨਕੋਟ-96.25 ਰੁਪਏ

  • ਪਟਿਆਲਾ-95.91 ਰੁਪਏ

  • ਸੰਗਰੂਰ-95.37 ਰੁਪਏ

  • ਨਵਾਂ ਸ਼ਹਿਰ-95.83 ਰੁਪਏ

  • ਤਰਨ ਤਾਰਨ-96.09 ਰੁਪਏ


ਪੰਜਾਬ ਵਿੱਚ ਡੀਜ਼ਲ 87 ਰੁਪਏ ਪ੍ਰਤੀ ਲੀਟਰ ਮਿਲ ਰਿਹਾ ਹੈ। ਗਲੋਬਲ ਪੱਧਰ ਤੇ ਕੱਚੇ ਤੇਲ ਦੀਆਂ ਕੀਮਤਾਂ ਇਕ ਵਾਰ ਫਿਰ 70 ਡਾਲਰ ਪ੍ਰਤੀ ਬੈਰਲ ਹੋ ਗਈਆਂ ਹਨ। ਦੱਸ ਦੇਈਏ ਕਿ ਵੈਟ ਤੇ ਭਾੜੇ ਦੇ ਖਰਚਿਆਂ ਵਰਗੇ ਸਥਾਨਕ ਟੈਕਸਾਂ ਕਾਰਨ, ਤੇਲ ਦੀਆਂ ਕੀਮਤਾਂ ਰਾਜ ਤੋਂ ਵੱਖਰੀਆਂ ਹੁੰਦੀਆਂ ਹਨ। ਰਾਜਸਥਾਨ ਵਿਚ ਪੈਟਰੋਲ 'ਤੇ ਵੈਟ ਸਭ ਤੋਂ ਜ਼ਿਆਦਾ ਹੈ। ਇਸ ਤੋਂ ਬਾਅਦ ਮੱਧ ਪ੍ਰਦੇਸ਼ ਤੇ ਮਹਾਰਾਸ਼ਟਰ ਹਨ।

ਤੇਲ ਕੰਪਨੀਆਂ ਅੰਤਰਰਾਸ਼ਟਰੀ ਬਾਜ਼ਾਰ ਵਿੱਚ ਪਿਛਲੇ 15 ਦਿਨਾਂ ਤੋਂ ਰੋਜ਼ਾਨਾ ਔਸਤਨ ਕੀਮਤ ਤੇ ਸਟੈਂਡਰਡ ਫਿਊਲ ਦੀ ਮੁਦਰਾ ਦੀ ਦਰ ਦੇ ਅਧਾਰ ਤੇ ਕੀਮਤਾਂ ਵਿਚ ਸੋਧ ਕਰਦੀਆਂ ਹਨ।