Petrol-Diesel Rates: ਦੇਸ਼ ਵਿੱਚ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਤੇਲ ਕੰਪਨੀਆਂ ਵੱਲੋਂ ਹਰ ਰੋਜ਼ ਜਾਰੀ ਕੀਤੀਆਂ ਜਾਂਦੀਆਂ ਹਨ। ਸਵੇਰੇ 6 ਵਜੇ ਜਾਰੀ ਕੀਤੇ ਗਏ ਪੈਟਰੋਲ ਤੇ ਡੀਜ਼ਲ ਦੇ ਨਵੇਂ ਰੇਟਾਂ ਮੁਤਾਬਕ ਕੁਝ ਸ਼ਹਿਰਾਂ 'ਚ ਈਂਧਨ ਦੀਆਂ ਕੀਮਤਾਂ 'ਚ ਬਦਲਾਅ ਹੋਇਆ ਹੈ। ਹਾਲਾਂਕਿ ਨਵੀਂ ਦਿੱਲੀ ਸਮੇਤ ਕਈ ਥਾਵਾਂ 'ਤੇ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਅਜੇ ਵੀ ਸਥਿਰ ਹਨ।


ਦੇਸ਼ ਦੀ ਰਾਜਧਾਨੀ ਨਵੀਂ ਦਿੱਲੀ ਵਿੱਚ ਇੱਕ ਲੀਟਰ ਪੈਟਰੋਲ ਦੀ ਕੀਮਤ 96.72 ਰੁਪਏ ਤੇ ਡੀਜ਼ਲ ਦੀ ਕੀਮਤ 89.62 ਰੁਪਏ ਪ੍ਰਤੀ ਲੀਟਰ ਹੈ। ਉਥੇ ਹੀ ਵਿੱਤੀ ਰਾਜਧਾਨੀ ਮੁੰਬਈ 'ਚ ਪੈਟਰੋਲ 106.31 ਰੁਪਏ ਪ੍ਰਤੀ ਲੀਟਰ ਤੇ ਡੀਜ਼ਲ 94.27 ਰੁਪਏ ਪ੍ਰਤੀ ਲੀਟਰ 'ਤੇ ਮਿਲ ਰਿਹਾ ਹੈ। ਕੋਲਕਾਤਾ 'ਚ ਪੈਟਰੋਲ ਦੀ ਕੀਮਤ 106.03 ਰੁਪਏ ਤੇ ਡੀਜ਼ਲ ਦੀ ਕੀਮਤ 92.76 ਰੁਪਏ ਪ੍ਰਤੀ ਲੀਟਰ ਹੈ। ਚੇਨਈ 'ਚ ਵੀ ਪੈਟਰੋਲ ਦੀ ਕੀਮਤ 102.65 ਰੁਪਏ ਤੇ ਡੀਜ਼ਲ ਦੀ ਕੀਮਤ 94.25 ਰੁਪਏ ਪ੍ਰਤੀ ਲੀਟਰ ਹੈ।


ਇੱਥੇ ਪੈਟਰੋਲ-ਡੀਜ਼ਲ ਸਸਤਾ ਤੇ ਮਹਿੰਗਾ ਹੋਇਆ


ਨੋਇਡਾ 'ਚ ਇੱਕ ਲੀਟਰ ਪੈਟਰੋਲ ਦੀ ਕੀਮਤ 27 ਪੈਸੇ ਘੱਟ ਕੇ 96.65 ਰੁਪਏ ਤੇ ਡੀਜ਼ਲ ਦੀ ਕੀਮਤ 26 ਰੁਪਏ ਘੱਟ ਕੇ 89.82 ਰੁਪਏ ਪ੍ਰਤੀ ਲੀਟਰ ਹੋ ਗਈ ਹੈ। ਇਸ ਦੇ ਨਾਲ ਹੀ ਉੱਤਰ ਪ੍ਰਦੇਸ਼ ਦੇ ਲਖਨਊ 'ਚ ਇੱਕ ਲੀਟਰ ਪੈਟਰੋਲ 11 ਪੈਸੇ ਦੀ ਗਿਰਾਵਟ ਨਾਲ 96.47 ਰੁਪਏ ਪ੍ਰਤੀ ਲੀਟਰ ਤੇ ਡੀਜ਼ਲ 89.66 ਰੁਪਏ ਪ੍ਰਤੀ ਲੀਟਰ 'ਤੇ ਵਿਕ ਰਿਹਾ ਹੈ।


