Petrol Diesel Price today: ਦੇਸ਼ ਦੀਆਂ ਤੇਲ ਕੰਪਨੀਆਂ ਨੇ 6 ਫਰਵਰੀ 2024 ਲਈ ਤੇਲ ਦੀਆਂ ਕੀਮਤਾਂ ਦਾ ਐਲਾਨ ਕਰ ਦਿੱਤਾ ਹੈ। ਮੰਗਲਵਾਰ ਨੂੰ ਦਿੱਲੀ 'ਚ ਪੈਟਰੋਲ ਦੀ ਕੀਮਤ 96.72 ਰੁਪਏ ਤੇ ਡੀਜ਼ਲ ਦੀ ਕੀਮਤ 89.62 ਰੁਪਏ ਪ੍ਰਤੀ ਲੀਟਰ ਹੈ। ਦੇਸ਼ ਦੇ ਜ਼ਿਆਦਾਤਰ ਸ਼ਹਿਰਾਂ ਦੀਆਂ ਕੀਮਤਾਂ 'ਚ ਜ਼ਿਆਦਾ ਬਦਲਾਅ ਨਹੀਂ ਹੋਇਆ। 


ਦੱਸ ਦਈਏ ਕਿ ਤੇਲ ਦੀਆਂ ਕੀਮਤਾਂ ਰੋਜ਼ਾਨਾ ਸਵੇਰੇ 6 ਵਜੇ ਅਪਡੇਟ ਕੀਤੀਆਂ ਜਾਂਦੀਆਂ ਹਨ। ਅੱਜ 6 ਫਰਵਰੀ 2024 ਨੂੰ ਵੀ ਤੇਲ ਦੀਆਂ ਕੀਮਤਾਂ 'ਚ ਜ਼ਿਆਦਾ ਫਰਕ ਨਹੀਂ ਦੇਖਿਆ ਗਿਆ। ਜ਼ਿਆਦਾਤਰ ਥਾਵਾਂ 'ਤੇ ਕੀਮਤਾਂ ਸਥਿਰ ਰਹੀਆਂ ਹਨ। ਗੁੱਡ ਰਿਟਰਨਜ਼ ਦੀ ਵੈੱਬਸਾਈਟ ਅਨੁਸਾਰ, ਡਬਲਯੂਟੀਆਈ $ 72.94 ਪ੍ਰਤੀ ਬੈਰਲ 'ਤੇ ਹੈ, ਜਦੋਂਕਿ ਕੱਚੇ ਤੇਲ ਦੀ ਕੀਮਤ ਪ੍ਰਤੀ ਬੈਰਲ $ 72.67 'ਤੇ ਹੈ। 



ਦੱਸ ਦਈਏ ਕਿ ਮਈ 2022 ਤੋਂ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਕੋਈ ਬਦਲਾਅ ਨਹੀਂ ਹੋਇਆ। ਪੈਟਰੋਲ-ਡੀਜ਼ਲ ਜੀਐਸਟੀ ਦੇ ਦਾਇਰੇ ਵਿੱਚ ਨਹੀਂ ਆਉਂਦਾ। ਇਸ ਕਾਰਨ ਰਾਜ ਸਰਕਾਰ ਵੱਲੋਂ ਇਸ 'ਤੇ ਵੈਟ (ਵੈਲਿਊ ਐਡਿਡ ਟੈਕਸ) ਲਗਾਇਆ ਜਾਂਦਾ ਹੈ। ਇਸ ਕਾਰਨ ਸਾਰੇ ਸ਼ਹਿਰਾਂ ਵਿੱਚ ਇਨ੍ਹਾਂ ਦੇ ਰੇਟ ਵੱਖ-ਵੱਖ ਹਨ।


ਪ੍ਰਮੁੱਖ ਮਹਾਨਗਰਾਂ ਵਿੱਚ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ


ਹਾਸਲ ਜਾਣਕਾਰੀ ਮੁਤਾਬਕ ਦਿੱਲੀ ਵਿੱਚ ਮੰਗਲਵਾਰ ਨੂੰ ਰਾਜਧਾਨੀ 'ਚ ਪੈਟਰੋਲ 96.72 ਰੁਪਏ ਤੇ ਡੀਜ਼ਲ 89.62 ਰੁਪਏ ਪ੍ਰਤੀ ਲੀਟਰ 'ਤੇ ਵਿਕ ਰਿਹਾ ਹੈ। ਕੋਲਕਾਤਾ 'ਚ ਪੈਟਰੋਲ 106.03 ਰੁਪਏ ਤੇ ਡੀਜ਼ਲ 92.76 ਰੁਪਏ ਪ੍ਰਤੀ ਲੀਟਰ ਵਿਕ ਰਿਹਾ ਹੈ। ਮੁੰਬਈ ਦੀ ਗੱਲ ਕਰੀਏ ਤਾਂ ਇੱਥੇ ਪੈਟਰੋਲ 106.31 ਰੁਪਏ ਤੇ ਡੀਜ਼ਲ 94.27 ਰੁਪਏ ਪ੍ਰਤੀ ਲੀਟਰ ਵਿਕ ਰਿਹਾ ਹੈ। ਦੱਖਣੀ ਭਾਰਤ ਦੀ ਗੱਲ ਕਰੀਏ ਤਾਂ ਚੇਨਈ 'ਚ ਪੈਟਰੋਲ 102.63 ਰੁਪਏ ਪ੍ਰਤੀ ਲੀਟਰ ਤੇ ਡੀਜ਼ਲ 94.24 ਰੁਪਏ ਪ੍ਰਤੀ ਲੀਟਰ ਵਿਕ ਰਿਹਾ ਹੈ।


ਪ੍ਰਮੁੱਖ ਸ਼ਹਿਰਾਂ ਵਿੱਚ ਤੇਲ ਦੀਆਂ ਕੀਮਤਾਂ
ਹਰਿਆਣਾ ਦੇ ਗੁਰੂਗ੍ਰਾਮ ਵਿੱਚ ਪੈਟਰੋਲ 96.71 ਰੁਪਏ ਤੇ ਡੀਜ਼ਲ 89.59 ਰੁਪਏ ਪ੍ਰਤੀ ਲੀਟਰ ਵਿਕ ਰਿਹਾ ਹੈ। ਨੋਇਡਾ ਵਿੱਚ ਪੈਟਰੋਲ 97.00 ਰੁਪਏ ਤੇ ਡੀਜ਼ਲ 90.14 ਰੁਪਏ ਪ੍ਰਤੀ ਲੀਟਰ ਵਿਕ ਰਿਹਾ ਹੈ। ਬੈਂਗਲੁਰੂ ਵਿੱਚ ਪੈਟਰੋਲ 101.94 ਰੁਪਏ ਤੇ ਡੀਜ਼ਲ 87.89 ਰੁਪਏ ਪ੍ਰਤੀ ਲੀਟਰ ਵਿਕ ਰਿਹਾ ਹੈ।



ਇਸੇ ਤਰ੍ਹਾਂ ਭੁਵਨੇਸ਼ਵਰ ਵਿੱਚ ਪੈਟਰੋਲ 103.11 ਰੁਪਏ ਤੇ ਡੀਜ਼ਲ 95.68 ਰੁਪਏ ਪ੍ਰਤੀ ਲੀਟਰ ਵਿਕ ਰਿਹਾ ਹੈ। ਚੰਡੀਗੜ੍ਹ ਵਿੱਚ ਪੈਟਰੋਲ 96.20 ਰੁਪਏ ਤੇ ਡੀਜ਼ਲ 84.26 ਰੁਪਏ ਪ੍ਰਤੀ ਲੀਟਰ ਵਿਕ ਰਿਹਾ ਹੈ। ਹੈਦਰਾਬਾਦ ਵਿੱਚ ਪੈਟਰੋਲ 109.66 ਰੁਪਏ ਤੇ ਡੀਜ਼ਲ 97.82 ਰੁਪਏ ਪ੍ਰਤੀ ਲੀਟਰ ਵਿਕ ਰਿਹਾ ਹੈ।



ਜੈਪੁਰ ਵਿੱਚ ਪੈਟਰੋਲ 108.48 ਰੁਪਏ ਤੇ ਡੀਜ਼ਲ 93.72 ਰੁਪਏ ਪ੍ਰਤੀ ਲੀਟਰ ਵਿਕ ਰਿਹਾ ਹੈ। ਲਖਨਊ ਵਿੱਚ ਪੈਟਰੋਲ 96.47 ਰੁਪਏ ਤੇ ਡੀਜ਼ਲ 89.66 ਰੁਪਏ ਪ੍ਰਤੀ ਲੀਟਰ ਵਿਕ ਰਿਹਾ ਹੈ। ਪਟਨਾ ਵਿੱਚ ਪੈਟਰੋਲ 107.24 ਰੁਪਏ ਤੇ ਡੀਜ਼ਲ 94.04 ਰੁਪਏ ਪ੍ਰਤੀ ਲੀਟਰ ਵਿਕ ਰਿਹਾ ਹੈ। ਤ੍ਰਿਵੇਂਦਰਮ ਵਿੱਚ ਪੈਟਰੋਲ 109.45 ਰੁਪਏ ਤੇ ਡੀਜ਼ਲ 98.27 ਰੁਪਏ ਪ੍ਰਤੀ ਲੀਟਰ ਵਿਕ ਰਿਹਾ ਹੈ।