ਪ੍ਰਯਾਗਰਾਜ 'ਚ ਇੱਕ ਲੀਟਰ ਪੈਟਰੋਲ ਦੀ ਕੀਮਤ 38 ਪੈਸੇ ਘੱਟ ਕੇ 96.66 ਰੁਪਏ ਤੇ ਡੀਜ਼ਲ ਦੀ ਕੀਮਤ 89.86 ਰੁਪਏ ਪ੍ਰਤੀ ਲੀਟਰ ਹੋ ਗਈ ਹੈ। ਗੋਰਖਪੁਰ 'ਚ ਪੈਟਰੋਲ ਦੀ ਕੀਮਤ 7 ਪੈਸੇ ਵਧ ਕੇ 96.81 ਰੁਪਏ ਪ੍ਰਤੀ ਲੀਟਰ ਹੋ ਗਈ ਹੈ ਤੇ ਡੀਜ਼ਲ 89.99 ਰੁਪਏ ਪ੍ਰਤੀ ਲੀਟਰ ਵਿਕ ਰਿਹਾ ਹੈ। ਰਾਜਸਥਾਨ ਦੇ ਜੈਪੁਰ 'ਚ ਪੈਟਰੋਲ 108.45 ਰੁਪਏ ਪ੍ਰਤੀ ਲੀਟਰ ਤੇ ਡੀਜ਼ਲ 93.69 ਰੁਪਏ ਵਿਕ ਰਿਹਾ ਹੈ। ਪਟਨਾ 'ਚ ਇੱਕ ਲੀਟਰ ਪੈਟਰੋਲ 17 ਪੈਸੇ ਦੀ ਗਿਰਾਵਟ ਨਾਲ 107.42 ਰੁਪਏ ਤੇ ਡੀਜ਼ਲ 94.21 ਰੁਪਏ ਪ੍ਰਤੀ ਲੀਟਰ 'ਤੇ ਵਿਕ ਰਿਹਾ ਹੈ।



ਕੱਚੇ ਤੇਲ ਦੀ ਸਥਿਤੀ


ਕੌਮਾਂਤਰੀ ਬਾਜ਼ਾਰ 'ਚ ਕੱਚੇ ਤੇਲ ਦੀ ਕੀਮਤ 'ਚ ਗਿਰਾਵਟ ਦੇਖਣ ਨੂੰ ਮਿਲ ਰਹੀ ਹੈ। ਡਬਲਯੂਟੀਆਈ ਕੱਚਾ ਤੇਲ 0.40 ਫੀਸਦੀ ਡਿੱਗ ਕੇ 81 ਡਾਲਰ ਪ੍ਰਤੀ ਬੈਰਲ 'ਤੇ ਹੈ, ਜਦਕਿ ਬ੍ਰੈਂਟ ਕੱਚਾ ਤੇਲ 0.34 ਫੀਸਦੀ ਡਿੱਗ ਕੇ 85.10 ਡਾਲਰ ਪ੍ਰਤੀ ਬੈਰਲ 'ਤੇ ਕਾਰੋਬਾਰ ਕਰ ਰਿਹਾ ਹੈ।


ਇਹ ਵੀ ਪੜ੍ਹੋ: Ludhiana News: ਜੰਗਲ 'ਚੋਂ ਨਿਕਲ ਆਇਆ ਤੇਂਦੂਆ! ਲੁਧਿਆਣਾ ਦੇ ਪਿੰਡਾਂ 'ਚ ਮਚਾਈ ਦਹਿਸ਼ਤ, ਪਸ਼ੂਆਂ ਨੂੰ ਬਣਾ ਰਿਹਾ ਨਿਸ਼ਾਨਾ


ਆਪਣੇ ਸ਼ਹਿਰ ਵਿੱਚ ਦਰਾਂ ਦੀ ਜਾਂਚ ਕਿਵੇਂ ਕਰੀਏ


ਇੰਡੀਅਨ ਆਇਲ ਦੇ ਗਾਹਕ RSP <ਡੀਲਰ ਕੋਡ> ਟਾਈਪ ਕਰਕੇ 9224992249 'ਤੇ ਇੱਕ SMS ਭੇਜ ਸਕਦੇ ਹਨ। HPCL ਗਾਹਕ HPPRICE <ਡੀਲਰ ਕੋਡ> ਦੇ ਰੂਪ ਵਿੱਚ 9222201122 ਤੇ ਅਤੇ BPCL ਗਾਹਕ <ਡੀਲਰ ਕੋਡ> ਦੇ ਰੂਪ ਵਿੱਚ 9223112222 'ਤੇ SMS ਭੇਜ ਸਕਦੇ ਹਨ।


ਇਹ ਵੀ ਪੜ੍ਹੋ: Hemkund sahib yatra 2023: ਬਾਰਸ਼ ਨੇ ਰੋਕਿਆ ਸ਼ਰਧਾਲੂਆਂ ਦਾ ਰਾਹ! ਇਸ ਵਾਰ ਹੇਮਕੁੰਟ ਸਾਹਿਬ ਜਾਣ ਵਾਲੇ ਯਾਤਰੀਆਂ ਦੀ ਗਿਣਤੀ ਘਟੀ